Ferozepur News
ਜਿਲ੍ਹਾ ਸਿੱਖਿਆ ਅਫਸਰ ਅਤੇ ਐਮ.ਐਲ.ਏ ਦਹੀਯਾ ਵੱਲੋਂ ਰਾਸ਼ਟਰੀ ਤਿੰਰਗਾ ਲਹਿਰਾ ਕੇ ਹਰ ਘਰ ਤਿੰਰਗਾ ਮੁਹਿੰਮ ਦਾ ਕੀਤਾ ਆਗਾਜ਼
ਜਿਲ੍ਹਾ ਸਿੱਖਿਆ ਅਫਸਰ ਅਤੇ ਐਮ.ਐਲ.ਏ ਦਹੀਯਾ ਵੱਲੋਂ ਰਾਸ਼ਟਰੀ ਤਿੰਰਗਾ ਲਹਿਰਾ ਕੇ ਹਰ ਘਰ ਤਿੰਰਗਾ ਮੁਹਿੰਮ ਦਾ ਕੀਤਾ ਆਗਾਜ਼
ਫਿਰੋਜਪੁਰ 12 ਅਗਸਤ 2022 – ਸਕੂਲ ਸਿੱਖਿਆ ਵਿਭਾਗ ਫਿਰੋਜਪੁਰ ਵੱਲੋਂ ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਅਜ਼ਾਦੀ ਦਾ ਅੰਮ੍ਰਿਤ ਮਾਹੌਤਸ਼ਵ ਅਧੀਨ ਆਜ਼ਾਦੀ ਦੇ 75 ਸਾਲਾਂ ਦਿਵਸ ਨੂੰ ਮਨਾਉਂਦੇ ਹੋਏ ਰਾਸ਼ਟਰੀ ਤਿੰਰਗਾ ਸਰਕਾਰੀ ਹਾਈ ਸਕੂਲ, ਸਤੀਏ ਵਾਲਾ ਵਿਖੇ ਐਮ.ਐਲ.ਏ ਐਡਵੋਕੇਟ ਰਜ਼ਨੀਸ਼ ਕੁਮਾਰ ਦਹੀਯਾ ਵੱਲੋਂ ਲਹਿਰਾਇਆ ਗਿਆ ਅਤੇ ਵਿਧਾਨ ਸਭਾ ਫਿਰੋਜ਼ਪੁਰ ਦਿਹਾਤੀ ਹਲਕੇ ਵਿਚ 13 ਅਗਸਤ ਤੋਂ 15 ਅਗਸਤ ਤੱਕ ਹਰ ਘਰ ਵਿਚ ਝੰਡਾ ਲਹਿਰਾਉਣ ਲਈ ਜਾਗਰੂਕ ਕੀਤਾ। ਉਹਨਾਂ ਵੱਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਤਿਰੰਗਾ ਝੰਡੇ ਘਰ ਦੀ ਛੱਤ ਤੇ ਲਾਉਣ ਲਈ ਵੰਡੇ ਗਏ ਅਤੇ ਆਜ਼ਾਦੀ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਰਣਜੀਤ ਸਿੰਘ ਭੁੱਲਰ ਐਸ.ਡੀ.ਐਮ ਫਿਰੋਜ਼ਪੁਰ, ਕੋਮਲ ਅਰੌੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ), ਰਾਜੀਵ ਛਾਬੜਾ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.), ਡਾ. ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਅਤੇ ਲਖਵਿੰਦਰ ਸਿੰਘ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਵੱਲੋਂ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਹਰ ਘਰ ਤਿੰਰਗਾ ਲਹਿਰਾਉਣ ਲਈ ਕਿਹਾ ਗਿਆ। ਹੈੱਡਮਿਸਟ੍ਰੈਸ ਸ੍ਰੀਮਤੀ ਪ੍ਰਵੀਨ ਬਾਲਾ ਵੱਲੋਂ ਇਸ ਮੌਕੇ ਤੇ ਸਾਰੀ ਟੀਮ ਦਾ ਹਾਰਦਿਕ ਸਵਾਗਤ ਕੀਤਾ ਗਿਆ।
ਇਸ ਮੌਕੇ ਆਜ਼ਾਦੀ ਨਾਲ ਸਬੰਧਤ ਪ੍ਰੋਗਰਾਮ ਸਕਿੱਟ ਅਤੇ ਦੇਸ਼ ਭਗਤੀ ਨਾਲ ਸਬੰਧਤ ਗੀਤ ਆਦਿ ਪੇਸ਼ ਕੀਤੇ ਗਏ ਅਤੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗਾਣ ਵੀ ਗਾਇਆ ਗਿਆ ਅਤੇ ਸ.ਰਣਜੀਤ ਸਿੰਘ ਭੁੱਲਰ ਐਸ.ਡੀ.ਐਮ ਫਿਰੋਜ਼ਪੁਰ ਵੱਲੋਂ ਰਾਸ਼ਟਰੀ ਗਾਣ ਅਤੇ ਆਜ਼ਾਦੀ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਗੁਰਦੇਵ ਸਿੰਘ ਮੈਥ ਮਾਸਟਰ, ਅਮਰਜੀਤ ਕੌਰ, ਸੰਦੀਪ ਕੌਰ, ਬਿੰਦੂ
ਜੋਸ਼ੀ, ਮਨਪ੍ਰੀਤ ਕੌਰ, ਲਖਵੰਤ ਸਿੰਘ, ਗੁਰਦੇਵ ਸਿੰਘ ਸਤੀਏਵਾਲਾ, ਪਵਨਦੀਪ ਕੌਰ, ਕਮਲਾ
ਰਾਣੀ, ਪ੍ਰਭਜੋਤ ਕੌਰ ਵੀ ਹਾਜ਼ਰ ਸਨ।