Ferozepur News

ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੇ ਕੈਪਟਨ ਸਰਕਾਰ ਦੀ ਚੁੱਪੀ ਚਿੰਤਾ ਦਾ ਵਿਸ਼ਾ

14 ਮਾਰਚ ਨੂੰ ਮੁੱਖ ਮੰਤਰੀ ਦੇ ਉ.ਐਸ.ਡੀ ਗੁਰਿੰਦਰ ਸਿੰਘ ਸੋਢੀ ਤੇ ਕੈਪਟਨ ਸੰਦੀਪ ਸੰਧੂ ਵੱਲੋਂ ਮੁਲਾਜ਼ਮਾਂ ਦੀ ਭੁੱਖ ਹੜਤਾਲ ਖਤਮ ਕਰਵਾਕੇ ਰੈਗੂਲਰ ਕਰਨ ਦਾ ਦਿੱਤਾ ਸੀ ਭਰੋਸਾ
ਮਿਤੀ 1੬ ਅਪ੍ਰੈਲ 2017 (ਚੰਡੀਗੜ) ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿਚ ਬੀਤੇ ਲੰਬੇ ਸਮੇਂ ਤੋਂ ਠੇਕਾ ਅਧਾਰ ਤੇ ਕੰਮ ਕਰ ਰਹੇ ਮੁਲਾਜ਼ਮ ਆਪਣੀ ਪੱਕੀ ਨੋਕਰੀ ਨੂੰ ਉਡੀਕ ਰਹੇ ਹਨ ।ਵੱਖ ਵੱਖ ਵਿਭਾਗਾਂ ਦਾ ਜ਼ਿਆਦਾਤਰ ਕੰਮ ਠੇਕਾ ਮੁਲਾਜ਼ਮਾਂ ਵੱਲੋਂ ਹੀ ਕੀਤੇ ਜਾ ਰਹੇ ਹਨ। ਸਿੱਖਿਆ ਵਿਭਾਗ, ਸਿਹਤ ਵਿਭਾਗ, ਸਥਾਨਕ ਸਰਕਾਰਾਂ, ਪੰਚਾਇਤ ਵਿਭਾਗ ਤੇ ਹੋਰ ਵਿਭਾਗਾਂ ਦੇ ਨਾਲ ਨਾਲ ਮੁੱਖ ਮੰਤਰੀ ਦੇ ਦਫਤਰ ਵਿਚ ਵੀ ਠੇਕਾ ਮੁਲਾਜ਼ਮ ਕੰਮ ਕਰ ਰਹੇ ਹਨ ਤੇ ਦਫਤਰਾਂ ਦਾ ਕੰਮ ਨਿਗੁਣੀ ਤਨਖਾਹ ਤੇ ਬਿਨ•ਾ ਸਹੂਲਤਾਂ ਤੋਂ ਬੜੀ ਤਨਦੇਹੀ ਨਾਲ ਕਰ ਰਹੇ ਹਨ।ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਅਸ਼ੀਸ਼ ਜੁਲਾਹਾ, ਸੱਜਣ ਸਿੰਘ, ਅਮਿੰ੍ਰਤਪਾਲ ਸਿੰਘ,ਪ੍ਰਵੀਨ ਕੁਮਾਰ,ਰਜਿੰਦਰ ਸਿੰਘ ਸੰਧਾ,ਰਵਿੰਦਰ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਚੋਂਣ ਮੈਨੀਫੈਸਟੋ ਵਿਚ ਕੀਤੇ ਵਾਅਦਿਆ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਸਰਕਾਰ ਵੱਲੋਂ ਨਸ਼ੇ,ਕਿਸਾਨੀ, ਇੰਡਸਟਰੀ,ਝੂਠੇ ਪਰਚਿਆ ਆਦਿ ਦੇ ਕੰਮਾਂ ਲਈ ਵੱਖ ਵੱਖ ਕਮਿਸ਼ਨ/ਕਮੇਟੀਆ ਬਣਾ ਕੇ ਸ਼ੁਰੂ ਕੀਤੇ ਕੰਮ ਸ਼ਲਾਘਾਯੋਗ ਹਨ ਪ੍ਰੰਤੂ ਸਰਕਾਰ ਵੱਲੋਂ ਚੋਂਣ ਮਨੋਰਥ ਪੱਤਰ ਵਿਚ ਕੋਹੜ ਵਰਗੀ ਠੇਕਾ ਪ੍ਰਣਾਲੀ ਵਿਚ ਜਕੜੇ ਨੋਜਵਾਨਾਂ ਨੂੰ ਕੀਤੇ ਵਾਅਦੇ ਤੇ ਇਕ ਮਹੀਨੇ ਵਿਚ ਕੋਈ ਗੱਲਬਾਤ ਨਾ ਕਰਨਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਜਿਸ ਤੋਂ ਨੋਜਵਾਨ ਵਰਗ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ।ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਅਤੇ ਸਰਕਾਰ ਦੇ ਮਮਤਰੀ ਬਾਕੀ ਮੁਦਿਆ ਤੇ ਤਾਂ ਬਿਆਨ ਦੇ ਰਹੇ ਹਨ ਪ੍ਰੰਤੂ ਇਹਨਾਂ ਮੁਲਾਜ਼ਮਾਂ ਦੀ ਕੋਈ ਸਾਰ ਨਹੀ ਲੈ ਰਿਹਾ।ਆਗੂਆ ਨੇ ਕਿਹਾ ਕਿ 1100 ਸਵਿਧਾ ਮੁਲਾਜ਼ਮ ਨੋਕਰੀ ਤੋਂ ਬਾਹਰ ਹਨ ਤੇ ਉਨ•ਾਂ ਦੇ ਘਰ ਦੇ ਚੁੱਲੇ ਠੰਡੇ ਹਨ। ਪ੍ਰੰਤੂ ਸਰਕਾਰ ਵੱਲੋਂ ਕੋਈ ਗੱਲਬਾਤ ਨਹੀ ਕੀਤੀ ਜਾ ਰਹੀ।
ਲੰਬੇ ਸਮੇਂ ਤੋਂ ਕੀਤੇ ਸਘੰਰਸ਼ ਸਦਕਾ ਅਕਾਲੀ ਭਾਜਪਾ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਵਿਧਾਨ ਸਭਾ ਵਿਚ ਬਿੱਲ ਪਾਸ ਕਰਕੇ ਐਕਟ ਬਣਾਇਆ ਸੀ ਤੇ ਐਕਟ ਚੋਂਣ ਜ਼ਾਬਤੇ ਅਤੇ ਅਫਸਰਸ਼ਾਹੀ ਦੀ ਢਿੱਲੀ ਕਾਰਵਾਈ ਕਰਕੇ ਲਾਗੂ ਨਹੀ ਸੀ ਹੋਇਆ ਜਿਸ ਦੇ ਰੋਸ ਵਜੋਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਐਕਟ ਲਾਗੂ ਕਰਵਾਉਣ ਲਈ ਚੋਂਣ ਜ਼ਾਬਤੇ ਦੋਰਾਨ ਸੈਕਟਰ17 ਚੰਡੀਗੜ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ ਤੇ ਮੁਲਾਜ਼ਮਾਂ ਦੇ ਸਘੰਰਸ਼ ਨੂੰ ਦੇਖਦੇ ਹੋਏ ਚੋਂਣ ਕਮਿਸ਼ਨ ਵੱਲੋਂ ਮੁਲਾਜ਼ਮਾਂ ਦੀਆ ਮੰਗਾਂ ਲਾਗੂ ਕਰਨ ਲਈ ਚੋਂਣ ਜ਼ਾਬਤੇ ਤੋਂ ਛੋਟ ਦੇ ਦਿੱਤੀ ਸੀ ਪ੍ਰੰਤੂ ਅਫਸਰਸ਼ਾਹੀ ਵੱਲੌਂ ਫਿਰ ਵੀ ਮੁਲਾਜ਼ਮਾਂ ਨੂੰ ਰੈਗੂਲਰ ਆਰਡਰ ਜ਼ਾਰੀ ਨਹੀ ਕੀਤੇ ਗਏ। ਆਗੂਆ ਨੇ ਕਿਹਾ ਕਿ ਚੋਣਾ ਦਾ ਨਤੀਜਾ ਆਉਣ ਤੋਂ ਬਾਅਦ ਕਾਗਰਸ ਸਰਕਾਰ ਬਨਣ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉ.ਐਸ.ਡੀ ਗੁਰਿੰਦਰ ਸਿੰਘ ਸੋਢੀ ਤੇ ਕੈਪਟਨ ਸੰਦੀਪ ਸੰਧੂ ਵੱਲੋਂ ਮੁਲਾਜ਼ਮਾਂ ਦੇ ਧਰਨੇ ਵਿਚ ਆ ਕੇ ਮੁਲਾਜ਼ਮਾਂ ਦੀ ਭੁੱਖ ਹੜਤਾਲ ਖਤਮ ਕਰਵਾਉਦੇ ਹੋਏ ਵਾਅਦਾ ਕੀਤਾ ਸੀ ਕਿ ਜਲਦ ਹੀ ਮੁਲਾਜ਼ਮਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਕੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ। ਆਗੂਆ ਨੇ ਕਿਹਾ ਕਿ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਮੁੱਖ ਮੰਤਰੀ ਵੱਲੋਂ, ਨਾ ਕਿਸੇ ਮੰਤਰੀ ਵੱਲੋਂ ਅਤੇ ਨਾ ਹੀ ਮੁੱਖ ਸਕੱਤਰ ਵੱਲੋਂ ਮੁਲਾਜ਼ਮਾਂ ਨੂੰ ਮੰਗਾਂ ਤੇ ਗੱਲਬਾਤ ਕਰਨ ਲਈ ਕੋਈ ਨਿਉਤਾ ਦਿੱਤਾ ਗਿਆ ਹੈ।ਆਗੂਆ ਨੇ ਕਿਹਾ ਕਿ ਮੁਲਾਜ਼ਮ ਸਰਕਾਰ ਨਾਲ ਗੱਲਬਾਤ ਰਾਹੀ ਹੀ ਮਸਲਿਆ ਦਾ ਹੱਲ ਕੱਢਣ ਵਿਚ ਵਿਸ਼ਵਾਸ ਰੱਖਦੇ ਹਨ ਪ੍ਰੰਤੂ ਸਰਕਾਰ ਮੁਲਾਜ਼ਮਾਂ ਨੂੰ ਸਘੰਰਸ਼ ਕਰਨ ਲਈ ਮਜਬੂਰ ਕਰ ਰਹੀ ਹੈ। ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਮੀਟਿੰਗਾ ਦੋਰ ਸ਼ੁਰੂ ਕਰ ਦਿੱਤਾ ਹੈ ਅਤੇ ਜੇਕਰ ਜਲਦ ਹੀ ਸਰਕਾਰ ਨੇ ਮੁਲਾਜ਼ਮ ਮੰਗਾਂ ਦਾ ਹੱਲ ਨਾ ਕੀਤਾ ਤਾਂ ਮੁਲਾਜ਼ਮਾਂ ਸਘੰਰਸ਼ ਵਿਚ ਕੁੱਦਣ ਲਈ ਮਜਬੂਰ ਹੋਣਗੇ।

Related Articles

Back to top button