Ferozepur News

ਜਾਤੀ ਭੇਦਭਾਵ ਨੂੰ ਖਤਮ ਕਰਨ ਦੇ ਮਕਸਦ ਨਾਲ ਚਲਾਈ ਗਈ ਹੈ “ਡਾ. ਅੰਬੇਦਕਰ ਅੰਤਰਜਾਤੀ ਵਿਆਹਾਂ ਰਾਹੀਂ ਸਮਾਜਿਕ ਏਕੀਕਰਨ ਸਕੀਮ

 

ਜਾਤੀ ਭੇਦਭਾਵ ਨੂੰ ਖਤਮ ਕਰਨ ਦੇ ਮਕਸਦ ਨਾਲ ਚਲਾਈ ਗਈ ਹੈ “ਡਾ. ਅੰਬੇਦਕਰ ਅੰਤਰਜਾਤੀ ਵਿਆਹਾਂ ਰਾਹੀਂ ਸਮਾਜਿਕ ਏਕੀਕਰਨ ਸਕੀਮ”

  • ਇਸ ਸਕੀਮਤਹਿਤ ਅੰਤਰਜਾਤੀ ਵਿਆਹੀ ਜੋੜੇ ਨੂੰ ਦਿੱਤਾ ਜਾਂਦਾ ਹੈ ਵਿਸ਼ੇਸ ਲਾਭ
  • ਦਫਤਰ ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ ਫਾਰਮ

ਫਿਰੋਜ਼ਪੁਰ, 14.10.2021: ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਨੀਤ ਕੁਮਾਰ ਨੇ ਦੱਸਿਆ ਕਿ ਡਾ. ਅੰਬੇਦਕਰ ਫਾਊਂਡੇਸ਼ਨ ਨਵੀਂ ਦਿੱਲੀ, ਸਮਾਜਿਕ ਨਿਆਂ ਅਤੇ ਸਸ਼ਕਤੀਕਰਲ ਮੰਤਰਾਲਾ ਭਾਰਤ ਸਰਕਾਰ ਵੱਲੋਂ “ਡਾ. ਅੰਬੇਦਕਰ ਅੰਤਰਜਾਤੀ ਵਿਆਹਾਂ ਰਾਹੀਂ ਸਮਾਜਿਕ ਏਕੀਕਰਨ ਸਕੀਮ” ਚਲਾਈ ਜਾ ਰਹੀ ਹੈ।ਇਸ ਸਕੀਮ ਦਾ ਮਕਸਦ ਭੇਦ ਭਾਵ ਨੂੰ ਖਤਮ ਕਰਨਾ ਅਤੇ ਉਨ੍ਹਾਂ ਅੰਤਰਜਾਤੀ ਵਿਆਹੇ ਜੋੜੇ ਦੀ ਸ਼ਲਾਘਾ ਕਰਨਾ ਹੈ ਜਿਨ੍ਹਾਂ ਬਿਨ੍ਹਾਂ ਕਿਸੇ ਜਾਤ ਪਾਤ ਨੂੰ ਦੇਖਦਿਆਂ ਅੰਤਰਜਾਤੀ ਵਿਆਹ ਕਰਵਾਇਆ ਹੈ।

ਜਾਤੀ ਭੇਦਭਾਵ ਨੂੰ ਖਤਮ ਕਰਨ ਦੇ ਮਕਸਦ ਨਾਲ ਚਲਾਈ ਗਈ ਹੈ "ਡਾ. ਅੰਬੇਦਕਰ ਅੰਤਰਜਾਤੀ ਵਿਆਹਾਂ ਰਾਹੀਂ ਸਮਾਜਿਕ ਏਕੀਕਰਨ ਸਕੀਮ

          ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਉਕਤ ਫਾਂਊਡੇਸ਼ਨ ਵੱਲੋਂ ਵਿੱਤੀ ਸਹਾਇਤਾ ਵਜੋਂ 2.50 ਲੱਖ ਰੁਪਏ ਦੀ ਰਾਸ਼ੀ ਦਾ ਲਾਭ ਦਿੱਤਾ ਜਾਂਦਾ ਹੈ ਤਾਂ ਜੋ ਉਹ ਵਿਆਹ ਦੇ ਸ਼ੁਰੂਆਤੀ ਪੜਾਅ ਵਿੱਚ ਸੈਟਲ ਹੋ ਸਕਣ। ਉਨ੍ਹਾਂ ਦੱਸਿਆ ਕਿ ਸਕੀਮ ਅਧੀਨ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਸਕੀਮ ਦੇ ਰੂਲਜ ਮੁਤਾਬਿਕ ਵਿਆਹ ਦੀ ਮਿਤੀ ਤੋਂ ਇਕ ਸਾਲ ਦੇ ਸਮੇਂ ਦੇ ਅੰਦਰ ਅੰਦਰ ਫਾਈਲ ਜਮ੍ਹਾਂ ਕਰਵਾਉਣੀ ਹੁੰਦੀ ਅਤੇ ਵਿਆਹੇ ਜੋੜੇ (ਪਤੀ/ਪਤਨੀ) ਵਿੱਚੋਂ ਇਕ ਅਨੁਸੂਚਿਤ ਜਾਤੀ ਅਤੇ ਦੂਜਾ ਗੈਰ ਅਨੁਸੂਚਿਤ ਜਾਤੀ ਹੋਣਾ ਚਾਹੀਦਾ ਹੈ ਅਤੇ ਉਹਨਾਂ ਦਾ ਵਿਆਹ ਹਿੰਦੂ ਮੈਰਿਜ ਐਕਟ 1955 ਅਧੀਨ ਰਜਿਸਟਰਡ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅੰਤਰਜਾਤੀ ਵਿਆਹੇ ਜੋੜੇ ਇਸ ਸਕੀਮ ਦਾ ਲਾਭ ਲੈਣ ਲਈ ਨਿਰਧਾਰਤ ਫਾਰਮ ਸਮੇਤ ਲੋੜੀਂਦੇ ਦਸਤਾਵੇਜ਼ ਭਰ ਕੇ ਐਮ.ਪੀ/ਐਮਐਲਏ ਦੁਆਰਾ ਮਾਰਕ ਕੀਤਾ ਪੱਤਰ ਲਗਾ ਕੇ ਦਫਤਰ ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਇਸ ਸਬੰਧੀ ਕੋਈ ਜਾਣਕਾਰੀ ਲਈ ਦਫਤਰ ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਫਿਰੋਜ਼ਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button