ਜ਼ਿਲ੍ਹਾ ਪੱਧਰੀ ਯੋਗਾ ਦੇ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਦੇ ਬੱਚਿਆਂ ਨੇ ਮਾਰੀਆਂ ਮੱਲਾਂ
ਜੇਤੂ ਵਿਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਵਿੱਚ ਕਰਨਗੇ ਪ੍ਰਦਰਸ਼ਨ- ਇੰਟਰਨੈਸ਼ਨਲ ਖਿਡਾਰੀ ਈਸ਼ਵਰ ਸ਼ਰਮਾਂ
ਜ਼ਿਲ੍ਹਾ ਪੱਧਰੀ ਯੋਗਾ ਦੇ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਦੇ ਬੱਚਿਆਂ ਨੇ ਮਾਰੀਆਂ ਮੱਲਾਂ
ਜੇਤੂ ਵਿਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਵਿੱਚ ਕਰਨਗੇ ਪ੍ਰਦਰਸ਼ਨ- ਇੰਟਰਨੈਸ਼ਨਲ ਖਿਡਾਰੀ ਈਸ਼ਵਰ ਸ਼ਰਮਾਂ
ਫਿਰੋਜ਼ਪੁਰ 9 ਸਤੰਬਰ, 2022: ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਵੱਖ ਵੱਖ ਖੇਡ ਮੁਕਾਬਲੇ ਸਕੂਲ ਪੱਧਰ, ਬਲਾਕ /ਜੋਨ ਅਤੇ ਤਹਿਸੀਲ ਪੱਧਰੀ ਕਰਵਾਉਣ ਤੋਂ ਬਾਅਦ ਜ਼ਿਲ੍ਹਾ ਪੱਧਰੀ ਕਰਵਾਏ ਜਾ ਰਹੇ ਹਨ, ਇਸੇ ਲੜੀ ਤਹਿਤ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਿਰੋਜ਼ਪੁਰ ਸ਼ਹਿਰ ਵਿਖੇ ਯੋਗਾ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਸ.ਰਣਬੀਰ ਸਿੰਘ ਭੁੱਲਰ ਜੀ ਨੇ ਕੀਤਾ ਅਤੇ ਸ.ਭੁੱਲਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਤੇ ਉਹਨਾਂ ਕਿਹਾ ਯੋਗ ਇੱਕ ਸਰੀਰਿਕ ਗਤੀਵਿਧੀ ਤੋਂ ਵੱਧ ਅਤੇ ਲਗਾਤਾਰ ਯੋਗ ਪ੍ਰੈਕਟਿਸ ਕਰਨ ਵਾਲਿਆਂ ਨੂੰ ਤਣਾਅ ਘਟਾਉਣ ਅਤੇ ਕਈ ਸਿਹਤ ਠੀਕ ਕਰਨ ਲਈ ਫਾਇਦੇ ਦਿੰਦਾ ਹੈ । ਯੋਗ ਦਾ ਨਿਰੰਤਰ ਅਭਿਆਸ ਸਿਹਤ ਨੂੰ ਸੁਧਾਰਦਾ ਹੈ । ਯੋਗ ਦਾ ਅਭਿਆਸ ਨਿਰੰਤਰ ਅਭਿਆਸ ਕਰਨ ਵਾਲਿਆਂ ਦੇ ਪਾਚਕ ਤੱਤਾਂ ਨੂੰ ਬੇਹਤਰ ਬਣਾਉਣ , ਖੂਨ ਦੇ ਸਹੀ ਸੰਚਾਰ ਨੂੰ ਕਾਇਮ ਰੱਖਣ ਅਤੇ ਵੱਖ ਵੱਖ ਬਿਮਾਰੀਆਂ , ਜਿਵੇਂ ਸਾਹ ਦੀ ਬਿਮਾਰੀ , ਦਿਲ ਦੀ ਬਿਮਾਰੀ ਤੇ ਡਾਇਆਬਿਟੀਜ਼ ਆਦਿ ਦੀ ਕਮਜ਼ੋਰੀ ਨੂੰ ਘਟਾਉਣ ਵਿੱਚ ਸਹਾਇਤਾ ਕਰਨ ਲਈ ਜਾਣਿਆ ਜਾਂਦਾ ਹੈ । ਯੋਗ ਮਾਨਸਿਕ ਸਿਹਤ ਅਤੇ ਭਾਵਨਾਤਮਕ ਲਚਕੀਲੇਪਣ ਨੂੰ ਵੀ ਸੁਧਾਰਦਾ ਹੈ ਅਤੇ ਲੋਕਾਂ ਨੂੰ ਡਰ , ਚਿੰਤਾ , ਤਣਾਅ , ਉਦਾਸੀ ਅਤੇ ਨਿਰਾਸ਼ਾ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਹੈ, ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਇਸ ਮੌਕੇ ਯੋਗਾ ਦੇ ਮੁਕਾਬਲਿਆਂ ਦੀ ਜੱਜਮੈਂਟ ਇੰਟਰਨੈਸ਼ਨਲ ਖਿਡਾਰੀ ਸ਼੍ਰੀ ਈਸ਼ਵਰ ਸ਼ਰਮਾਂ ਨੇ ਕੀਤੀ, ਉਹਨਾਂ ਨਾਲ ਕਨਵੀਨਰ ਲੈਕਚਰਾਰ ਮੈਡਮ ਗੁਰਬਰਿੰਦਰ ਕੌਰ ਵੀ ਹਾਜ਼ਰ ਸਨ, ਇਸ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਈਸ਼ਵਰ ਸ਼ਰਮਾਂ ਨੇ ਦੱਸਿਆ ਕਿ ਇਸ ਵਿੱਚ ਅੰਡਰ 14 (ਲੜਕੇ /ਲੜਕੀਆਂ) 8 ਬਲਾਕਾਂ ਦੀਆਂ ਟੀਮਾਂ ਨੇ, ਅੰਡਰ 17 (ਲੜਕੇ/ਲੜਕੀਆਂ) 9 ਬਲਾਕਾਂ ਦੀਆਂ ਟੀਮਾਂ , ਅੰਡਰ 19 (ਲੜਕੇ /ਲੜਕੀਆਂ) ਵਰਗਾਂ ਦੇ ਮੁਕਾਬਲਿਆਂ ਵਿੱਚ 3 ਬਲਾਕਾਂ ਦੀਆਂ ਟੀਮਾਂ ਨੇ ਭਾਗ ਲਿਆ , ਜਿਸ ਵਿੱਚ ਅੰਡਰ 14 ਲੜਕੇ ਲੋਹਗੜ੍ਹ ਸਕੂਲ ਪਹਿਲਾ ਸਥਾਨ, ਅੰਡਰ-14 ਲੜਕੀਆਂ ਲੋਹਗੜ੍ਹ ਸਕੂਲ ਪਹਿਲਾ ਸਥਾਨ, ਅੰਡਰ 17 ਲੜਕੀਆਂ ਸੁਰ ਸਿੰਘ ਵਾਲਾ ਸਕੂਲ ਪਹਿਲਾ ਸਥਾਨ, ਅੰਡਰ-19 ਲੜਕੇ ਸੁਰ ਸਿੰਘ ਵਾਲਾ ਸਕੂਲ ਪਹਿਲਾ ਸਥਾਨ ਹਾਸਲ ਕੀਤਾ, ਉਹਨਾਂ ਮੁਕਾਬਲਿਆਂ ਵਿੱਚੋਂ 16 ਖਿਡਾਰੀਆਂ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ, ਇਸ ਮੌਕੇ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਪ੍ਰਿੰਸੀਪਲ ਸ਼੍ਰੀ ਰਾਜੇਸ਼ ਮਹਿਤਾ ਜੀ ਵਲੋਂ ਇਨਾਮ ਤਕਸੀਮ ਕੀਤੇ ਗਏ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁੱਭ ਇੱਛਾਵਾਂ ਦਿੱਤੀਆਂ, ਹੋਰਨਾਂ ਤੋਂ ਇਲਾਵਾ ਇਸ ਮੌਕੇ ਸਕੱਤਰ ਖੇਡਾਂ ਸਤਵਿੰਦਰ ਸਿੰਘ ਸਹਾਇਕ ਸਕੱਤਰ ਖੇਡਾਂ ਮੈਡਮ ਗੁਰਪ੍ਰੀਤ ਕੌਰ ਸੋਢੀ ਵੀ ਹਾਜਰ ਸਨ