ਜ਼ਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਿਰੋਜ਼ਪੁਰ ਦੀ ਮੀਟਿੰਗ ਹੋਈ
ਪੰਥ ਦੀਆਂ ਬੇੜੀਆਂ ਵਿੱਚ ਬਹਿਣ ਵਾਲੇ ਪੰਥ ਪੰਥ ਕੂਕਨ ਲੱਗੇ : ਭੁੱਲਰ
ਪੰਥ ਦੀਆਂ ਬੇੜੀਆਂ ਵਿੱਚ ਬਹਿਣ ਵਾਲੇ ਪੰਥ ਪੰਥ ਕੂਕਨ ਲੱਗੇ : ਭੁੱਲਰ
ਫਿਰੋਜਪੁਰ ਮਾਰਚ 29, 2024:
ਅੱਜ ਇੱਕ ਮੀਟਿੰਗ ਪਾਰਟੀ ਦੇ ਦਫਤਰ ਫਿਰੋਜ਼ਪੁਰ ਵਿੱਚ ਗੁਰਚਰਨ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜ਼ਿਲਾ ਫਿਰੋਜ਼ਪੁਰ ਦੇ ਮੈਬਰ ਪਾਰਲੀਮੈਂਟ ਮੈਟ ਦੇ ਇਲੈਕਸ਼ਨ ਸਬੰਧੀ ਵਿਚਾਰ ਵਿਟਾਦਰਾ ਕੀਤੀਆਂ ਗਈਆਂ। ਇਸ ਸਮੇ ਹਾਜਰ ਗੁਰਚਰਨ ਸਿੰਘ ਭੁੱਲਰ ਜ਼ਿਲਾ ਪ੍ਰਧਾਨ, ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ, ਜਤਿੰਦਰ ਸਿੰਘ ਥਿੰਦ ਪੀ ਏ ਸੀ ਮੈਬਰ, ਜਗਜੀਤ ਸਿੰਘ ਦਫਤਰ ਸਕੱਤਰ , ਭੁਪਿੰਦਰ ਸਿੰਘ ਭੁੱਲਰ ਪ੍ਰਧਾਨ ਫਿਰੋਜ਼ਪੁਰ ਸ਼ਹਿਰੀ ਆਦਿ ਨੇ ਸਾਝੇ ਬਿਆਨ ਵਿੱਚ ਕਿਹਾ ਕਿ ਜਿੰਨਾਂ ਪਾਰਟੀਆਂ ਦਾ ਬੀ ਜੇ ਪੀ ਨਾਲ ਪਿਛਲੇ ਲੰਮੇ ਸਮੇ ਤੋ ਨੋਂਹ ਮਾਸ ਦਾ ਰਿਸਤਾ ਚੱਲਦਾ ਆ ਰਿਹਾ ਸੀ ਅਤੇ ਜਿੰਨਾਂ ਨੇ ਪੰਜਾਬ ਵਿੱਚ ਰਾਜਭਾਗ ਮਾਨਿਆ ਹੋਵੇ ਅਤੇ ਆਪਣੇ ਰਾਜ ਵਿੱਚ ਆਪਣੀ ਤਾਕਤ ਨਾਲ ਸਿੱਖੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਤੇ ਚੱਲਣ ਵਾਲੇ ਪੰਥਕ ਆਗੂਆਂ ਤੇ ਤਸੱਦਦ ਕੀਤਾ ਹੋਵੇ ਅਤੇ ਸਚਾਈ ਤੇ ਚੱਲਣ ਅਤੇ ਪੰਥ ਦੀ ਰਹਿਨੁਮਾਈ ਕਰਨ ਵਾਲਿਆਂ ਨੂੰ ਜੇਲਾਂ ਵਿੱਚ ਬਗੈਰ ਕਿਸੇ ਗੁਨਾਹ ਤੋ ਰੱਖਿਆ ਹੋਵੇ ਅਤੇ ਦਿੱਲੀ ਨਾਲ ਯਾਰੀਆਂ ਪੁਗਾ ਕੇ ਸਜਾ ਪੂਰੀ ਕਰ ਚੁੱਕੇ ਕੋਮੀ ਹੀਰਿਆਂ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਬਜਾਏ ਬਾਹਰਲੀਆਂ ਜੇਲਾਂ ਵਿੱਚ ਰਖਾਇਆ ਹੋਵੇ ।ਜਿਹਨਾਂ ਨੇ ਆਰ ਐਸ ਐਸ ਦੇ ਥੱਲੇ ਲੱਗ ਕੇ ਪੰਥ ਦਾ ਘਾਣ ਕੀਤਾ ਹੋਵੇ, ਕੋਟ ਕਪੂਰੇ ਨਾਮ ਜੱਪਦੀਆਂ ਸੰਗਤਾਂ ਤੇ ਲਾਠੀਚਾਰਜ ਕਰਾਇਆ ਹੋਵੇ ਦੋ ਸਿੱਖਾਂ ਨੂੰ ਸ਼ਹੀਦ ਕਰਵਾਇਆ ਹੋਵੇ, ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਕਰਨ ਵਾਲਿਆ ਨੂੰ ਆਪਣੀ ਛਤਰਛਾਇਆ ਹੇਠ ਰੱਖਿਆ ਹੋਵੇ। ਜਿਨਾਂ ਨੇ ਬੇਅਦਬੀ ਕਰਾਉਣ ਵਾਲਿਆਂ ਨੂੰ ਮੁਆਫੀ ਦੇ ਕੇ ਇਸ਼ਤਿਹਾਰਾਂ ਤੇ ਸੰਗਤ ਦੀ ਭੇਟ ਕੀਤੀ ਮਾਇਆ ਉਡਾਈ ਹੋਵੇ । ਜਦੋ ਹੁਣ ਬੀ ਜੇ ਪੀ ਨੇ ਪੂਜ ਕੇ ਸੁਟ ਦਿੱਤਾ ਹੋਵੇ ਤੇ ਹੁਣ ਪੰਥ ਨਾਲ ਗੱਦਾਰੀਆਂ ਕਰਨ ਵਾਲਿਆਂ ਨੂੰ ਪੰਥ ਯਾਦ ਆਵੇ ਅਤੇ ਨਾਲ ਕਹਿਣਾ ਪਵੇ ਕੇ ਅਸੀ ਅਸਲੀ ਪੰਥ ਹਾਂ ਫਿਰ ਤੁਸੀ ਵੇਖੋ ਇਹਨਾਂ ਲੋਕਾਂ ਦੀਆਂ ਲੂਬੜ ਚਾਲਾਂ ਨੂੰ ਕਿਵੇ ਗਿਰਗਿਟ ਵਾਂਗ ਰੰਗ ਬਦਲਦੇ ਹਨ। ਜਿਹਨਾਂ ਨੇ ਸ੍ਰੋਮਣੀ ਕਮੇਟੀ ਵਿੱਚ ਆਰ ਐਸ ਐਸ ਦੀ ਦਖ਼ਲ ਅੰਦਾਜ਼ੀ ਕਰਾਈ ਹੋਵੇ ਅਤੇ ਸੰਗਤਾਂ ਵੱਲੋ ਭੇਟ ਕੀਤੀ ਮਾਇਆ ਆਪਣੇ ਐਸੋ ਅਰਾਮ ਤੇ ਲਗਾਈ ਹੋਵੇ ਅੱਜ ਉਹ ਲੋਕ ਪੰਥ ਪੰਥ ਕੂਕਨ ਲੱਗ ਜਾਣ ਤਾਂ ਪੰਥ ਦਾ ਵਾਲੀ ਵਾਰਸ ਕੋਣ।ਗੁਰੂ ਦੇ ਪਿਆਰਿਆ ਇਹਨਾਂ ਪੰਥ ਦੇ ਘਾਣ ਕਰਨ ਵਾਲਿਆਂ ਡੋਗਰਿਆਂ ਨੂੰ ਪਛਾਣੋ ।ਆਪਣੇ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਡਿਬਰੂਗੜ ਤੋ ਰਿਹਾਈ ਕਰਾਉਣ ਲਈ ਅਤੇ ਪੰਜਾਬ ਦੀ ਨੋਜਵਾਨੀ ਨੂੰ ਬਚਾਉਣ ਲਈ ਪੰਥਕ ਆਗੂਆਂ ਦਾ ਸਾਥ ਦਿਉ।