Ferozepur News

ਜਾਣੋ &#39&#39ਵਿਸ਼ਵ ਧਰਤੀ ਦਿਵਸ&#39&#39 ਮਨਾਉਣ ਦੀ ਸ਼ੁਰੂਆਤ ਕਿਵੇਂ ਹੋਈ  ਵਿਜੈ ਗਰਗ

ਜਾਣੋ ''ਵਿਸ਼ਵ ਧਰਤੀ ਦਿਵਸ'' ਮਨਾਉਣ ਦੀ ਸ਼ੁਰੂਆਤ ਕਿਵੇਂ ਹੋਈ  ਵਿਜੈ ਗਰਗ

ਸਾਡੀ ਧਰਤੀ ਜਿਸ ''ਤੇ ਅਸੀਂ ਰਹਿੰਦੇ ਹਾਂ, ਜਿਸਦੇ ਬਿਨਾਂ ਸਾਡੀ ਹੋਂਦ ਬਾਰੇ ਕਲਪਨਾ ਵੀ ਨਹੀਂ ਹੋ ਸਕਦੀ ਅੱਜ ਉਸਦਾ ਦਿਨ ਮਨਾਇਆ ਜਾ ਰਿਹਾ ਹੈ। ਜਿਸ ਧਰਤੀ ''ਤੇ ਅਸੀਂ ਰਹਿੰਦੇ ਹਾਂ ਉਸਦਾ ਧਿਆਨ ਰੱਖਣਾ ਵੀ ਸਾਡਾ ਫਰਜ਼ ਹੈ। ਧਰਤੀ ਨੂੰ ''ਧਰਤੀ ਮਾਤਾ'' ਕਿਹਾ ਜਾਂਦਾ ਹੈ। ਇਸ ਲਈ ਇਸ ਮਾਂ ਦੀ ਸੁਰੱਖਿਆ ਕਰਨਾ ਸਾਡਾ ਸਭ ਦਾ ਫਰਜ਼ ਹੈ। ਹਰ ਸਾਲ 22 ਅਪ੍ਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਇਹ ਇਸ ਲਈ ਮਨਾਇਆ ਜਾਂਦਾ ਹੈ ਤਾਂ ਕਿ ਅਸੀਂ ਆਪਣੀ ਧਰਤੀ ਨੂੰ ਸਾਫ ਸੁਥਰੀ ਅਤੇ ਹੋਰ ਵਧੀਆ ਜੀਵਨ ਬਤੀਤ ਕਰਨ ਯੋਗ ਬਣਾ ਸਕੀਏ

ਇਸ ਵਿਚ ਕੋਈ ਸ਼ੱਕ ਨਹੀਂ ਕਿ ਧਰਤੀ ਖਤਰੇ ਵਿਚ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਖਤਰਾ ਹੋਰ ਵੀ ਵਧ ਜਾਵੇਗਾ। ਇਸ ਲਈ ਇਸ ਖਤਰੇ ਨੂੰ ਹੁਣ ਹੀ ਰੋਕਣ ਦੀ ਲੋੜ ਹੈ। ਬਹੁਤ ਦੁੱਖ ਦੀ ਗੱਲ ਹੈ ਕਿ ਪ੍ਰਦੂਸ਼ਣ ਕਾਰਨ ਧਰਤੀ ਦੀ ਹੋਂਦ ਨੂੰ ਖਤਰਾ ਪੈਦਾ ਹੋ ਰਿਹਾ ਹੈ। ਮਨੁੱਖ ਆਪਣੇ ਲਾਭ ਲਈ ਰੁੱਖਾਂ ਨੂੰ ਕੱਟ ਰਿਹਾ ਹੈ।

ਸਭ ਤੋਂ ਪਹਿਲਾਂ ''ਧਰਤੀ ਦਿਵਸ'' ਮਨਾਉਣ ਦਾ ਵਿਚਾਰ ਅਮਰੀਕੀ ਸੈਨੇਟਰ ਜੇਰਾਲਡ ਨੈਲਸਨ ਦੇ ਦਿਮਾਗ ਵਿਚ ਆਇਆ। ਉਨ੍ਹਾਂ ਨੇ 1970 ਵਿਚ ਵਾਤਾਵਰਣ ਸਿੱਖਿਆ ਨੂੰ ਵਧਾਉਣ ਲਈ ਇਸਦੀ ਸ਼ੁਰੂਆਤ ਕੀਤੀ। ਹੁਣ 192 ਦੇਸ਼ਾਂ ਵਿਚ ਇਹ ਦਿਨ ਮਨਾਇਆ ਜਾਂਦਾ ਹੈ। ਅਸਲ ਵਿਚ ਸਿਤੰਬਰ 1969 ਵਿਚ ਸਿਏਟਲ ਵਿਚ ਨੈਲਸਨ ਵਲੋਂ ਇਸ ਦਿਨ ਨੂੰ ਮਨਾਉਣ ਲਈ ਘੋਸ਼ਣਾ ਕੀਤੀ ਗਈ। 2 ਤਰੀਕ ਨੂੰ ਉੱਤਰੀ ਅਰਧ ਗੋਲੇ ਵਿਚ ਬਸੰਤ ਅਤੇ ਦੱਖਣੀ ਅਰਧ ਗੋਲੇ ਵਿਚ ਪੱਤਝੜ ਦਾ ਮੌਸਮ ਹੁੰਦਾ ਹੈ। ਸੰਯੁਕਤ ਰਾਸ਼ਟਰ ਵਿਚ ਧਰਤੀ ਦਿਵਸ ਨੂੰ ਹਰ ਸਾਲ ਮਾਰਚ ਦੇ ਉਸ ਦਿਨ ਮਨਾਇਆ ਜਾਂਦਾ ਹੈ ਜਦੋਂ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਇਹ ਵਧੇਰੇ ਕਰਕੇ 20 ਮਾਰਚ ਹੁੰਦਾ ਹੈ। ਇਹ ਇਕ ਰਿਵਾਜ ਹੈ ਜਿਸਦੀ ਸਥਾਪਨਾ ਜੌਨ ਮੱਕੋਨੇਲ ਨੇ ਕੀਤੀ ਸੀ।

ਪਹਿਲੇ ਵਿਸ਼ਵ ਦਿਵਸ ''ਤੇ 22 ਅਪ੍ਰੈਲ 1970 ਨੂੰ 20 ਕਰੋੜ ਲੋਕ ਅਮਰੀਕਾ ਦੀਆਂ ਗਲੀਆਂ ਵਿਚ ਉਦਯੋਗਿਕ ਕ੍ਰਾਂਤੀ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ। ਇਸ ਦੇ ਨਤੀਜੇ ਵਜੋਂ ਇਕ ਵਾਤਾਵਰਣ ਅੰਦੋਲਨ ਨੇ ਜਨਮ ਲਿਆ।

2016 ਵਿਚ ਵਿਸ਼ਵ ਧਰਤੀ ਦਿਵਸ ਦਾ ਵਿਸ਼ਾ ''ਧਰਤੀ ਲਈ ਦਰੱਖ਼ਤ'' ਹੈ। ਦਰੱਖ਼ਤ ਜਲਵਾਯੂ ਪਰਿਵਰਤਨ ਨੂੰ ਘੱਟ ਕਰਨ ਲਈ ਮਦਦ ਕਰਦੇ ਹਨ। ਇਹ ਪੰਛੀਆਂ ਦੇ ਰਹਿਣ, ਮਿੱਟੀ ਕਟਾਅ ਨੂੰ ਰੋਕਣ, ਪਾਣੀ ਸਾਫ ਕਰਨ ਅਤੇ ਮਨੁੱਖੀ ਜੀਵਨ ਲਈ ਜ਼ਰੂਰੀ ਹਨ। ਵਾਤਾਵਰਣ ਪ੍ਰਦੂਸ਼ਣ ਕਰਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਿਸ ਕਰਕੇ ਅਰਥ-ਵਿਵਸਥਾ ਅਤੇ ਸਿਹਤ ਦੀਆਂ ਸਮੱਸਿਆਵਾਂ ਵਧਦੀਆਂ

Attachments area

Related Articles

Back to top button