Ferozepur News
ਜ਼ੀਰਾ ਦੇ ਐੱਸ.ਡੀ.ਐੱਮ. ਦਫ਼ਤਰ ਵੱਲੋਂ ਅਧਿਆਪਕਾਂ ਨੂੰ ਪਰਾਲੀ ਨਾ ਸਾੜਨ ਤੋਂ ਰੋਕਣ ਲਈ ਕੱਢੇ ਨੋਟਿਸ ਗੈਰ-ਵਾਜਿਬ-ਰਾਜੀਵ ਕੁਮਾਰ ਹਾਂਡਾ
ਅਧਿਆਪਕਾਂ ਤੋੰ ਬੇਲੋੜੇ ਕੰਮ ਲੈਣਾ ਸਿੱਖਿਆ ਪ੍ਰਤੀ ਪੰਜਾਬ ਸਰਕਾਰ ਦਾ ਗੈਰ-ਜਿੰਮੇਵਾਰਨਾ ਰਵੱਈਆ:- ਜਗਸੀਰ ਸਿੰਘ ਗਿੱਲ
ਜ਼ੀਰਾ ਦੇ ਐੱਸ.ਡੀ.ਐੱਮ. ਦਫ਼ਤਰ ਵੱਲੋਂ ਅਧਿਆਪਕਾਂ ਨੂੰ ਪਰਾਲੀ ਨਾ ਸਾੜਨ ਤੋਂ ਰੋਕਣ ਲਈ ਕੱਢੇ ਨੋਟਿਸ ਗੈਰ-ਵਾਜਿਬ-ਰਾਜੀਵ ਕੁਮਾਰ ਹਾਂਡਾ
ਅਧਿਆਪਕਾਂ ਤੋੰ ਬੇਲੋੜੇ ਕੰਮ ਲੈਣਾ ਸਿੱਖਿਆ ਪ੍ਰਤੀ ਪੰਜਾਬ ਸਰਕਾਰ ਦਾ ਗੈਰ-ਜਿੰਮੇਵਾਰਨਾ ਰਵੱਈਆ:- ਜਗਸੀਰ ਸਿੰਘ ਗਿੱਲ
ਫ਼ਿਰੋਜ਼ਪੁਰ, 6-11-2024: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਫ਼ਿਰੋਜ਼ਪੁਰ ਦੇ ਪ੍ਰਧਾਨ ਰਾਜੀਵ ਕੁਮਾਰ ਹਾਂਡਾ ਤੇ ਜਨਰਲ ਸਕੱਤਰ ਜਗਸੀਰ ਸਿੰਘ ਗਿੱਲ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਦਾ ਨਾਅਰਾ ਹੈ ਕਿ “ਸਿੱਖਿਆ ਕ੍ਰਾਂਤੀ ਵੱਲ ਵੱਧਦਾ ਪੰਜਾਬ” ਅਤੇ ਪੰਜਾਬ ਦੇ ਮੁੱਖ-ਮੰਤਰੀ ਤੇ ਸਿੱਖਿਆ ਮੰਤਰੀ ਜੋਰ-ਸ਼ੋਰ ਨਾਲ ਹਰ ਪਾਸੇ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਦੇ ਅਧਿਆਪਕਾਂ ਤੋਂ ਗ਼ੈਰ ਵਿੱਦਿਅਕ ਕੰਮ ਨਹੀਂ ਲਏ ਜਾਣਗੇ। ਪਰ ਦੂਸਰੇ ਪਾਸੇ ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਧੜਾਧੜ ਅਧਿਆਪਕਾਂ ਦੀਆਂ ਡਿਊਟੀਆਂ ਬੀ.ਐੱਲ.ਓ., ਪਰਾਲੀ ਨੂੰ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਪਰਾਲੀ ਨੂੰ ਨਾ ਸਾੜਨ ਤੋਂ ਰੋਕਣ ਲਈ ਲਗਾ ਰਿਹਾ ਹੈ।
ਸੂਬਾ ਜਥੇਬੰਦਕ ਸਕੱਤਰ ਬਲਵਿੰਦਰ ਸਿੰਘ ਭੁੱਟੋ ਅਤੇ ਜ਼ਿਲ੍ਹਾ ਵਿੱਤ ਸਕੱਤਰ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਜ਼ੀਰਾ ਦੇ ਐੱਸ.ਡੀ.ਐੱਮ. ਦਫ਼ਤਰ ਵੱਲੋਂ ਅਧਿਆਪਕਾਂ ਨੂੰ ਪਰਾਲੀ ਨਾ ਸਾੜਨ ਤੋਂ ਰੋਕਣ ਲਈ ਨੋਟਿਸ ਕੱਢਣਾ ਅਤਿ-ਨਿੰਦਣਯੋਗ ਵਰਤਾਰਾ ਹੈ ਅਤੇ ਇਹ ਨੋਟਿਸ ਐੱਸ.ਡੀ.ਐੱਮ. ਦਫ਼ਤਰ ਜ਼ੀਰਾ ਵੱਲੋਂ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਪੜ੍ਹਾਉਣਾ ਹੈ ਨਾ ਕੇ ਖੇਤਾਂ ਵਿੱਚ ਜਾ ਕੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣਾ।
ਇਸ ਮੌਕੇ ਗੁਰਚਰਨ ਸਿੰਘ ਕਲਸੀ, ਗੌਰਵ ਮੁੰਜਾਲ, ਹਰਪਾਲ ਸਿੰਘ, ਰਣਜੀਤ ਸਿੰਘ ਖਾਲਸਾ, ਭੁਪਿੰਦਰ ਸਿੰਘ, ਦਇਆ ਸਿੰਘ, ਬਲਜੀਤ ਸਿੰਘ, ਕਾਹਨ ਸਿੰਘ, ਜਤਿੰਦਰ ਸਿੰਘ, ਪਵਨ ਕੁਮਾਰ, ਹਰਜਿੰਦਰ ਸਿੰਘ, ਮੈਡਮ ਸ਼ਹਿਨਾਜ਼ ਨਰੂਲਾ, ਬਲਵਿੰਦਰ ਕੌਰ ਬਹਿਲ, ਸੰਦੀਪ ਸਹਿਗਲ, ਸੁਖਵਿੰਦਰ ਸਿੰਘ, ਸੰਜੀਵ ਨਰੂਲਾ, ਸੰਜੇ ਕੁਮਾਰ, ਤੀਰਥ ਸਿੰਘ ਅਤੇ ਸੰਜੀਵ ਧਵਨ ਆਦਿ ਹਾਜ਼ਰ ਸਨ।