Ferozepur News

ਝੋਕ ਹਰੀ ਹਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ – ਜਸਵੰਤ ਸਿੰਘ ਸੰਧੂ ਪ੍ਰਧਾਨ, ਹਰਨੇਕ ਸਿੰਘ ਸੰਧੂ ਖਜ਼ਾਨਚੀ ਬਣੇ

ਝੋਕ ਹਰੀ ਹਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ
– ਜਸਵੰਤ ਸਿੰਘ ਸੰਧੂ ਪ੍ਰਧਾਨ, ਹਰਨੇਕ ਸਿੰਘ ਸੰਧੂ ਖਜ਼ਾਨਚੀ ਬਣੇ

AF ÁËë.ÜËâ.ÁÅð.@C×¹ðç¹ÁÅðÅ êzì§èÕ Õî¶àÆ Þ¯Õ ÔðÆ Ôð ç¶ éò¶º êzèÅé ÜÃò§å ÇÃ§Ø Ã§èÈ àð»Ãê¯àð, À¹ê êzèÅé Ç×ÁÅéÆ ìñÇò§çð ÇÃ§Ø Ã§èÈ, Ôðé¶Õ ÇÃ§Ø Ö÷ÅéÚÆ, Á§×ð¶Ü ÇÃ§Ø ÃÕ¾åð ÁÅÇç ÁÔ¹ç¶çÅð å¶ é×ð ÇéòÅÃÆÍ åÃòÆð: ÇêzåêÅñ ÇçØ
ਫ਼ਿਰੋਜ਼ਪੁਰ, 16 ਸਤੰਬਰ- ਧਰਮ ਦੇ ਪ੍ਰਚਾਰ ਤੇ ਪਸਾਰ ਲਈ ਪਿੰਡ ਝੋਕ ਹਰੀ ਹਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਵਰਨ ਸਿੰਘ, ਬਲਦੇਵ ਸਿੰਘ ਸੰਧੂ ਕੋਆਪ੍ਰੇਟਿਵ ਸੋਸਾਇਟੀ, ਗੁਰਮੇਜ ਸਿੰਘ ਲੀਡਰ, ਬੇਅੰਤ ਸਿੰਘ ਨੰਬਰਦਾਰ, ਹਰਬੰਸ ਸਿੰਘ ਮਾਨ ਦੀ ਹਾਜ਼ਰੀ &#39ਚ ਸ਼ੁਰੂ ਹੋਈ ਚੋਣ ਪ੍ਰ੍ਰਕਿਰਿਆ ਦੌਰਾਨ ਇਕੱਤਰ ਹੋਈ ਸੰਗਤ ਵੱਲੋਂ 13 ਮੈਂਬਰੀ ਕਮੇਟੀ ਦੀ ਚੋਣ ਸਮੇਂ ਸੀਨੀਅਰ ਅਕਾਲੀ ਆਗੂ ਜਸਵੰਤ ਸਿੰਘ ਸੰਧੂ ਟਰਾਂਸਪੋਟਰ ਨੂੰ ਪ੍ਰਧਾਨ ਚੁਣੇ ਜਾਣ &#39ਤੇ ਸਭਨਾਂ ਨੇ ਜੈਕਾਰੇ ਲਗਾ ਚੋਣ ਨੂੰ ਪ੍ਰਵਾਨ ਕੀਤਾ। ਬਾਕੀ ਚੁਣੇ ਗਏ ਅਹੁਦੇਦਾਰਾਂ &#39ਚ ਬਲਵਿੰਦਰ ਸਿੰਘ ਸੰਧੂ ਗਿਆਨੀ ਉਪ ਪ੍ਰਧਾਨ, ਅੰਗਰੇਜ ਸਿੰਘ ਸਕੱਤਰ, ਹਰਨੇਕ ਸਿੰਘ ਸੰਧੂ ਖਜ਼ਾਨਚੀ ਚੁਣੇ ਗਏ। ਇਸ ਤੋਂ ਇਲਾਵਾ ਵਰਕਿੰਗ ਕਮੇਟੀ &#39ਚ ਲਖਵਿੰਦਰ ਸਿੰਘ ਸੰਧੂ, ਸਰਵਣ ਸਿੰਘ ਉਪਲ, ਬਾਬੂ ਸਿੰਘ ਧਨੋਆ, ਬਲਵੀਰ ਸਿੰਘ ਸੰਧੂ, ਲਾਲਜੀਤ ਸਿੰਘ ਸੰਧੂ, ਗਗਨਬੀਰ ਸਿੰਘ ਸੰਧੂ, ਜਰਨੈਲ ਸਿੰਘ ਘਨੱਕਰ, ਜੋਗਿੰਦਰ ਸਿੰਘ ਸਾਬ, ਸੁਖਮੰਦਰ ਸਿੰਘ ਨੂੰ ਮੈਂਬਰ ਚੁਣ ਲਿਆ ਗਿਆ। ਚੁਣੇ ਗਏ ਅਹੁਦੇਦਾਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਨਵੇਂ ਬਣੇ ਪ੍ਰਧਾਨ ਜਸਵੰਤ ਸਿੰਘ ਸੰਧੂ ਟਰਾਂਸਪੋਟਰ ਆਦਿ ਸਮੁੱਚੀ ਕਮੇਟੀ ਨੇ ਮਿਲੇ ਮਾਣ-ਸਨਮਾਨ &#39ਤੇ ਸਮੁੱਚੇ ਨਗਰ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਉਹ ਬਣਦੇ ਫਰਜਾਂ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਸੰਧੂ ਪ੍ਰਧਾਨ ਬਾਬਾ ਕਾਲਾ ਮਹਿਰ ਯੂਥ ਕਲੱਬ, ਸੁਖਮੰਦਰ ਸਿੰਘ ਮਾਨ ਕਲੱਬ ਚੇਅਰਮੈਨ, ਦਲਜੀਤ ਸਿੰਘ ਸੰਧੂ ਕਲੱਬ ਖਜ਼ਾਨਚੀ, ਗੁਰਨਾਮ ਸਿੰਘ ਸੰਧੂ, ਬਖਸ਼ੀਸ਼ ਸਿੰਘ ਧਨੋਆ, ਰਣਜੀਤ ਸਿੰਘ ਨੀਤੂ, ਜਗਸੀਰ ਸਿੰਘ ਸੰਧੂ ਪ੍ਰਧਾਨ ਲੰਗਰ ਕਮੇਟੀ, ਜਥੇਦਾਰ ਗੁਰਦੀਪ ਸਿੰਘ, ਬਿੱਕਰ ਸਿੰਘ ਘਨੱਕਰ, ਮੇਜਰ ਸਿੰਘ ਸੰਧੂ, ਜਗਤਾਰ ਸਿੰਘ ਕੂਕਾ, ਜਸਪਾਲ ਸਿੰਘ ਧਨੋਆ ਸਾਬਕਾ ਪੰਚ, ਮੰਗਲ ਸਿੰਘ ਗਿੱਲ ਸਾਬਕਾ ਪੰਚ ਆਦਿ ਹਾਜ਼ਰ ਸਨ।

Related Articles

Back to top button