ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਵੱਲੋਂ ਜ਼ੇਲ੍ਹ ਦੇ ਕੈਦੀਆਂ ਲਈ ਟੇ੍ਰਨਿੰਗ ਕੋਰਸ ਸ਼ੁਰੂ ਕਰਵਾਉਣ ਲਈ ਕੀਤਾ ਉਦਘਾਟਨ
ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਵੱਲੋਂ ਜ਼ੇਲ੍ਹ ਦੇ ਕੈਦੀਆਂ ਲਈ ਟੇ੍ਰਨਿੰਗ ਕੋਰਸ ਸ਼ੁਰੂ ਕਰਵਾਉਣ ਲਈ ਕੀਤਾ ਉਦਘਾਟਨ
ਫਿਰੋਜ਼ਪੁਰ, ਫਰਵਰੀ 27, 2024: ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ—ਕਮ—ਪ੍ਰਬੰਧਕੀ ਜੱਜ, ਸ਼ੈਸ਼ਨ ਡਵੀਜਨ, ਫਿਰੋਜਪੁਰ ਵੱਲੋਂ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ਦਾ ਦੌਰਾ ਕੀਤਾ ਅਤੇ ਜ਼ੇਲ੍ਹ ਵਿੱਚ ਬੰਦੀਆਂ ਲਈ ਟੇ੍ਰਨਿੰਗ ਕੋਰਸ ਸ਼ੁਰੂ ਕਰਵਾਉਣ ਲਈ ਉਦਘਾਟਨ ਕੀਤਾ ਗਿਆ।
ਇਸ ਮੌਕੇ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ, ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ, ਫਿਰੋਜਪੁਰ, ਸੌਮਿਆ ਮਿਸ਼ਰਾ, ਸੀਨੀਅਰ ਪੁਲਿਸ ਕਪਤਾਨ, ਫਿਰੋਜਪੁਰ, ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ, ਸਤਨਾਮ ਸਿੰਘ, ਜ਼ੇਲ੍ਹ ਸੁਪਰਡੈਂਟ, ਰਾਜਦੀਪ ਸਿੰਘ ਬਰਾੜ, ਅਡਿਸ਼ਨਲ ਸੁਪਰਡੈਂਟ, ਕੇਂਦਰੀ ਜ਼ੇਲ੍ਹ, ਫਿਰੋਜਪੁਰ ਅਤੇ ਹੋਰ ਜ਼ੇਲ੍ਹ ਅਧਿਕਾਰੀ ਅਤੇ ਸਟਾਫ ਵੀ ਮੌਜੂਦ ਸਨ।
ਜੱਜ ਮੈਡਮ ਏਕਤਾ ਉੱਪਲ ਜੀ ਵੱਲੋਂ ਦੱਸਿਆ ਗਿਆ ਕਿ ਇਹ ਕੋਰਸ ਜ਼ੇਲ੍ਹ ਵਿੱਚ ਬੰਦੀਆਂ ਲਈ ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈ—ਰੁਜਗਾਰ ਸਿਖਲਾਈ ਸੰਸਥਾ, ਜ਼ੀਰਾ ਦੇ ਸਹਿਯੋਗ ਨਾਲ ਸ਼ੁਰੂ ਕਰਵਾਏ ਜਾ ਰਹੇ ਹਨ ਜਿਹਨਾਂ ਵੱਲੋਂ ਡਾ. ਕੁਲਦੀਪ ਸਿੰਘ, ਸੀਨੀਅਰ ਫੈਸੁਲਿਟੀ, ਸੁਖਵਿੰਦਰ ਕੌਰ, ਲੇਡੀਜ਼ ਟੇਲਰ ਟ੍ਰੇਨਰ ਅਤੇ ਜਸਵਿੰਦਰ ਸਿੰਘ, ਪਲੰਬਰ ਟੇ੍ਰਨਰ ਮੌਜੂਦ ਸਨ।
ਅੱਜ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਜੀ ਵੱਲੋਂ ਦੋ ਕੋਰਸਾਂ ਦਾ ਉਦਘਾਟਨ ਕੀਤਾ ਗਿਆ ਜਿਹਨਾਂ ਵਿੱਚੋਂ ਔਰਤਾਂ ਲਈ ਸਲਾਈ ਕੋਰਸ ਅਤੇ ਮਰਦਾਂ ਲਈ ਪਲੰਬਰ ਦੇ ਕੋਰਸ ਸ਼ੁਰੂ ਕਰਵਾਏ ਜਾ ਰਹੇ ਹਨ। ਜਨਾਨਾ ਕੈਦੀਆਂ ਜਿਹਨਾਂ ਵੱਲੋਂ ਕੋਰਸ ਕੀਤੇ ਜਾਣੇ ਹਨ ਉਹਨਾਂ ਨੂੰ ਸੂਟ ਵੀ ਮੁਹੱਈਆ ਕਰਵਾਏ ਗਏ। ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਕੋਰਸ ਵੱਖ—ਵੱਖ ਸਮੇਂ ਤੇ ਪਹਿਲਾਂ ਵੀ ਕਰਵਾਏ ਜਾਂਦੇ ਹਨ ਤਾਂ ਜ਼ੋ ਜ਼ੇਲ੍ਹ ਬੰਦੀਆਂ ਦੇ ਹੁਨਰ ਨੂੰ ਨਿਖਾਰਿਆ ਜਾ ਸਕੇ ਅਤੇ ਜ਼ੇਲ੍ਹ ਤੋਂ ਰਿਹਾਅ ਹੋ ਕੇ ਉਹ ਆਪਣਾ ਕੋਈ ਰੋਜ਼ਗਾਰ ਚਲਾ ਸਕਣ।