ਜਾਦੂ ਕਲਾ ਨੂੰ ਰਾਸ਼ਟਰੀ ਕਲਾ ਘੋਸ਼ਿਤ ਕੀਤਾ ਜਾਵੇ: ਜਾਦੂ ਸਮਾਰਟ ਅਜੂਬਾ
ਜਾਦੂ ਕਲਾ ਨੂੰ ਰਾਸ਼ਟਰੀ ਕਲਾ ਘੋਸ਼ਿਤ ਕੀਤਾ ਜਾਵੇ: ਜਾਦੂ ਸਮਾਰਟ ਅਜੂਬਾ
14 ਜੂਨ ਤੋਂ ਭਸੀਨ ਪੈਲਸ ਚਰਚ ਰੋਡ ਫਿਰੋਜ਼ਪੁਰ ਕੈਂਟ ਵਿਚ ਸ਼ੁਰੂ ਹੋ ਰਿਹਾ ਹੈ
ਫਿਰੋਜ਼ਪੁਰ 13 ਜੂਨ (): 14 ਜੂਨ ਤੋਂ ਕੁਝ ਦਿਨਾਂ ਦੇ ਲਈ ਫਿਰੋਜ਼ਪੁਰ ਜਾਦੂਈ ਮਨੋਰੰਜਨ ਦੀ ਬਰਸਾਤ ਕਰਨ ਲਈ ਵਿਸਵ ਪ੍ਰਸਿੱਧ ਜਾਦੂਗਰ ਸਮਰਾਟ ਅਜੂਬਾ ਨੇ ਕਿਹਾ ਕਿ ਜਾਦੂ ਕਲਾਂ ਨੂੰ ਵਿਸ਼ਵ ਦੇ ਪ੍ਰਚੀਨ ਭਾਰਤ ਦੇ ਰਿਸ਼ੀ ਮੁਨੀਓ ਦੀ ਦੇਣ ਹੈ, ਅੱਜ ਇਹ ਕਲਾ ਮਿੱਟਦੀ ਜਾਂਦੀ ਹੈ ਕੇਵਲ ਕੁਝ ਗਿਣੇ ਚੁਣੇ ਜਾਦੂਗਰਾਂ ਦੇ ਕਾਰਨ ਹੀ ਜਾਦੂ ਜਿਹੀ ਮਹਾਨ ਕਲਾ ਜੀਵਿਤ ਬਚੀ ਹੋਈ ਹੈ। ਇਸ ਤਰ੍ਹਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਾਦੂ ਕਲਾ ਨੂੰ ਰਾਸ਼ਟਰੀ ਕਲਾ ਘੋਸ਼ਿਤ ਕਰਕੇ ਸੁਰੱਖਿਅਤ ਕਰੇ ਉਨ੍ਹਾਂ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਗੱਲਾਂ ਕਹੀਆਂ। ਹਰਿਆਣਾ ਦੇ ਯਮਨਾਨਗਰ ਜ਼ਿਲ੍ਹਾ ਦੇ ਵਾਸੀ ਜਾਦੂਗਰ ਸਮਰਾਟ ਅਜੂਬਾ ਨੇ ਕਿਹਾ ਕਿ ਜਿਸ ਤਰ੍ਹਾਂ ਇਤਿਹਾਸਿਕ ਚੀਜ਼ਾਂ ਦੀ ਰੱਖਿਆ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਰੱਖਿਆ ਦਿੰਦੀ ਹੈ ਉਸੇ ਤਰ੍ਹਾਂ ਹੀ ਜਾਦੂ ਜਿਹੀ ਮਹਾਨ ਕਲਾ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਜਾਦੂ ਕਲਾਂ ਨੂੰ ਰਾਸ਼ਟਰੀ ਵਿਰਾਸਤ ਮੰਨਦੇ ਹੋÂ ਰਾਸ਼ਟਰੀ ਕਲਾ ਐਲਾਣ ਕੀਤਾ ਜਾਵੇ। ਅੱਜ ਭਾਰਤ ਵਰਸ਼ ਵਿਚ ਮਹਾਨ ਕਲਾ ਹੈ ਅਤੇ ਇਨੂੰ ਬਚਾ ਕੇ ਰੱਖਣਾ ਸਾਡਾ ਸਾਰਿਆਂ ਦਾ ਮੁੱਖ ਫਰਜ਼ ਹੈ ਮੈਂ ਇਸ ਕਲਾ ਦੇ ਪ੍ਰਚਾਰ ਪ੍ਰਸਾਰ ਲਈ ਆਪਣਾ ਸਾਰਾ ਜੀਵਨ ਦਿੱਤਾ ਹੈ ਅਤੇ ਮੇਰੀ ਇਹ ਇੱਛਾ ਹੈ ਕਿ ਸਰਕਾਰ ਇਹਨੂੰ ਰਾਸ਼ਟਰੀ ਕਲਾ ਦਾ ਦਰਜਾ ਸਮਾਨ ਦੇ ਕੇ ਸਮਾਨ ਕਰੋ। ਇਸ ਦੇ ਨਾਲ ਹੀ ਹੱਥ ਦੀ ਵਿਚਿੱਤਰ ਸਫਾਈ ਵਿਚ ਮਾਹਰ ਅਤੇ ਸ਼ੋਅ ਮੈਨ ਜਾਦੂਗਰ ਸਮਰਾਟ ਅਜੂਬਾ ਨੇ ਆਪਣੇ 40 ਮੈਂਬਰਾਂ ਅਤੇ 4 ਟਰੱਕ ਸਮਾਨ ਦੇ ਨਾਲ ਆਨੇ ਹਨ ਅਤੇ ਉਨ੍ਹਾਂ ਦੇ ਕਰੱਤਬਾਂ ਦਾ ਸਿਲਸਿਲਾ 14 ਜੂਨ 2019 ਤੋਂ ਸਮਾਂ ਸਾਢੇ 7 ਵਜੇ ਤੋਂ ਸਥਾਨ ਭਸੀਨ ਪੈਲੇਸ ਫਿਰੋਜ਼ਪੁਰ ਕੈਂਟ ਵਿਚ ਸ਼ੁਰੂ ਹੋਵੇਗਾ। ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਸਪਨਾ ਤਾਇਲ ਹੋਣਗੇ। ਵਿਸ਼ਵ ਰੰਗਮੰਚ ਤੇ 25 ਹਜ਼ਾਰ ਤੋਂ ਜ਼ਿਆਦਾ ਹਾਊਸ ਫੁੱਲ ਸ਼ੋਅ ਕਰ ਚੁੱਕੇ ਤਲਿਸਮੀ ਦੁਨੀਆਂ ਦੇ ਮਹਾਨ ਸਿਤਾਰੇ ਜਾਦੂਗਰ ਸਮਰਾਟ ਅਜੂਬਾ ਜਾਦੂ ਕਲਾ ਦੇ ਦੁਰਉਪਯੋਗ ਦੇ ਸਖਤ ਖਿਲਾਫ ਹਨ। ਉਸ ਤਰ੍ਹਾਂ ਤੰਤਰ ਮੰਤਰ ਆਦਿ ਨਾਲ ਜੁੜੇ ਅੰਧਵਿਸਵਾਸ਼ੀਆਂ ਨੂੰ ਤੋੜਣ ਵਿਚ ਮੁੱਖ ਭੂਮਿਕਾ ਨਿਭਾ ਰਹੇ ਹਨ, ਉਹ ਮੰਨਦੇ ਹਨ ਕਿ ਜਾਦੂ ਕਲਾ ਨੂੰ ਚਤਮਕਾਰ ਅਤੇ ਤਪੱਸਿਆ ਦੇ ਰੂਪ ਵਿ ਪ੍ਰਚਾਰਿਤ ਕਰਕੇ ਭੋਲੇ ਭਾਲੇ ਲੋਕਾਂ ਦਾ ਸ਼ੋਸਣ ਕਰਨ ਵਾਲੇ ਢੋਗੀਆਂ ਦੀ ਪੋਲ ਖੁੱਲੀਣੀ ਚਾਹੀਦੀ ਹੈ, ਉਹ ਕਹਿੰਦੇ ਹਨ ਕਿ ਆਮ ਆਦਮੀ ਜਿਸ ਨੂੰ ਸਮਝ ਨਹੀਂ ਸਕੇ ਉਹਦੇ ਲਈ ਇਹ ਜਾਦੂ ਅਤੇ ਚਮਤਕਾਰ ਹੈ। ਇਸ ਦਾ ਪ੍ਰਦਰਸ਼ਨ ਪੂਰੀ ਪ੍ਰਾਚੀਨ ਕਲਾ ਹੈ, ਪਰ ਅੱਜ ਕੁਝ ਅਤੇ ਸਿੱਧ ਮਹਾਤਮਾ ਯੋਗੀ ਅਤੇ ਪੈਸੇ ਨੂੰ ਦੁਗਣਾ ਕਰਨ ਵਾਲੇ ਠੱਗਾਂ ਨੇ ਇਸ ਕਲਾਂ ਦਾ ਦੁਰਉਪਯੋਗ ਕੀਤਾ ਹੈ। ਜਿਸ ਤੋਂ ਸਾਨੂੰ ਸਾਵਧਾਨ ਰਹਿਣਾ ਦੀ ਜ਼ਰੂਰਤ ਹੈ। ਜਾਦੂਗਰ ਸਮਰਾਟ ਅਜੂਬਾ ਨੇ ਇੰਡੀਅਨ ਰੋਪ ਟਰਿੱਪ ਦੀ ਚਰਚਾ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਉਹ ਇਸ ਨੂੰ ਜਲਦ ਹੀ ਕਰਕੇ ਵਿਖਾਉਣਗੇ। ਹੁਣ ਤੱਕ ਕਈ ਪੁਰਸਕਾਰਾਂ ਦੇ ਨਾਲ ਸਨਮਾਨਿਤ ਜਾਦੂਗਰ ਸਮਰਾਟ ਅਜੂਬਾ ਦਾ ਸ਼ੋਅ ਆਪਦੇ ਆਪ ਵਿਚ ਇਕ ਅਜੂਬਾ ਹੈ। ਦਰਸ਼ਕਾਂ ਦੇ ਵਿਚੋਂ ਕਿਸੇ ਵੀ ਇਕ ਕੁੜੀ ਨੂੰ ਬੁਲਾ ਕੇ ਉਸ ਨੂੰ ਹਵਾ ਵਿਚ ਉਡਾਉਣਾ, ਪਾਣੀ ਵਿਚ ਰੱਖਣਾ, ਇੰਦਰਜਾਲ ਦਾ ਰਹੱਸਮਈ ਬਕਸਾ ਆਦਿ ਜਾਦੂਗਰ ਸਮਰਾਟ ਅਜੂਬਾ ਦੇ ਸੈਂਕੜੇ ਕਾਰਨਾਮੇ ਵਿਚੋਂ ਇਕ ਹੈ। ਮਨੋਰੰਜਨ ਦਾ ਬਾਦਸ਼ਾਹ ਜਾਦੂਗਰ ਸਮਰਾਟ ਅਜੂਬਾ, ਜ਼ਿਲ੍ਹਾ ਵਾਸੀਆਂ ਦੇ ਲਈ ਢੇਰ ਸਾਰੇ ਨਵੇਂ ਨਵੇਂ ਆਈਟਮ ਲੈ ਕੇ ਆਏ ਹਨ ਅਤੇ ਜਾਦੂਗਰ ਅਜੂਬਾ ਨੇ ਜਾਦੂਕਲਾ ਅਕਾਡਮੀ ਦੀ ਪਰਿਯੋਜਨਾ ਦੀ ਜਾਣਕਾਰੀ ਦਿੰਦੇ ਹੋਏ ਿਕਹਾ ਕਿ ਬਹੁਤ ਜਲਦ ਹੀ ਇਸ ਦੀ ਸਥਾਪਨਾ ਕੀਤੀ ਜਾਵੇਗੀ। ਇਥੇ ਜਾਦੂਗਰ ਸਮਰਾਟ ਅਜੂਬਾ 14 ਜੂਨ 2019 ਤੋਂ ਰੋਜ਼ਾਨਾ ਦੋ ਸ਼ੋਅ ਦਿਨ ਵਿਚ 1 ਵਜੇ ਦੁਪਹਿਰ ਅਤੇ ਦੂਜਾ ਸ਼ੋਅ ਸ਼ਾਮ ਸਾਢੇ ਸੱਤ ਵਜੇ ਅਤੇ ਐਤਵਾਰ ਨੂੰ ਤਿੰਨ ਸ਼ੋਅ, ਪਹਿਲਾ ਸ਼ੋਅ ਦੁਪਹਿਰ 1 ਵਜੇ, ਦੂਜਾ 4 ਵਜੇ ਅਤੇ ਤੀਜਾ ਸ਼ੋਅ ਸ਼ਾਮ ਨੂੰ ਸਾਢੇ 7 ਵਜੇ ਸ਼ੁਰੂ ਹੋਵੇਗਾ।