Ferozepur News

ਜੇਕਰ ਦੋਸ਼ੀ ਅਧਿਕਾਰੀ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਤਾਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਜਿਲ੍ਹਾ ਫਿਰੋਜ਼ਪੁਰ ਵੱਲੋਂ 7 ਜੁਲਾਈ  ਨੂੰ ਜਿਲ੍ਹਾ ਫਿਰੋਜ਼ਪੁਰ ਦੇ ਸਾਰੇ ਦਫ਼ਤਰਾਂ ਦਾ ਕੰਮ ਮਜ਼ਬੂਰਨ ਬੰਦ ਕਰਕੇ ਸੜਕਾਂ ਜਾਮ ਕੀਤੀਆਂ ਜਾਣਗੀਆਂ — ਪ੍ਰਧਾਨ ਮਨੋਹਰ ਲਾਲ 

ਜੇਕਰ ਦੋਸ਼ੀ ਅਧਿਕਾਰੀ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਤਾਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਜਿਲ੍ਹਾ ਫਿਰੋਜ਼ਪੁਰ ਵੱਲੋਂ 7 ਜੁਲਾਈ  ਨੂੰ ਜਿਲ੍ਹਾ ਫਿਰੋਜ਼ਪੁਰ ਦੇ ਸਾਰੇ ਦਫ਼ਤਰਾਂ ਦਾ ਕੰਮ ਮਜ਼ਬੂਰਨ ਬੰਦ ਕਰਕੇ ਸੜਕਾਂ ਜਾਮ ਕੀਤੀਆਂ ਜਾਣਗੀਆਂ -- ਪ੍ਰਧਾਨ ਮਨੋਹਰ ਲਾਲ 
ਜੇਕਰ ਦੋਸ਼ੀ ਅਧਿਕਾਰੀ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਤਾਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਜਿਲ੍ਹਾ ਫਿਰੋਜ਼ਪੁਰ ਵੱਲੋਂ 7 ਜੁਲਾਈ  ਨੂੰ ਜਿਲ੍ਹਾ ਫਿਰੋਜ਼ਪੁਰ ਦੇ ਸਾਰੇ ਦਫ਼ਤਰਾਂ ਦਾ ਕੰਮ ਮਜ਼ਬੂਰਨ ਬੰਦ ਕਰਕੇ ਸੜਕਾਂ ਜਾਮ ਕੀਤੀਆਂ ਜਾਣਗੀਆਂ — ਪ੍ਰਧਾਨ ਮਨੋਹਰ ਲਾਲ
ਗੌਰਵ ਮਾਣਿਕ
ਫਿਰੋਜ਼ਪੁਰ 04 ਜੁਲਾਈ  2021: ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਜਿਲ੍ਹਾ ਫਿਰੋਜ਼ਪੁਰ ਵੱਲੋਂ  7 ਜੁਲਾਈ ਤੋਂ ਤਿੱਖੇ ਸੰਗਰਸ਼ ਦਾ ਐਲਾਨ ਕੀਤਾ ਗਿਆ ਹੈ ਇਸ ਬਾਬਤ ਯੂਨੀਅਨ ਦੇ ਪ੍ਰਧਾਨ ਮਨੋਹਰ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਿੰਦਰਜੀਤ ਸਿੰਘ, ਜੂਨੀਅਰ ਸਹਾਇਕ ਦਫ਼ਤਰ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ ਜੀਰਾ ਨੂੰ ਦਫਤਰ ਜੂਆਇੰਟ ਰਜਿਸਟਰਾਰ ਸਹਿਕਾਰੀ ਸਭਾਵਾਂ ਫਿਰੋਜਪੁਰ ਵੱਲੋਂ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਕਾਰਨ ਸਾਥੀ ਵੱਲੋਂ 29 ਜੂਨ  ਨੂੰ ਜਹਿਰ ਪੀ ਲਿਆ ਸੀ, ਜਿਸ ਦੀ 3 ਜੁਲਾਈ  ਨੂੰ ਜੇਰੇ ਇਲਾਜ ਮੌਤ ਹੋ ਗਈ ਹੈ।
ਪਰਿਵਾਰ ਵੱਲੋਂ ਦੱਸਣ ਅਨੁਸਾਰ ਕਰਮਚਾਰੀ ਸਾਥੀ ਨੂੰ ਆਤਮ ਹਤਿਆ ਕਰਨ ਲਈ ਜਹਿਰ ਪੀਣ ਤੋਂ ਪਹਿਲਾਂ ਇਕ ਸੁਸਾਇਡ ਨੋਟ ਵੀ ਲਿਖਿਆ ਸੀ ਜੋ ਉਸਦੇ ਪਰਿਵਾਰ ਪਾਸ ਮੌਜੂਦ ਹੈ। ਪਰਿਵਾਰ ਵੱਲੋਂ ਇਹ ਸੁਸਾਇਡ ਨੋਟ ਪੁਲਿਸ ਅਮਲਾ ਥਾਨਾ ਮਲਾਂਵਾਲਾ ਨੂੰ ਵੀ ਵਖਾਇਆ ਹੈ। ਯੂਨੀਅਨ ਵਲੋਂ ਇਸ ਮੰਦਭਾਗੀ ਘਟਨਾ ਦੇ ਮੱਦੇਨਜ਼ਰ ਮੁੱਖ ਅਫ਼ਸਰ ਥਾਨਾ ਮੱਲਾਵਾਲਾ ਨੂੰ ਵੀ ਦੋਸ਼ਿਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਕਤ ਸਾਥੀ ਵੱਲੋਂ ਜਹਿਰ ਪੀਣ ਉਪਰੰਤ ਯੂਨੀਅਨ ਵੱਲੋਂ ਇਕ ਮੰਗ ਪੱਤਰ ਮਿਤੀ:30-06-2021 ਨੂੰ ਜੁਆਇੰਟ ਰਜਿਸਟਰਾਰ ਸਹਿਕਾਰੀ ਸਭਾਵਾਂ ਵਿਰੋਜਪੁਰ ਨੂੰ ਦਿੱਤਾ ਗਿਆ ਸੀ।
ਉਕਤ ਅਧਿਕਾਰੀ ਵੱਲੋਂ ਯੂਨੀਅਨ ਦੇ ਮੰਗ ਪੱਤਰ ਨੂੰ ਗੰਭੀਰਤਾਂ ਨਾਲ ਨਾ ਲਿਆ ਗਿਆ ਅਤੇ ਰੰਜ਼ਿਸ਼ਨ ਤੌਰ ਤੇ ਸਹਿਕਾਰੀ ਸਭਾਵਾਂ ਦੇ ਹੀ ਇਕ ਹੋਰ ਕਰਮਚਾਰੀ ਪਿੱਪਲ ਸਿੰਘ, ਸੀਨੀਅਰ ਸਹਾਇਕ ਚੋਂ ਮ੍ਰਿਤਕ ਗੁਰਿੰਦਰਜੀਤ ਸਿੰਘ ਜੂਨੀਅਰ ਸਹਾਇਕ ਦੇ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਸ਼ਾਮਲ ਸੀ ਅਤੇ ਸਾਡੀ ਯੂਨੀਅਨ ਦਾ ਜਨਰਲ ਸਕੱਤਰ ਹੋਣ ਨਾਤੇ ਵੀ ਪਰਿਵਾਰ ਦੀ ਮੱਦਦ ਕਰ ਰਿਹਾ ਸੀ, ਨੂੰ ਪ੍ਰੇਸ਼ਾਨ ਕਰਨ ਲਈ ਉੱਚ ਅਧਿਕਾਰੀਆਂ ਨੂੰ ਧੋਖੇ ਵਿਚ ਰੱਖਕੇ ਉਸਦੀ ਬਦਲੀ ਫਿਰੋਜ਼ਪੁਰ ਤੋਂ ਗੁਰਦਾਸਪੁਰ ਵਿਖੇ ਕਰਵਾ ਦਿੱਤੀ ਗਈ ਹੈ।
ਜੁਆਇੰਟ ਰਜਿਸਟਰਾਰ ਸਹਿਕਾਰੀ ਸਭਾਵਾਂ, ਫਿਰੋਜ਼ਪੁਰ ਦੀ ਇਸ ਕਾਰਗੁਜਾਰੀ ਨਾਲ ਮੁਲਾਜਮ ਵਿਰੋਧੀ ਸੋਚ ਸਪਸ਼ੱਟ ਤੌਰ ਤੇ ਸਾਬਤ ਹੁੰਦੀ ਹੈ। ਜਿਸ ਕਾਰਨ ਜਿਲ੍ਹਾ ਫਿਰੋਜ਼ਪੁਰ ਦੇ ਨਾਲ ਨਾਲ ਸਮੂਚੇ ਪੰਜਾਬ ਦੇ ਮੁਲਾਜ਼ਮ ਵਰਗ ਵਿਚ ਇਸ ਅਧਿਕਾਰੀ ਦੀ ਕਾਰਗੁਜਾਰੀ ਵਿਰੁੱਧ ਬਹੁਤ ਰੋਸ਼ ਪੈਦਾ ਹੋ ਗਿਆ ਹੈ। ਜਿਸ ਦੇ ਚੱਲਦੇ ਅੱਜਮ  ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਜਿਲ੍ਹਾ ਫਿਰੋਜ਼ਪੁਰ  ਇਕਾਈ ਦੇ ਵੱਲੋਂ  ਹਾਊਸ ਦੀ ਮੀਟਿੰਗ ਕੀਤੀ ਗਈ।  ਮਨੋਹਰ ਲਾਲ, ਜਿਲ੍ਹਾ ਪ੍ਰਧਾਨ  ਵੱਲੋਂ ਦੱਸਿਆ ਗਿਆ ਕਿ ਜੇਕਰ 06 ਜੁਲਾਈ  ਤੱਕ ਦੋਸ਼ੀ ਅਧਿਕਾਰੀ/ਕਰਮਚਾਰੀ ਵਿਰੁੱਧ ਪਰਚਾ ਦਰਜ ਨਹੀਂ ਹੁੰਦਾ ਅਤੇ ਦੋਸ਼ੀਆਂ ਨੂੰ ਹਿਰਾਸਤ  ਵਿਚ ਨਹੀਂ ਲਿਆ ਜਾਂਦਾ ਤਾਂ ਉਦੋ ਤੱਕ ਸਮੂਹ ਮੁਲਾਜਮ ਦਫਤਰ ਜੁਆਇੰਟ ਰਜਿਸਟਰਾਰ ਸਹਿਕਾਰੀ ਸਭਾਵਾਂ, ਫਿਰੋਜ਼ਪੁਰ ਦੇ ਦਫ਼ਤਰ ਦਾ ਘਰਾਊ ਕਰਨਗੇ। ਅਤੇ  ਪਿਪੱਲ ਸਿੰਘ, ਸੀਨੀਅਰ ਸਹਾਇਕ, ਸਹਿਕਾਰਤਾ ਵਿਭਾਗ ਦੀ ਬਦਲੀ ਰੱਦ ਨਹੀਂ ਕੀਤੀ ਜਾਂਦੀ ਤਾਂ 7 ਜੁਲਾਈ  ਨੂੰ ਜਿਲ੍ਹਾ ਫਿਰੋਜ਼ਪੁਰ ਦੇ ਸਾਰੇ ਦਫ਼ਤਰਾਂ ਦਾ ਕੰਮ ਮਜ਼ਬੂਰਨ ਬੰਦ ਕਰਕੇ ਸੜਕਾਂ ਜਾਮ ਕੀਤੀਆਂ ਜਾਣਗੀਆਂ ਅਤੇ ਹੋਰ ਸਖਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ ਅਤੇ ਸੰਘਰਸ਼ ਪੰਜਾਬ ਪੱਧਰ ਤੇ ਲਿਜਾਉਣਾ ਪਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਮੀਟਿੰਗ ਦੋਰਾਨ  ਪਰਦੀਪ ਵਿਨਾਇਕ ਵਿੱਤ ਸਕੱਤਰ, ਪਿੱਪਲ ਸਿੰਘ, ਜਨਰਲ ਸਕੱਤਰ, ਸੋਨੂੰ ਕਸ਼ਯਪ, ਜਨਰਲ ਸਕੱਤਰ ਸੀਪੀਐਫ ਯੂਨੀਅਨ, ਨਰੇਸ਼ ਸੈਣੀ, ਪੰਜਾਬ ਪ੍ਰਧਾਨ ਖੇਤੀਬਾੜੀ ਇੰਸਪੈਕਟਰ ਯੂਨੀਅਨ, ਓਮ ਪ੍ਰਕਾਸ਼ ਰਾਣਾ, ਪ੍ਰਧਾਨ ਡੀਸੀ ਦਫ਼ਤਰ ਯੂਨੀਅਨ, ਦਿਨੇਸ਼ ਕੁਮਾਰ ਕਮਿਸ਼ਨਰ ਦਫ਼ਤਰ, ਅਜੀਤ ਸੋਢੀ ਜਨਰਲ ਸਕੱਤਰ ਪੈਨਸ਼ਨਰ ਯੂਨੀਅਨ, ਗੁਰਪ੍ਰੀਤ ਸੋਢੀ, ਜ਼ੋਨਲ ਪ੍ਰਧਾਨ ਐਕਸਾਇਜ਼ ਵਿਭਾਗ, ਵਿਕਰਮ ਸਿੰਘ ਜਨਰਲ ਸਕੱਤਰ
ਆਬਕਾਰੀ ਵਿਭਾਗ, ਜੁਗਲ ਆਨੰਦ ਪ੍ਰਧਾਨ ਸੀਪੀਐਫ ਪੀਡਬਲਯੂਡੀ ਵਿਭਾਗ, ਜ਼ਸਵਿੰਦਰ ਸਿੰਘ ਜਨਰਲ ਸਕੱਤਰ ਸਹਿਕਾਰੀ ਬਹੁ ਤਕਨੀਕੀ ਵਿਭਾਗ, ਪਵਨ ਕੁਮਾਰ ਖਜ਼ਾਨਾ ਵਿਭਾਗ, ਮਨਜੀਤ ਸਿੰਘ, ਅਮਨਦੀਪ ਸਿੰਘ, ਸੰਦੀਪ ਸ਼ਰਮਾ, ਸੰਜੀਵ ਮੈਣੀ, ਬਲਵਿੰਦਰ ਸਿੰਘ,ਅਰੁਣ ਸਚਦੇਵਾ ਆਦਿ ਕਰਮਚਾਰੀ ਹਾਜ਼ਰ ਸਨ  |

Related Articles

Leave a Reply

Your email address will not be published. Required fields are marked *

Back to top button