ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਤਾਨੁਸ਼ ਨੂੰ ਲਗਵਾਈਆਂ ਬਣਾਉਟੀ ਇਲੈਕਟ੍ਰਿਕ ਬਾਹਵਾਂ
ਤਾਨੁਸ਼ ਦੇ ਪਰਿਵਾਰਿਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਵਿਪੁਲ ਨਾਰੰਗ ਦਾ ਕੀਤਾ ਧੰਨਵਾਦ
ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਤਾਨੁਸ਼ ਨੂੰ ਲਗਵਾਈਆਂ ਬਣਾਉਟੀ ਇਲੈਕਟ੍ਰਿਕ ਬਾਹਵਾਂ
ਤਾਨੁਸ਼ ਦੇ ਪਰਿਵਾਰਿਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਵਿਪੁਲ ਨਾਰੰਗ ਦਾ ਕੀਤਾ ਧੰਨਵਾਦ
ਫਿਰੋਜ਼ਪੁਰ 8 ਅਗਸਤ 2023
ਜ਼ਿਲ੍ਹੇ ਨਾਲ ਸਬੰਧਿਤ ਸੱਤਵੀਂ ਜਮਾਤ ਦਾ ਵਿਦਿਆਰਥੀ ਤਾਨੁਸ਼ ਉਮਰ 12 ਸਾਲ ਜੋ ਕਿ ਕੁਝ ਸਾਲ ਪਹਿਲਾ ਕਰੰਟ ਲੱਗਣ ਨਾਲ ਆਪਣੀਆਂ ਦੋਹਵੇਂ ਬਾਹਵਾ ਗੁਆ ਚੁੱਕਿਆ ਸੀ, ਜਿਸ ਕਾਰਨ ਪਰਿਵਾਰ ਤੇ ਬੱਚੇ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨ ਪੈ ਰਿਹਾ ਸੀ। ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ੁਪਰ ਵੱਲੋਂ ਮਾਨਵ ਸੇਵਾ ਵੱਲ ਕਦਮ ਵਧਾਉਂਦਿਆਂ ਤਾਨੁਸ਼ ਨੂੰ ਜ਼ਿਲ੍ਹ ਰੈੱਡ ਕਰਾਸ ਸੋਸਾਇਟੀ ਤੋਂ 1 ਲੱਖ ਰੁਪਏ ਦੀ ਸਹਾਇਤਾ ਦਿਵਾ ਕੇ ਬਣਾਉਟੀ ਇਲੈਕਟ੍ਰਿਕ ਬਾਹਵਾਂ ਲਗਵਾਈਆਂ ਗਈਆਂ।ਇਸ ਮਾਨਵ ਸੇਵਾ ਦੇ ਕੰਮ ਵਿੱਚ ਪ੍ਰਧਾਨ ਰੋਟਰੀ ਕਲੱਬ ਫਿਰੋਜ਼ਪੁਰ ਛਾਉਣੀ ਸ੍ਰੀ. ਵਿਪੁਲ ਨਾਰੰਗ ਵੱਲੋਂ ਵੀ 1 ਲੱਖ ਰੁਪਏ ਦਾ ਸਹਿਯੋਗ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ. ਰਾਜੇਸ਼ ਧੀਮਾਨ ਨੇ ਕਿਹਾ ਕਿ ਤਾਨੁਸ਼ ਨੂੰ ਬਣਾਉਟੀ ਇਲੈਕਟ੍ਰਿਕ ਬਾਹਵਾਂ ਲੁਧਿਆਣੇ ਦੇ ਹੈਲਥ ਪ੍ਰੋਡੈਕਟਸ ਮੈਡੀਕੇਅਰ ਤੋਂ ਲਗਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਅਤੇ ਸਮਾਜ ਸੇਵੀ ਦੇ ਸਹਿਯੋਗ ਨਾਲ ਇਸ ਬੱਚੇ ਨੂੰ ਬਾਹਵਾਂ ਲਗਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਹੀ ਸਭ ਤੋਂ ਵੱਡਾ ਧਰਮ ਹੈ ਤੇ ਸਾਨੂੰ ਸਾਰਿਆਂ ਨੂੰ ਦਿਵਿਆਂਗਜਨਾਂ ਅਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਤਾਨੁਸ਼ ਦੇ ਮਾਤਾ ਪ੍ਰਭਜੀਤ ਕੌਰ ਅਤੇ ਪਿਤਾ ਸਹਿਦੇਵ ਕੁਮਾਰ ਨੇ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਵੱਲੋਂ ਕੀਤੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਸਕੱਤਰ ਰੈੱਡ ਕਰਾਸ ਸ੍ਰੀ. ਅਸੋਕ ਬਹਿਲ ਅਤੇ ਸ੍ਰੀ. ਵਿਪੁਲ ਨਾਰੰਗ ਵੀ ਹਾਜ਼ਰ ਸਨ।