ਝੋਨੇ ਦੀ ਫਸਲ ਕੱਟ ਕੇ ਲੈ ਜਾਣ ਵਾਲਿਆਂ ਦੀ ਗ੍ਰਿਫਤਾਰੀ ਦੀ ਪੀੜ•ਤਾਂ ਨੇ ਲਾਈ ਗੁਹਾਰ
ਮਾਮਲਾ ਝੋਨੇ ਦੀ ਦੋ ਏਕੜ ਫਸਲ ਕੱਟ ਕੇ ਲੈ ਜਾਣ ਦਾ
-ਮਹੀਨੇ ਤੋਂ ਵੱਧ ਦਿਨ ਬੀਤ ਜਾਣ ਦੇ ਬਾਅਦ ਵੀ ਪੁਲਸ ਦੋਸ਼ੀਆਂ 'ਤੇ ਮਿਹਰਬਾਨ
-ਝੋਨੇ ਦੀ ਫਸਲ ਕੱਟ ਕੇ ਲੈ ਜਾਣ ਵਾਲਿਆਂ ਦੀ ਗ੍ਰਿਫਤਾਰੀ ਦੀ ਪੀੜ•ਤਾਂ ਨੇ ਲਾਈ ਗੁਹਾਰ
-ਜੇਕਰ ਪੁਲਸ ਨੇ ਜਲਦ ਗ੍ਰਿਫਤਾਰੀ ਨਾ ਕੀਤੀ ਤਾਂ ਵਿੱਢਾਂਗੇ ਸੰਘਰਸ਼: ਕਸ਼ਮੀਰ ਸਿੰਘ
ਫਿਰੋਜ਼ਪੁਰ: ਕਰੀਬ ਇਕ ਮਹੀਨੇ ਪਹਿਲੋਂ ਕੁਝ ਲੋਕਾਂ ਵਲੋਂ ਹਮਮਸ਼ਵਰਾ ਹੋ ਕੇ ਇਕ ਕਿਸਾਨ ਦੇ ਖੇਤ ਵਿਚੋਂ ਝੋਨੇ 2 ਏਕੜ ਫਸਲ ਕੱਟ ਕੇ ਚੋਰੀ ਕਰ ਲਈ ਗਈ ਸੀ। ਜਿਸ ਦੇ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਚਾਰ ਨਾਮਵਰ ਲੋਕਾਂ ਸਮੇਤ 9 ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਪਰ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਝੋਨੇ 2 ਏਕੜ ਫਸਲ ਕੱਟ ਕੇ ਚੋਰੀ ਕਰਕੇ ਲੈ ਜਾਣ ਵਾਲੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਪੁਲਸ ਵਲੋਂ ਉਨ•ਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਾਣਕਾਰੀ ਦਿੰਦੇ ਹੋਏ ਕਸ਼ਮੀਰ ਸਿੰਘ ਪੁੱਤਰ ਸੰਧੂ ਸਿੰਘ ਵਾਸੀ ਅਲੀ ਕੇ ਨੇ ਦੱਸਿਆ ਕਿ 26 ਅਕਤੂਬਰ 2016 ਨੂੰ ਉਸ ਦੀ ਜਮੀਨ ਵਿਚੋਂ ਬਲਕਾਰ ਸਿੰਘ ਪੁੱਤਰ ਠਾਕੁਰ ਸਿੰਘ, ਰੇਸ਼ਮ ਸਿੰਘ ਪੁੱਤਰ ਮੁਖਤਿਆਰ ਸਿੰਘ, ਸਤਨਾਮ ਸਿੰਘ, ਅਮਰੀਕ ਸਿੰਘ ਪੁੱਤਰਾਨ ਬਹਾਦਰ ਸਿੰਘ ਵਾਸੀਅਨ ਅਲੀ ਕੇ ਸਮੇਤ 9 ਹੋਰ ਵਿਅਕਤੀ ਨੇ ਹਮਮਸ਼ਵਰਾ ਹੋ ਕੇ ਉਸ ਦੀ ਝੋਨੇ ਦੀ 2 ਏਕੜ ਫਸਲ ਕੱਟ ਕੇ ਚੋਰੀ ਕਰਕੇ ਲੈ ਗਏ ਸਨ। ਉਨ•ਾਂ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲੋਂ ਉਨ•ਾਂ ਵਲੋਂ ਸਬੰਧਤ ਥਾਣਾ ਸਦਰ ਦੀ ਪੁਲਸ ਨੂੰ ਇਤਲਾਹ ਕੀਤੀ ਗਈ ਸੀ। ਪੁਲਸ ਵਲੋਂ ਇਸ ਸਬੰਧੀ ਚਾਰ ਨਾਮਵਰ ਲੋਕਾਂ ਸਮੇਤ 9 ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਕਸ਼ਮੀਰ ਸਿੰਘ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਬੀਤ ਜਾਣ ਦੇ ਬਾਅਦ ਵੀ ਪਤਾ ਨਹੀਂ ਕਿਉਂ ਪੁਲਸ ਉਕਤ ਦੋਸ਼ੀਆਂ ਤੇ ਮੇਹਰਬਾਨ ਹੈ। ਉਨ•ਾਂ ਨੇ ਦੱਸਿਆ ਕਿ ਨਾ ਤਾਂ ਪੁਲਸ ਵਲੋਂ ਉਨ•ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਾ ਹੀ ਉਨ•ਾਂ ਦਾ ਜੋ ਚੋਰੀ ਝੋਨੇ ਵੱਢ ਕੇ ਲੈ ਗਏ ਫਸਲ ਦੇ ਰੁਪਏ ਆਦਿ ਦਿੱਤੇ ਹਨ। ਜ਼ਿਲ•ਾ ਪੁਲਸ ਮੁਖੀ ਫਿਰੋਜ਼ਪੁਰ ਤੋਂ ਮਮਦ ਦੀ ਗੁਹਾਰ ਲਗਾਉਂਦੇ ਹੋਏ ਕਸ਼ਮੀਰ ਸਿੰਘ ਨੇ ਆਖਿਆ ਕਿ ਜਿਨਾਂ ਲੋਕਾਂ ਨੇ ਉਨ•ਾਂ ਦੀ ਕੱਟੀ ਹੈ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਪੁਲਸ ਨੂੰ ਚੇਤਾਵਨੀ ਦਿੰਦੇ ਹੋਏ ਕਸ਼ਮੀਰ ਨੇ ਆਖਿਆ ਕਿ ਜੇਕਰ ਜਲਦ ਕਿਸੇ ਦੋਸ਼ੀ ਨੂੰ ਪੁਲਸ ਵਲੋਂ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜ਼ਬੂਰ ਹੋ ਜਾਣਗੇ।
……………………………
ਜਲਦ ਹੀ ਗ੍ਰਿਫਤਾਰ ਕੀਤੇ ਜਾਣਗੇ ਦੋਸ਼ੀ: ਪੁਲਸ
……………………………
ਇਸ ਸਬੰਧੀ ਜਦੋਂ ਥਾਣਾ ਸਦਰ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਭੋਲਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ•ਾਂ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਅਤੇ ਮੀਟਿੰਗਾਂ ਹੋਣ ਦੇ ਕਾਰਨ ਉਹ ਵਿਅਸਤ ਹਨ। ਉਨ•ਾਂ ਨੇ ਕਿਹਾ ਕਿ ਜਦੋਂ ਵੀ ਉਨ•ਾਂ ਦੀ ਫਿਰੋਜ਼ਪੁਰ ਡਿਊਟੀ ਹੁੰਦੀ ਹੈ ਉਹ ਜਰੂਰ ਆਪਣੀ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰਦੇ ਹਨ।