ਜਿਲ•ਾ ਪ੍ਰਬੰਧਕੀ ਕੰਪਲੈਕਸ, ਫਿਰੋਜਪੁਰ ਦੀ ਕੰਟੀਨ, ਪਾਰਕਿੰਗ, ਅਤੇ ਸਫਾਈ ਦੇ ਠੇਕੇ ਦੀ ਨਿਲਾਮੀ 30 ਮਾਰਚ 2015 ਨੂੰ
ਫਿਰੋਜਪੁਰ 27 ਮਾਰਚ (ਏ. ਸੀ. ਚਾਵਲਾ) ਜਿਲ•ਾ ਪ੍ਰਬੰਧਕੀ ਕੰਪਲੈਕਸ, ਫਿਰੋਜਪੁਰ ਦੀ ਕੰਟੀਨ, ਪਾਰਕਿੰਗ( ਸਾਈਕਲ, ਸਕੂਟਰ, ਮੋਟਰ ਸਾਈਕਲ, ਕਾਰ ਅਤੇ ਜੀਪ) ਅਤੇ ਸਫਾਈ ਦਾ ਠੇਕਾ ਸਾਲ 2015-16 ਦਾ ਮਿਤੀ 30 ਮਾਰਚ 2015 ਨੂੰ ਨੀਲਾਮੀ ਰਾਂਹੀ ਦਿੱਤਾ ਜਾਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਇੰਜ:ਡੀ.ਪੀ.ਐਸ.ਖਰਬੰਦਾ ਨੇ ਦਸਿਆ ਕਿ ਪਾਰਕਿੰਗ ਦੀ ਨੀਲਾਮੀ ਸਵੇਰੇ 11ਵਜੇ, ਕੰਟੀਨ ਦੀ ਨਿਲਾਮੀ ਸਵੇਰੇ 11.30 ਵਜੇ ਅਤੇ ਸਫਾਈ ਦੀ ਨਿਲਾਮੀ ਬਾਦ ਦੁਪਿਹਰ 12.30 ਵਜੇ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਬੋਲੀ ਸ਼ੁਰੂ ਹੋਣ ਤੋਂ ਪਹਿਲਾਂ ਹਰ ਇੱਕ ਬੋਲੀਦਾਰ ਨੂੰ 5000/- ਰੁਪਏ ਅੰੈਟਰੀ ਫੀਸ ਵਜੋਂ ਜਮ•ਾਂ ਕਰਵਾਉਣੇ ਹੋਣਗੇ ਜੋ ਨਾ ਮੋੜਨਯੋਗ ਹੋਣਗੇ। ਇਸ ਤੋਂ ਇਲਾਵਾ ਬੋਲੀਕਾਰ ਨੂੰ 1,00,000/- ਰੁਪਏ ਦਾ ਬੈਂਕ ਡਰਾਫਟ ਦੇ ਰੂਪ ਵਿਚ Secretary “he 6੍ਰr 1dmn. 3omplex, Operation * Maintenance Society, 6ero੍ਰepur ਦੇ ਨਾਮ ਤੇ ਜਮ•ਾਂ ਕਰਵਾਉਣਾ ਪਵੇਗਾ, ਜਿਹੜੀ ਕਿ ਬੋਲੀ ਤੋਂ ਬਾਅਦ ਅਸਫਲ ਬੋਲੀਕਾਰ ਨੂੰ ਵਾਪਿਸ ਕਰ ਦਿੱਤਾ ਜਾਵੇਗਾ ਅਤੇ ਸਫਲ ਬੋਲੀਕਾਰ ਦੀ ਨੀਲਾਮੀ ਦੇ ਡਰਾਫਟ ਵਿੱਚ ਅਡਜਸਟ ਕੀਤਾ ਜਾਵੇਗਾ। ਉਨ•ਾਂ ਕਿਹਾ ਐਂਟਰੀ ਫੀਸ ਅਤੇ ਜ਼ਮਾਨਤ ਰਕਮ/ਡਰਾਫਟ ਤੋਂ ਬਿਨ•ਾਂ ਅਤੇ ਜਿਸ ਪਾਸ ਬੋਲੀ ਦੀ ਪਿਛਲੀ ਰਕਮ ਬਕਾਇਆ ਹੋਵੇਗੀ ਉਸ ਵਿਅਕਤੀ ਨੂੰ ਬੋਲੀ ਦੇਣ ਦਾ ਅਧਿਕਾਰ ਨਹੀ ਹੋਵੇਗਾ। ਉਨ•ਾਂ ਕਿਹਾ ਕਿ ਬੋਲੀ ਬਣਦੀ ਸਾਰੀ ਰਕਮ ਮਿਤੀ 31.03.2015 ਤੱਕ Secretary “he 6੍ਰr 1dmn. 3omplex, Operation * Maintenance Society, 6ero੍ਰepur ਦੇ ਖਾਤੇ ਵਿੱਚ ਜਮ•ਾਂ ਕਰਵਾਉਣੀ ਹੋਵੇਗੀ। ਜੇਕਰ ਠੇਕੇ ਦੀ ਬਣਦੀ ਰਕਮ ਸਮੇਂ ਸਿਰ ਜਮਾਂ ਨਹੀ ਕਰਵਾਈ ਜਾਂਦੀ ਤਾ ਪੇਸ਼ਗੀ ਰਕਮ ਦਾ ਡਰਾਫਟ ਜ਼ਬਤ ਕਰ ਲਿਆ ਜਾਵੇਗਾ ਅਤੇ ਅਗਲੇ ਬੋਲੀਕਾਰ ਨੂੰ ਠੇਕਾ ਦੇ ਦਿੱਤਾ ਜਾਵੇਗਾ। ਉਨ•ਾਂ ਕਿਹਾ ਬੋਲੀ ਦੀਆਂ ਸ਼ਰਤਾਂ ਬੋਲੀ ਵਿੱਚ ਭਾਗ ਲੈਣ ਵਾਲੀ ਫਰਮ/ਵਿਅਕਤੀ ਮਿਤੀ 30 ਮਾਰਚ 2015 ਨੂੰ ਸਵੇਰੇ 9 ਵੱਜੇਂ ਨਜ਼ਾਰਤ ਸ਼ਾਖਾ ਵਿੱਚ ਦੇਖ ਸਕਦੇ ਹਨ।