Ferozepur News

ਟੀ.ਬੀ.ਪ੍ਰੋਗ੍ਰਾਮ ਵਿੱਚ ਬਿਹਤਰ ਕਾਰਗੁਜਾਰੀ ਲਈ ਸਿਹਤ ਵਿਭਾਗ ਫਿਰੋਜ਼ਪੁਰ ਬ੍ਰੌਂਜ ਮੈਡਲ ਨਾਲ ਸਨਮਾਨਿਤ

ਟੀ.ਬੀ.ਪ੍ਰੋਗ੍ਰਾਮ ਵਿੱਚ ਬਿਹਤਰ ਕਾਰਗੁਜਾਰੀ ਲਈ ਸਿਹਤ ਵਿਭਾਗ ਫਿਰੋਜ਼ਪੁਰ ਬ੍ਰੌਂਜ ਮੈਡਲ ਨਾਲ ਸਨਮਾਨਿਤ
ਟੀ.ਬੀ.ਪ੍ਰੋਗ੍ਰਾਮ ਵਿੱਚ ਬਿਹਤਰ ਕਾਰਗੁਜਾਰੀ ਲਈ ਸਿਹਤ ਵਿਭਾਗ ਫਿਰੋਜ਼ਪੁਰ ਬ੍ਰੌਂਜ ਮੈਡਲ ਨਾਲ ਸਨਮਾਨਿਤ
ਫਿਰੋਜ਼ਪੁਰ, 13 ਨਵੰਬਰ, 2022:  ਰਾਸ਼ਟਰੀ ਤਪਦਿਕ ਉਨਮੂਲਣ ਪ੍ਰੋਗ੍ਰਾਮ (ਟੀ.ਬੀ  ਪ੍ਰੋਗਰਾਮ) ਵਿੱਚ ਬਿਹਤਰ ਕਾਰਗੁਜਾਰੀ ਲਈ ਸਿਹਤ ਵਿਭਾਗ ਫਿਰੋਜ਼ਪੁਰ ਨੂੰ ਕਾਂਸੇ ਦੇ ਤਮਗੇ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਜਾਣਕਾਰੀ ਸਿਵਲ ਸਰਜਨ ਫ਼ਿਰੋਜ਼ਪੁਰ ਡਾ:ਰਾਜਿੰਦਰ ਪਾਲ ਨੇ ਟੀ.ਬੀ.ਪ੍ਰੋਗ੍ਰਾਮ ਬਾਰੇ ਇੱਕ ਚਰਚਾ ਦੌਰਾਨ ਦਿੱਤੀ ।
ਉਨ੍ਹਾਂ ਦੱਸਿਆ ਕਿ  ਰਾਜ ਪੱਧਰ ਤੇ ਚੰਡੀਗੜ੍ਹ ਮੈਗਸੀਪਾ ਸੈਕਟਰ 26 ਵਿਖੇ ਹੋਏ ਦੋ ਰੋਜ਼ਾ ਪ੍ਰੋਗ੍ਰਾਮ ਵਿੱਚ ਟੀ.ਬੀ.ਈਰੈਡੀਕੇਸ਼ਨ ਪ੍ਰੋਗ੍ਰਾਮ ਵਿੱਚ ਚੰਗੀ ਕਾਰਗੁਜਾਰੀ ਬਦਲੇ ਮਿਸ਼ਨ ਡਾਇਰੈਕਟਰ ਐਨ.ਐਚ.ਐਮ ਪੰਜਾਬ ਅਭਿਨਵ ਤ੍ਰਿਖਾ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ: ਰਣਜੀਤ ਸਿੰਘ ਘੋਤੜਾ ਵੱਲੋਂ ਜ਼ਿਲੇ ਦੇ ਟੀ.ਬੀ. ਅਫਸਰ ਡਾ:ਸਤਿੰਦਰ ਓਬਰਾਏ ਨੂੰ ਇਹ ਤਮਗਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਹ ਪ੍ਰਾਪਤੀ ਜ਼ਿਲਾ ਟੀ.ਬੀ. ਵਿੰਗ ਦੀ ਮਿਹਨਤ  ਅਤੇ ਸਮੁੱਚੇ ਜ਼ਿਲਾ ਸਿਹਤ ਵਿਭਾਗ ਦੇ ਆਪਸੀ ਤਾਲਮੇਲ ਕਾਰਨ ਸੰਭਵ ਹੋ ਸਕੀ ਹੈ।
ਇਸ ਅਵਸਰ ‘ਤੇ ਜ਼ਿਲਾ ਟੀ.ਬੀ. ਅਫਸਰ ਡਾ: ਸਤਿੰਦਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰਵਰੀ 2022 ਵਿੱਚ 21 ਫਰਵਰੀ ਤੋਂ 13 ਮਾਰਚ ਤੱਕ ਦੇਸ਼ ਭਰ ਵਿੱਚ 200 ਜ਼ਿਲਿਆਂ ਵਿੱਚ ਵਿਸ਼ਵ ਸਿਹਤ ਸੰਸਥਾ, ਆਈ.ਸੀ.ਐਮ.ਆਰ, ਕੇਂਦਰੀ ਟੀ.ਬੀ.ਡਿਵੀਜ਼ਨ ਆਦਿ ਸੰਸਥਾਵਾ ਰਾਹੀਂ ਸਰਵੇਖਣ ਕਰਵਾਇਆ ਗਿਆ ਸੀ। ਸਰਵੇਖਣ ਦੇ ਨਾਲ ਨਾਲ 2015 ਤੋਂ 2021 ਤੱਕ ਜ਼ਿਲੇ ਦੀਆਂ ਜਨਤਕ ਅਤੇ ਨਿੱਜੀ ਸੰਸਥਾਵਾ ਦੀ ਮੁਕੰਮਲ ਕਾਰਗੁਜਾਰੀ ਦਾ ਮੁਲਅੰਕਣ ਕੀਤਾ ਗਿਆ। ਸਰਵੇ ਵਿੱਚ ਸੰਸਥਾਵਾਂ ਦੀ ਵਿਆਪਕ ਰਿਪੋਰਟ ਦੇ ਆਧਾਰ ਤੇ ਜ਼ਿਲੇ ਵਿੱਚ ਨਵੇਂ ਟੀ.ਬੀ. ਮਰੀਜ਼ਾਂ  ਦੀ ਗਿਣਤੀ ਵਿੱਚ ਮਹੱਤਵਪੂਰਣ ਕਮੀ ਦਰਜ਼ ਕੀਤੀ ਗਈ ਹੈ ਅਤੇ ਜ਼ਿਲੇ ਨੂੰ ਕਾਂਸੀ ਦੇ ਤਮਗੇ ਦਾ ਦਾਅਵੇਦਾਰ ਐਲਾਨਿਆ ਗਿਆ।
ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਜ਼ਿਲਾ ਚਾਂਦੀ ਦੇ ਤਮਗੇ ਲਈ ਕੁਆਲੀਫਾਈ ਕਰ ਚੁੱਕਿਆ।ਡਾ: ਸਤਿੰਦਰ ਨੇ  ਦੱਸਿਆ ਕਿ ਸਿਵਲ ਸਰਜਨ ਡਾ: ਰਾਜਿੰਦਰ ਪਾਲ ਦੀ ਅਗਵਾਈ ਹੇਠ ਸਾਲ 2025 ਤੱਕ ਜ਼ਿਲੇ ਨੂੂੰ ਟੀ.ਬੀ. ਮੁਕਤ ਕਰਨ ਲਈ ਸਿਹਤ ਵਿਭਾਗ ਪੂਰੀ ਸ਼ਕਤੀ ਨਾਲ ਨਿਰੰਤਰ ਗਤੀਸ਼ੀਲ ਹੈ।

Related Articles

Leave a Reply

Your email address will not be published. Required fields are marked *

Back to top button