Ferozepur News

ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਗੁੰਮ ਹੋਏ 121 ਮੋਬਾਈਲ ਫੋਨ ਟਰੇਸ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ 

ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਗੁੰਮ ਹੋਏ 121 ਮੋਬਾਈਲ ਫੋਨ ਟਰੇਸ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ 

ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਗੁੰਮ ਹੋਏ 121 ਮੋਬਾਈਲ ਫੋਨ ਟਰੇਸ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ

ਫਿਰੋਜ਼ਪੁਰ  11 ਜੂਨ 2022 –  ਪਿਛਲੇ ਕੁੱਝ ਸਮੇਂ ਦੌਰਾਨ ਵੱਖ-ਵੱਖ ਵਿਅਕਤੀਆਂ ਵੱਲੋਂ ਉਹਨਾਂ

ਦੇ ਮੋਬਾਈਲ ਫੌਨ ਗੁੰਮ ਹੋਣ ਬਾਬਤ ਜ਼ਿਲ੍ਹਾ ਦੇ ਵੱਖ-ਵੱਖ ਸਾਂਝ ਕੇਂਦਰਾਂ ਪਰ ਸੂਚਨਾਂ/ਸ਼ਿਕਾਇਤਾਂ ਦਰਜ਼

ਕਰਵਾਈਆ ਗਈਆ ਸਨ। ਇਹਨਾਂ ਵਿੱਚੋਂ ਕਈ ਮੋਬਾਈਲ ਫੋਨ ਕਾਫੀ ਮਹਿੰਗੇ ਅਤੇ ਇਹਨਾਂ ਮੋਬਾਈਲ ਫੋਨਾ

ਵਿੱਚ ਸਬੰਧਤਾਂ ਦਾ ਅਹਿਮ ਡਾਟਾ/ਰਿਕਾਰਡ ਹੋਣ ਕਰਕੇ ਮੋਬਾਈਲ ਫੋਨ ਗੁੰਮ ਹੋਣ ਨਾਲ ਆਮ ਲੋਕਾਂ ਨੂੰ ਕਾਫੀ

ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ

ਉਪਰੋਕਤ ਪ੍ਰਾਪਤ ਹੋਈਆ ਸ਼ਿਕਾਇਤਾਂ ਦੇ ਆਧਾਰ ਤੇ ਗੁੰਮ ਹੋਏ ਮੋਬਾਈਲ ਫੋਨ ਟਰੇਸ ਕਰਨ ਲਈ ਇੰਚਾਰਜ਼

ਟੈਕਨਿਕਲ ਵਿੰਗ, ਡੀ.ਪੀ.ਓ., ਫਿਰੋਜ਼ਪੁਰ ਦੀ ਜਿੰਮੇਵਾਰੀ ਲਗਾਈ ਗਈ; ਜੋ ਸਥ. ਗੁਰਦੇਵ ਸਿੰਘ ਅਤੇ ਉਹਨਾਂ

ਦੀ ਟੀਮ ਦੀ ਮੇਹਨਤ ਸਦਕਾ 121 ਗੁੰਮ ਹੋਏ ਮੋਬਾਈਲ ਫੌਨ ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੀ

ਸ਼ਨਾਖਤ ਕਰਕੇ ਅੱਜ ਸਬੰਧਤ ਅਸਲ ਮਾਲਕਾਂ ਨੂੰ ਉਹਨਾਂ ਦੇ ਮੋਬਾਈਲ ਫੌਨ ਸਪੁਰਦ ਕੀਤੇ ਗਏ ।

ਜਾਣਕਾਰੀ ਦਿੰਦੇ ਹੋਏ ਚਰਨਜੀਤ ਸਿੰਘ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ  ਨੇ  ਦੱਸਿਆ ਕਿ  ਇਸ ਤੋਂ

ਇਲਾਵਾ ਬਾਕੀ ਲੰਬਿਤ ਸ਼ਿਕਾਇਤਾਂ ਪਰ ਵੀ ਕਾਰਵਾਈ ਜ਼ਾਰੀ ਹੈ, ਭਵਿੱਖ ਵਿੱਚ ਟਰੇਸ ਹੋਣ ਵਾਲੇ ਮੋਬਾਈਲ

ਫੌਨ ਵੀ ਜਲਦ ਹੀ ਅਸਲ ਮਾਲਕਾਂ ਦੀ ਤਸਦੀਕ ਕਰਕੇ ਉਹਨਾਂ ਦੇ ਸਪੁਰਦ ਕੀਤੇ ਜਾਣਗੇ।

 

ਇਸ ਤੋਂ ਇਲਾਵਾ ਐੱਸ.ਐੱਸ.ਪੀ.  ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂਸ਼ਹਿਰੀ ਤੇ ਦਿਹਾਤੀ ਇਲਾਕੇ ਅੰਦਰ ਸ਼ਰਾਰਤੀ ਅਨਸਰਾਂ ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ, ਰੋਜ਼ਾਨਾ

ਪੀ.ਸੀ.ਆਰ. ਮੋਟਰਸਾਈਕਲ ਤੇ ਪੁਲਿਸ ਕਰਮਚਾਰੀਆ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ, ਰੋਜ਼ਾਨਾ ਸਪੈਸ਼ਲ਼

ਨਾਕਾਬੰਦੀਆ ਕਰਵਾ ਕੇ ਸ਼ੱਕੀ ਵਹੀਕਲਾਂ ਤੇ ਵਿਅਕਤੀਆ ਦੀ ਜਾਂਚ ਕੀਤੀ ਜਾ ਰਹੀ ਹੈ। ਜਿਲ੍ਹਾ ਪੁਲਿਸ

ਪਬਲਿਕ ਦੀ ਜਾਨ-ਮਾਲ ਦੀ ਰਾਖੀ ਲਈ ਹਮੇਸ਼ਾ ਤੱਤਪਰ ਹੈ, ਜੇਕਰ ਕਿਸੇ ਵੀ ਪਬਲਿਕ ਨੇ ਕਿਸੇ ਮਾੜੇ

ਅੰਨਸਰ ਬਾਰੇ ਕੋਈ ਸੂਚਨਾਂ ਸਾਂਝੀ ਕਰਨੀ ਹੋਵੇ ਤਾਂ ਉਹ ਵਿਅਕਤੀ ਨਿੱਜੀ ਤੌਰ ਤੇ ਜਾਂ ਕੰਟ੍ਰੋਲ ਰੂਮ ਫਿਰੋਜ਼ਪੁਰ

Related Articles

Leave a Reply

Your email address will not be published. Required fields are marked *

Back to top button