ਜਿਲ•ਾ ਪ੍ਰਸ਼ਾਸਨ ਦਾ ਘਰੇਲੂ ਔਰਤਾਂ/ਮੁਟਿਆਰਾਂ ਤੇ ਸੈਲਫ ਹੈਲਪ ਗਰੁੱਪਾਂ ਲਈ ਟ੍ਰੇਨਿੰਗ ਤੋ ਰੁਜ਼ਗਾਰ ਪ੍ਰਾਪਤ ਵੱਲ ਤੋਰਨ ਦਾ ਵੱਡਾ ਉਪਰਾਲਾ
ਫਿਰੋਜ਼ਪੁਰ 30 ਅਪ੍ਰੈਲ (ਮਦਨ ਲਾਲ ਤਿਵਾੜੀ) ਘਰੇਲੂ ਔਰਤਾਂ/ਬੇਰੁਜ਼ਗਾਰ ਲੜਕੀਆਂ, ਨੌਜਵਾਨਾਂ ਤੇ ਸੈਲਫ ਹੈਲਪ ਗਰੁੱਪਾਂ ਨੂੰ ਅਪਣਾ ਰੁਜ਼ਗਾਰ ਸ਼ੁਰੂ ਕਰਨ, ਟ੍ਰੇਨਿੰਗ ਅਤੇ ਬੈਂਕਾਂ ਤੋ ਆਸਾਨ ਕਿਸ਼ਤਾਂ ਤੇ ਕਰਜ਼ੇ ਦਿਵਾਉਣ ਤੋ ਇਲਾਵਾ ਸਬਸਿਡੀ ਦਾ ਪ੍ਰਬੰਧ ਕਰਨ ਲਈ ਕੀਤੇ ਜਾ ਰਹੇ ਉਦਮਾ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਦੀ ਪ੍ਰਧਾਨਗੀ ਹੇਠ 500 ਬੇਰੁਜ਼ਗਾਰ ਮਹਿਲਾਵਾਂ, ਨੌਜਵਾਨਾਂ ਤੇ ਸੈਲਪ ਹੈਲਪ ਗਰੁੱਪਾਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਉਨ•ਾਂ ਨੂੰ ਰੁਜ਼ਗਾਰ ਲਈ ਮਾਰਗ ਦਰਸ਼ਨ, ਟ੍ਰੇਨਿੰਗ ਉਪਰੰਤ ਰੁਜ਼ਗਾਰ ਪ੍ਰਾਪਤੀ ਵੱਲ ਤੋਰਨ ਦਾ ਉਪਰਾਲਾ ਕੀਤਾ ਗਿਆ। ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਜਿਲ•ਾ ਪ੍ਰਸ਼ਾਸਨ ਦਾ ਮਕਸਦ ਬੇਰੁਜ਼ਗਾਰ ਲੜਕੇ, ਲੜਕੀਆਂ ਤੇ ਘਰੇਲੂ ਔਰਤਾਂ ਨੂੰ ਕਿੱਤਾ ਮੁੱਖੀ ਸਿਖਲਾਈ ਦੇ ਕੇ ਉਨ•ਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਦੇ ਯੋਗ ਬਣਾ ਕੇ ਆਰਥਿਕ ਤੇ ਸਮਾਜਿਕ ਮਜ਼ਬੂਤੀ ਪ੍ਰਦਾਨ ਕਰਨਾ ਹੈ। ਉਨ•ਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਘਰੇਲੂ ਔਰਤਾਂ/ਲੜਕੀਆਂ ਤੇ ਸੈਲਫ ਹੈਲਪ ਗਰੁੱਪਾਂ ਨੂੰ ਟੇਲਰਿੰਗ, ਬਿਊਟੀ ਪਾਰਲਰ ਮਸਾਲਾ ਬਣਾਉਣ, ਪੈਕਿੰਗ, ਖਿਲਉਣੇ ਬਣਾਉਣ, ਸਾਬਣ, ਗੁਲਾਬ ਜਲ, ਸ਼ੈਪੂ, ਫੇਸ ਕਰੀਮ, ਮੱਕੀ ਪੈਕਿੰਗ ਸਮੇਤ ਕਈ ਹੋਰ ਉਤਪਾਦ ਤਿਆਰ ਕਰਨਾ ਹੈ। ਉਨ•ਾਂ ਦੱਸਿਆ ਕਿ ਉਪਰੋਕਤ ਉਤਪਾਦ ਬਣਾਉਣ ਲਈ ਅੱਜ ਜਿਨ•ਾਂ-ਜਿਨ•ਾਂ ਨੇ ਹਾਮੀ ਭਰੀ ਹੈ, ਉਨ•ਾਂ ਦੀ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਇਸ ਉਪਰੰਤ ਉਨ•ਾਂ ਨੂੰ ਘੱਟ ਵਿਆਜ ਤੇ ਕਰਜ਼ੇ ਅਤੇ ਸਬਸਿਡੀ ਦਿਵਾਈ ਜਾਵੇਗੀ। ਇਨ•ਾਂ ਵੱਲੋਂ ਤਿਆਰ ਮਾਲ ਦੀ ਮਾਰਕੀਟਿੰਗ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ•ਾਂ ਸਮੂਹ ਘਰੇਲੂ ਬੀਬੀਆਂ ਬੇਰੁਜ਼ਗਾਰ ਲੜਕੀਆਂ ਸੈਲਫ ਹੈਲਪ ਵੱਲੋਂ ਚਲਾਈ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਆਪਣਾ ਰੁਜ਼ਗਾਰ ਸ਼ੁਰੂ ਕਰਕੇ ਵਿੱਤੀ ਤੌਰ ਮਜ਼ਬੂਤ ਬਣਨ। ਇਸ ਮੀਟਿੰਗ ਵਿਚ ਸ੍ਰੀਮਤੀ ਨੀਲਮਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਰਵੀ ਕਾਂਤ ਗੁਪਤਾ ਸਮੂਹ ਗ੍ਰਾਮ ਸੇਵਕਾ, ਸ੍ਰੀ. ਰਾਜਿੰਦਰ ਕਟਾਰੀਆ ਡਿਪਟੀ ਡਾਇਰੈਕਟਰ ਮੱਛੀ ਪਾਲਣ, ਸ੍ਰ.ਵੀਰਪ੍ਰਤਾਪ ਸਿੰਘ ਕਾਰਜਕਾਰੀ ਅਫਸਰ ਡੇਅਰੀ, ਸ੍ਰੀ ਕੁਲਜੀਤ ਸਿੰਘ ਡਿਪਟੀ ਡਾਇਰੈਕਟਰ ਰੋਜ਼ਗਾਰ, ਸ੍ਰੀ ਰਮਨਦੀਪ ਸਿੰਘ ਸ਼ਰਮਾ ਪ੍ਰੋਗਰਾਮ ਅਫਸਰ ਆਜੀਵਿਕਾ, ਸ੍ਰੀ. ਦੀਪਕ ਭੰਡਾਰੀ ਸਹਾਇਕ ਪ੍ਰਾਜੈਕਟ ਅਫਸਰ, ਡਾ.ਔਲਖ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ, ਆਈ.ਟੀ.ਆਈ ਦੇ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੋ ਇਲਾਵਾ ਐਨ.ਜੀ.ਓ ਅਤੇ ਵੱਖ-ਵੱਖ ਸੋਸਾਇਟੀਆ ਨੇ ਭਾਗ ਲਿਆ।