Ferozepur News
ਜਿਲੇ• ਦੇ ਕਿਸਾਨਾਂ ਨੂੰ ਹੁਣ ਤੱਕ 1 ਕਰੋੜ 39 ਲੱਖ ਰੁਪਏ ਤੋਂ ਵੱਧ ਸਬਸਿਡੀ ਵੰਡੀ ਜਾ ਚੁੱਕੀ ਹੈ: ਡਾ.ਹਰਵਿੰਦਰ ਸਿੰਘ
ਫਿਰੋਜ਼ਪੁਰ 25 ਜਨਵਰੀ (ਏ.ਸੀ.ਚਾਵਲਾ) ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਸਾਲ 2015-16 ਜਿਲ•ੇ ਵਿੱਚ ਕਣਕ ਦੇ ਬੀਜ ਤੇ ਕਿਸਾਨਾਂ ਨੂੰ ਸਿੱਧੀ ਸਬਸਿਡੀ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਖੇਤੀ ਬਾੜੀ ਅਫਸਰ ਡਾ.ਹਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 1,39,53,450/-ਰੁਪਏ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾ ਚੁੱਕੀ ਹੈ। ਉਨ•ਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ•ਾਂ ਕਿਸਾਨਾਂ ਨੇ ਸਬਸਿਡੀ ਤੇ ਕਣਕ ਦਾ ਬੀਜ ਲਿਆ ਹੈ। ਉਹ 31-01-2016 ਤੱਕ ਆਪਣੇ ਬਿੱਲ ਆਪਣੇ ਬਲਾਕ ਦੇ ਦਫਤਰ ਵਿੱਚ ਦੇਣ, ਇਸ ਤੋਂ ਬਾਅਦ ਬਿੱਲ ਦੇ ਬਿੱਲ ਨਹੀ ਵਿਚਾਰੇ ਜਾਣਗੇ। ਕਿਸਾਨਾਂ ਦੇ ਧਿਆਨ ਹਿੱਤ ਦੱਸਿਆ ਜਾਂਦਾ ਹੈ ਕਿ ਕੁਝ ਕਿਸਾਨਾਂ ਨੇ ਆਪਣੇ ਬੈਂਕ ਖਾਤੇ ਅਤੇ ਆਈ.ਐਫ.ਸੀ ਕੋਡ ਦੇਣ ਵਿੱਚ ਗਲਤੀ ਕੀਤੀ ਹੈ। ਜੋ ਲਿਸਟਾਂ ਬੈਂਕ ਵਿਚੋਂ ਵਾਪਿਸ ਆਈਆ ਹਨ , ਉਨ•ਾਂ ਕਿਸਾਨਾਂ ਦੇ ਖਾਤੇ ਦਰੁਸਤ ਕਰਵਾਕੇ ਸਬਸਿਡੀ ਪਾਈ ਜਾ ਰਹੀ ਹੈ।