ਜਿਲ•ਾ ਫਿਰੋਜਪੁਰ ਵਿੱਚ 12ਵੀਂ ਜਮਾਤ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਨੂੰ ਕੀਤਾ ਗਿਆ ਸਨਮਾਨਿਤ
ਸਿੱਖਿਆ ਬੋਰਡ ਦੁਆਰਾ ਦਿੱਤਾ ਗਿਆ 5100 ਰੁਪਏ ਦਾ ਚੈਕ
ਜਿਲ•ਾ ਫਿਰੋਜਪੁਰ ਵਿੱਚ 12ਵੀਂ ਜਮਾਤ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਨੂੰ ਕੀਤਾ ਗਿਆ ਸਨਮਾਨਿਤ
– ਸਿੱਖਿਆ ਬੋਰਡ ਦੁਆਰਾ ਦਿੱਤਾ ਗਿਆ 5100 ਰੁਪਏ ਦਾ ਚੈਕ
ਗੁਰੂਹਰਸਹਾਏ 11 ਸਤੰਬਰ (ਪਰਮਪਾਲ ਗੁਲਾਟੀ)-
ਪੰਜਾਬ ਸਰਕਾਰ ਦੁਆਰਾ ਬੱਚਿਆਂ ਨੂੰ ਸਰਕਾਰੀ ਸਕੂਲਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੁਆਰਾ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਧੀਆਂ ਪਰਦਰਸ਼ਨ ਤੇ ਉਹਨਾਂ ਨੂੰ ਸਨਮਾਨਿਤ ਕਰਕੇ ਉਹਨਾਂ ਦਾ ਹੌਂਸਲਾ ਵਧਾਇਆ ਜਾ ਰਿਹਾ ਹੈ। ਜਿਸ ਤੋ ਪ੍ਰੇਰਨਾ ਲੈ ਕੇ ਬੱਚੇ ਸਰਕਾਰੀ ਸਕੂਲ ਵਿੱਚ ਦਾਖਿਲਾ ਲੈ ਰਹੇ ਹਨ।|ਇਸਦੇ ਚੱਲਦਿਆਂ ਹੀ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੁਆਰਾ ਇਸ ਸਾਲ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚੋਂ ਸਰਕਾਰੀ ਸਕੂਲ ਦੇ ਜਿਹੜੇ ਵਿਦਿਆਰਥੀਆਂ ਨੇ ਜਿਲ•ੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ ਉਹਨਾਂ ਨੂੰ ਪੰਜਾਬ ਸਰਕਾਰ ਦੁਆਰਾ 5100 ਰੁਪਏ ਦੇ ਚੈਕੱ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਜਿਲ•ਾ ਫਿਰੋਜਪੁਰ ਵਿੱਚ ਇਸ ਵਾਰ ਇਹ ਸਨਮਾਨ ਗੁਰੂਹਰਸਹਾਏ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਵਿਦਿਆਰਥਣ ਜੋਤੀ ਕੌਰ ਪੁੱਤਰੀ ਚੰਦ ਸਿੰਘ ਨੇ ਪ੍ਰਾਪਤ ਕੀਤਾ ਹੈ। ਇਸ ਵਿਦਿਆਰਥਣ ਨੂੰ ਇਹ ਸਨਮਾਨ ਦੇਣ ਲਈ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਕੁਲਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤੇ ਉਪ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਕੋਮਲ ਅਰੋੜਾ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ ਅਤੇ ਇਸ ਹੋਣਹਾਰ ਵਿਦਿਆਰਥਣ ਜੋਤੀ ਕੋਰ ਪੁੱਤਰੀ ਚੰਦ ਸਿੰਘ ਨੂੰ 5100 ਰੁਪਏ ਦਾ ਚੈਕ ਭੇਟ ਕੀਤਾ। ਇਸ ਸਮੇ ਉਹਨਾਂ ਨਾਲ ਸਕੂਲ ਪ੍ਰਿੰਸੀਪਲ ਕਰਨ ਸਿੰੰਘ ਧਾਲੀਵਾਲ, ਰਕੇਸ਼ ਕੁਮਾਰ ਭੱਲਾ, ਰੋਹਿਤਾਸ਼ ਮਲੇਠਿਆ, ਗੁਰਨਾਮ ਸਿੰਘ, ਕਸ਼ਮੀਰ ਸਿੰਘ, ਅਤੇ ਮੈਡਮ ਬਿੱਟੂ ਬਜਾਜ ਤੋ ਇਂਲਾਵਾ ਮੈਡਮ ਗੋਲਡੀ ਸੈਣੀ ਚੇਅਰਪਰਸਨ ਐਸ.ਐਮ.ਸੀ ਕਮੇਟੀ ਅਤੇ ਕਮੇਟੀ ਮੈਬਰ ਆਦਿ ਹਾਜਰ ਸਨ।