Ferozepur News

ਜਿਲ•ਾ ਬਠਿੰਡਾ ਅਤੇ ਫਰੀਦਕੋਟ ਦੇ ਉਮੀਦਵਾਰਾਂ ਲਈ ਸੈਨਾ ਵਿਚ ਭਰਤੀ ਰੈਲੀ 29 ਅਪ੍ਰੈਲ ਤੋਂ 4 ਮਈ 2015 ਤੱਕ ਕੈਂਪਿੰਗ ਗਰਾਂਊਡ ਬਠਿੰਡਾ ਵਿਖੇ ਹੋਵੇਗੀ

armyਫਿਰੋਜ਼ਪੁਰ  18 ਅਪ੍ਰੈਲ (ਮਦਨ ਲਾਲ ਤਿਵਾੜੀ) ਭਾਰਤੀ ਸੈਨਾ ਵਿੱਚ ਵੱਖ-ਵੱਖ ਵਰਗਾ ਦੇ ਸ਼ਿਪਾਹੀਆ ਦੀ ਭਰਤੀ ਕੈਂਪਿੰਗ ਗਰਾਂਊਡ ਬਠਿੰਡਾ ਕੰਨਟੋਨਮੈਂਟ ਵਿਖੇ 29 ਅਪ੍ਰੈਲ ਤੋ 4 ਮਈ 2015 ਤੱਕ ਹੋਵੇਗੀ । ਇਸ ਭਰਤੀ ਰੈਲੀ ਵਿਚ ਜਿਲ•ਾਂ ਫਰੀਦਕੋਟ ਅਤੇ ਜਿਲ•ਾਂ ਬਠਿੰਡਾ  ਦੇ ਚਾਹਵਾਨ ਉਮੀਦਵਾਰ ਭਾਗ ਲੈ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਭਰਤੀ ਦਫਤਰ ਦੇ ਡਾਇਰੈਕਟਰ ਨੇ ਦੱਸਿਆ ਕਿ ਇਸ ਭਰਤੀ ਦੌਰਾਨ ਸਿਰਫ਼ ਫੌਜੀ  ਸਿਪਾਹੀ ਸਿੱਖ (ਜਨਰਲ ਡਿਊਟੀ ), ਸਿੱਖ (ਮਜ਼•ਬੀ ਅਤੇ ਰਾਮਦਾਸੀਆਂ) ਅਤੇ ਇਲਾਵਾ  ਸਿਪਾਹੀ (ਕਲਰਕ), ਸਿਪਾਹੀ ਟੈਕਨੀਕਲ ਅਤੇ ਸਿਪਾਹੀ ਜਨਰਲ ਡਿਊਟੀ ਲਈ ਸਾਰੀਆਂ ਜਾਤੀਆਂ  ਦੇ ਨੌਜਵਾਨ ਹਿੱਸਾ ਲੈ ਸਕਣਗੇ ਅਤੇ ਉਨ•ਾਂ ਲਈ ਪੰਜਾਬ ਦੇ ਵਸਨੀਕ ਹੋਣਾ ਲਾਜ਼ਮੀ ਹੋਵੇਗਾ। ਉਨ•ਾਂ ਦੱਸਿਆ ਸਿਪਾਹੀ (ਜਨਰਲ ਡਿਊਟੀ ) ਸਿੱਖ ਲਈ ਉਮੀਦਵਾਰ ਲਈ ਉਮਰ ਸਾਢੇ ਸਤਾਰਾਂ ਸਾਲ ਤੋਂ 21 ਸਾਲ, ਵਿਦਿਅਕ ਯੋਗਤਾ 45 ਫ਼ੀਸਦੀ ਅੰਕਾਂ ਨਾਲ ਦਸਵੀਂ ਪਾਸ ਜਾਂ 32 ਫ਼ੀਸਦੀ ਅੰਕਾਂ 10+2 ਦੇ ਹਰੇਕ ਵਿਸ਼ੇ ਵਿਚੋਂ ਲਾਜ਼ਮੀ ਪਰ ਮਜ਼•ਬੀ ਅਤੇ ਰਾਮਦਾਸੀਆਂ ਸਿੱਖ,ਸਿੱਖ ਬਾਰਡਰ ਏਰੀਆ ਲਈ ਸਿਰਫ਼ ਦਸਵੀਂ ਪਾਸ ਅਤੇ ਕੱਦ ਘੱਟੋ-ਘੱਟ 170 ਸੈ. ਮੀ. ਹੋਣਾ ਤੇ ਵਜਨ 50 ਕਿਲੋ  ਲਾਜ਼ਮੀ ਹੋਵੇਗਾ। ਸਿਪਾਹੀ (ਕਲਰਕ) ਲਈ ਉਮਰ ਸਾਢੇ ਸਤਾਰਾਂ ਸਾਲ ਤੋਂ 23 ਸਾਲ, ਕੱਦ ਘੱਟੋ-ਘੱਟ 162 ਸੈ. ਮੀ.ਅਤੇ ਵਿਦਿਅਕ ਯੋਗਤਾ 50 ਫ਼ੀਸਦੀ ਅੰਕਾਂ ਨਾਲ 10+2 ਪਾਸ  ਹੋਣਾ ਅਤੇ ਸਾਰੇ ਵਿਸ਼ਿਆਂ ਵਿਚੋਂ 40 ਫ਼ੀਸਦੀ ਅੰਕ ਹੋਣੇ ਲਾਜ਼ਮੀ ਅਤੇ 12ਵੀਂ ਅਤੇ 10ਵੀਂ ਜਮਾਤ ਵਿਚ ਅੰਗਰੇਜ਼ੀ,ਗਣਿਤ,ਅਕਾਉਟ ,ਬੁਕ ਕੀਪਿੰਗ ਵਿਚ 40 ਫ਼ੀਸਦੀ ਅੰਕ ਹੋਣੇ ਘੱਟੋ-ਘੱਟ ਜ਼ਰੂਰੀ ਹੋਣਗੇ। ਸਿਪਾਹੀ ਜਨਰਲ ਅਤੇ ਸਿਪਾਹੀ ਤਕਨੀਕੀ ਲਈ ਉਮਰ ਸਾਢੇ ਸਤਾਰਾਂ ਸਾਲ ਤੋਂ 23 ਸਾਲ ਦੇ ਵਿਚਕਾਰ, ਕੱਦ ਘੱਟੋ-ਘੱਟ 170 ਸੈ. ਮੀ., ਵਜਨ 50 ਕਿਲੋ ਅਤੇ ਵਿਦਿਅਕ ਯੋਗਤਾ 12ਵੀਂ ਜਮਾਤ ਵਿਚ ਅੰਗਰੇਜ਼ੀ,ਹਿਸਾਬ, ਫ਼ਜਿਕਸ ਅਤੇ ਕਮੈਸਟਰੀ  ਵਿਸ਼ੇ ਪਾਸ ਹੋਣੇ ਲਾਜ਼ਮੀ ਹੋਣਗੇ। ਜ਼ਿਲ•ਾ ਭਰਤੀ ਦਫਤਰ ਦੇ ਡਾਇਰੈਕਟਰ ਨੇ ਦੱਸਿਆ ਕਿ ਬਠਿੰਡਾ ਜਿਲ•ੇ ਦੇ ਬਠਿੰਡਾ ਅਤੇ ਰਾਮਪੁਰਾ ਫੂਲ ਤਹਿਸੀਲਾਂ ਦੇ ਉਮੀਦਵਾਰਾਂ ਨੂੰ ਟੋਕਨ 29 ਅਪ੍ਰੈਲ ਨੂੰ  ਸਵੇਰੇ 5:00 ਵਜੇ,  ਮੌੜ ਮੰਡੀ, ਤਲਵੰਡੀ ਸਾਬੋ, ਅਤੇ ਬਠਿੰਡੇ ਦੀਆਂ ਸਾਰੀਆਂ ਤਹਿਸੀਲਾਂ ਦੇ ਉਮੀਦਵਾਰਾਂ ਟੋਕਨ30 ਅਪ੍ਰੈਲ ਨੂੰ ਸਵੇਰੇ 5:00 ਵਜੇ , ਜੈਤੋ, ਕੋਟਪੂਰਾ ਅਤੇ ਫਰੀਦਕੋਟ ਦੀਆਂ ਸਾਰੀਆਂ ਤਹਿਸੀਲਾਂ ਦੇ ਉਮੀਦਵਾਰਾਂ ਨੂੰ ਟੋਕਨ 1 ਮਈ ਨੂੰ ਸਵੇਰੇ 5:00 ਵਜੇ ਅਤੇ  ਫਰੀਦਕੋਟ ਤਹਿਸੀਲ, ਫਰੀਦਕੋਟ ਜਿਲ•ੇ ਦੇ ਉਮੀਦਵਾਰ ਨੂੰ  ਟੋਕਨ 2 ਮਈ ਨੂੰ ਸਵੇਰ 5:00 ਵਜੇ ਦਿੱਤੇ ਜਾਣਗੇ ।  3 ਮਈ  ਅਤੇ 4 ਮਈ 2015 ਨੂੰ ਬਾਕੀ ਸਾਰੇ ਉਮੀਦਵਾਰਾਂ ਦਾ ਮੈਡੀਕਲ ਟੈਸਟ ਤੇ ਡਾਕੂਮੈਂਟ ਦੀ ਪੜਤਾਲ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਸਾਰੀ ਭਰਤੀ ਆਲ ਇੰਡੀਆ ਮੈਰਿਟ ਦੇ ਆਧਾਰ &#39ਤੇ ਹੋਵੇਗੀ। ਉਨ•ਾਂ ਕਿਹਾ ਕਿਹਾ ਕਿ ਸਿੱਖਿਆ ਦਾ ਸਰਟੀਫਿਕੇਟ ਜੋ ਐਜੂਕੇਸ਼ਨ ਬੋਰਡ ਦੁਆਰਾ ਜਾਰੀ ਕੀਤਾ ਹੋਵੇ, ਤਹਿਸੀਲਦਾਰ ਅਤੇ ਐਸ.ਡੀ.ਐਮ ਦੁਆਰਾ ਰਿਹਾਇਸ਼ ਦਾ ਸਰਟੀਫਿਕੇਟ, ਜਾਤੀ ਅਤੇ ਰਿਲਿਜ਼ਨ ਦਾ ਸਰਟੀਫਿਕੇਟ ਜੋ ਐਸ.ਡੀ.ਐਮ ਜਾਂ ਤਹਿਸੀਲਦਾਰ ਦੁਆਰਾ ਤਸਦੀਕ ਕੀਤਾ ਹੋਵੇ, ਕਰੈਕਟਰ ਸਰਟੀਫਿਕੇਟ ਸਕੂਲ ਜਾਂ ਕਾਲਜ ਦੁਆਰਾ ਜਾਰੀ ਕੀਤਾ ਗਿਆ ਹੋਵੇ ਅਤੇ ਇਸ ਦੀ ਫੋਟੋ ਦੇ ਨਾਲ ਪਿੰਡ ਦੇ ਸਰਪੰਚ/ਐਮ.ਸੀ/ ਪੁਲਿਸ ਦੁਆਰਾ ਜਾਰੀ ਕੀਤਾ ਹੋਵੇ ਅਤੇ ਇਹ 6 ਮਹੀਨੇ ਤੋ ਪੁਰਾਨਾ ਨਾ ਹੋਵੇ, ਸੇਵਾ ਕਰਦੇ ਸੈਨਿਕ ਵਿਧਵਾ ਤੇ ਸਾਬਕਾ ਸੈਨਿਕਾ ਦੇ ਬੱਚੇ ਆਪਣੇ ਪਿਤਾ ਦੀ ਡਿਸਚਾਰਜ ਬੁੱਕ/ ਰਿਲੇਸ਼ਨ ਸਰਟੀਫਿਕੇਟ ਜੋ ਕਿ ਰਿਕਾਰਡ ਆਫੀਸ ਦੁਆਰਾ ਅਫਸਰ ਦੇ ਮੋਹਰ ਲੱਗਿਆ ਹੋਣ। ਉਨ•ਾਂ ਕਿਹਾ ਕਿ ਜਿਹੜੇ ਉਮੀਦਵਾਰਾਂ ਕੋਰਸ ਕੀਤੇ ਹੋਣ ਉਨ•ਾਂ ਨੂੰ ਬੋਨਸ ਅੰਕ ਦਿੱਤੇ ਜਾਣਗੇ। ਉਨ•ਾਂ ਕਿਹਾ ਕਿ ਉਮੀਦਵਾਰ ਆਪਣੇ ਨਾਲ  20 ਫੋਟੋ, ਸਿੱਖ ਉਮੀਦਵਾਰ 20 ਫੋਟੋ ਪਗੜੀ ਨਾਲ ਅਤੇ 20 ਫੋਟੋ ਬਿਨ•ਾਂ ਪਗੜੀ ਤੋਂ ਲੈ ਕੇ ਆਉਣ। ਉਨ•ਾਂ ਅੱਗੇ ਦੱਸਿਆ ਕਿ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਅਤੇ ਉਨ•ਾਂ ਦੇ ਮਾਪਿਆ ਨੂੰ ਕਿਸੇ ਵੀ ਕਿਸਮ ਦੇ  ਦਲਾਲਾਂ ਅਤੇ ਏਜੰਟਾਂ ਕੋਲੋਂ ਬਚ ਕੇ ਰਹਿਣ ਦੀ  ਹਦਾਇਤ ਕੀਤੀ  ਅਤੇ ਅਜਿਹੀ ਜਾਣਕਾਰੀ ਪੁਲੀਸ ਤੇ ਫੋਜ਼ ਦੇ ਅਧਿਕਾਰੀਆਂ ਨੂੰ ਦੇਣ ਦੀ ਅਪੀਲ ਕੀਤੀ।

Related Articles

Back to top button