ਜੇ ਈ ਈ ਅਡਵਾਂਸ ਪੀ੍ਖਿਆ ਮੋਬਾਇਲ ਲੈਣ ਦਾ ਵਿਚਾਰ “ਵਿਜੈ ਗਰਗ
ਲਗਭਗ 2 ਲੱਖ ਪ੍ਰੀਖਿਆਰਥੀਆਂ ਦੀ ਜੇ. ਈ. ਈ. ਅਡਵਾਂਸ ਸੰਯੁਕਤ ਦਾਖਿਲਾ ਟੈਸਟ ਮੋਬਾਇਲ ਨਾਲ ਲੈਣ ਦੀ ਤਿਆਰੀ। ਵਿਜੈ ਗਰਗ ਦੱਸਿਆ ਕਿ
ਓਹਨਾ 13 ਲੱਖ ਵਿਦਿਆਰਥੀਆਂ ਤੋਂ ਜਿੰਨਾ ਨੇ ਸੰਯੁਕਤ ਦਾਖਿਲਾ ਪ੍ਰੀਖਿਆ ਵਿੱਚ ਆਪਣੇ ਭਾਗ ਅਜ਼ਮਾਏ ਸਨ ਦੋ ਲੱਖ ਸਫਲ ਵਿਦਿਆਰਥੀਆਂ ਜੇ .ਈ. ਈ.ਅਡਵਾਂਸ ਸੰਯੁਕਤ ਦਾਖਿਲਾ ਪ੍ਰੀਖਿਆ ਮੋਬਾਈਲ ਨਾਲ ਲੈਣ ਦੀ ਗੱਲ ਸਾਹਮਣੇ ਆਈ ਹੈ। ਚਾਹੇ ਮੋਬਾਇਲ ਤੇ ਏਹ੍ਹ ਪ੍ਰੀਖਿਆ ਲੈਣ ਦੀ ਸਕੀਮ ਅਜੇ ਮੁਢਲੇ ਪੜਾਵ ਵਿੱਚ ਹੀ ਹੈ। ਭਾਰਤੀ ਇੰਸਟੀਟੂਟ ਆਫ ਟੈਕਨੋਲੋਜੀ ਕੌਂਸਿਲ ਇਸ ਸਕੀਮ ਤੇ ਵਿਚਾਰ ਕਰ ਰਹੀ ਹੈ। ਪ੍ਰਾਪਤ ਸੂਤਰਾਂ ਅਨੁਸਾਰ ਜੇ ਈ ਈ ਮੁੱਖ ਪ੍ਰੀਖਿਆ ਪਹਿਲਾ ਆਨਲਾਈਨ ਕਰਨ ਤੇ ਵਿਚਾਰ ਕੀਤੀ ਸੀ ਤੇ ਉਸ ਨੂੰ ਅੱਗੇ ਵਧਾਉਂਦੇ ਹੋਏ ਹੁਣ ਅਡਵਾਂਸ ਦਾਖਿਲਾ ਟੈਸਟ ਨੂੰ ਇਸੇ ਤਰ੍ਹਾਂ ਲੈਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੇ ਮੋਬਾਇਲ ਤੇ ਪ੍ਰੀਖਿਆ ਲੈਣ ਦੀ ਸਕੀਮ ਸਿਰੇ ਚੜ੍ਹ ਜਾਂਦੀ ਹੈ ਤਾਂ ਇਹ ਪ੍ਰੀਖਿਆਰਥੀਆਂ ਦੇ ਵਧੇਰੇ ਹਿੱਤ ਵਿੱਚ ਹੋਵੇਗਾ। ਗਰਗ ਕਿਹਾ ਕਿ ਇਸ ਨਾਲ ਸਮੇ ਸਾਧਨ ਤੇ ਪੈਸੇ ਦੀ ਬੱਚਤ ਹੋਵੇਗੀ।ਸਭ ਲਈ ਆਸਾਨ ਵੀ ਹੋਵੇਗਾ।