Ferozepur News

ਜਨਗਣਨਾ ਡਾਟਾਬੇਸ ਮੁਕੰਮਲ ਕਰਨ ਦਾ ਕੰਮ 30 ਨਵੰਬਰ ਤੱਕ ਚੱਲੇਗਾ -ਡਿਪਟੀ ਕਮਿਸ਼ਨਰ  

DC Ferozepurਫਿਰੋਜਪੁਰ 24 ਨਵੰਬਰ (ਏ.ਸੀ.ਚਾਵਲਾ) ਭਾਰਤ ਸਰਕਾਰ ਦੇ ਰੂਲਜ 2003 ਅਧੀਨ ਐਨ ਪੀ ਆਰ ( ਨੈਸ਼ਨਲ ਪਾਪੂਲੇਸ਼ਨ ਰਜਿਸਟਰ ) ਡਾਟਾਬੇਸ ਨੂੰ ਮੁਕੰਮਲ ਕਰਨ ਦਾ ਕੰਮ 1 ਨਵੰਬਰ ਤੋਂ 30 ਨਵੰਬਰ 2015 ਤੱਕ  ਮੁਕੰਮਲ ਕੀਤਾ ਜਾ ਰਿਹਾ ਹੈ ਜਿਸ ਅਧੀਨ ਗਿਣਤੀਕਾਰ ਸਾਰੇ ਰਿਹਾਇਸ਼ੀ ਘਰਾਂ ਤੱਕ ਪਹੁੰਚ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ ਡੀ.ਪੀ.ਐਸ.ਖਰਬੰਦਾ ਨੇ ਦਿੱਤੀ। ਇਸ ਮੌਕੇ ਜਿਲ•ਾ ਵਿਕਾਸ ਤੇ ਪੰਚਾਇਤ ਅਫਸਰ ਵੀ ਹਾਜ਼ਿਰ ਸਨ। ਡਿਪਟੀ ਕਮਿਸ਼ਨਰ ਇੰਜੀ ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਇਸ ਕੰਮ ਲਈ ਨਿਯੁਕਤ ਕੀਤੇ ਗਏ ਗਿਣਤੀਕਾਰ ਜਿਲ•ਾ ਨਗਰ ਨਿਗਮ ਦੀ ਹੱਦ ਅੰਦਰ ਪੈਂਦੇ ਸਾਰੇ ਰਿਹਾਇਸ਼ੀ ਘਰਾਂ ਵਿੱਚ ਰਹਿੰਦੇ ਸਬੰਧੀ ਖੇਤਰੀ ਕੰਮ ਘਰ ਘਰ ਜਾ ਕੇ ਗਿਣਤੀ ਕਰਨਗੇ। ਉਨ•ਾਂ ਕਿਹਾ ਗਿਣਤੀਕਾਰਾਂ ਨੂੰ ਆਧਾਰ ਕਾਰਡ, ਰਾਸ਼ਨ ਕਾਰਡ ਜੇਕਰ ਜਾਰੀ ਹੋਇਆ ਹੋਵੇ, ਈ ਆਈ ਡੀ ਇਨਰੋਲਮੈਂਟ ਨੰਬਰ ਸਲਿੱਪ ਅਤੇ ਸਾਰੇ ਮੈਂਬਰਾਂ ਦੇ ਫੋਨ ਨੰਬਰ ਦੇਣੇ ਲਾਜ਼ਮੀ ਹਨ। ਉਨ•ਾਂ ਜਿਲ•ਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਹੀ ਜਾਣਕਾਰੀ ਦੇਣ ਤਾਂ ਕਿ ਜਨਗਣਨਾ ਦਾ ਕੰਮ ਸਹੀ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ। ਉਨ•ਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਜਨਗਣਨਾ ਭਾਰਤ 2011 ਦਾ ਪਹਿਲਾਂ ਪੜ•ਾਅ 15 ਅਪ੍ਰੈਲ ਤੋਂ 2010 ਤੱਕ ਹਾਊਸ ਲਿਸਟਿੰਗ ਅਤੇ ਹਾਊਸ ਸੈਸਿੰਜ ਕੀਤਾ ਗਿਆ ਸੀ ਜਿਸ ਵਿੱਚ ਐਨ ਪੀ ਆਰ ( ਨੈਸ਼ਨਲ ਪਾਪੂਲੇਸ਼ਨ ਰਜਿਸਟਰ ) ਹਾਊਸ ਹੋਲਡ ਸ਼ਿਡਿਊਲ ਹਰ ਇਕ ਅਤੇ ਹਰ ਇਕ ਘਰ ਨੂੰ ਮਕਾਨਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ ਅਤੇ ਹੁਣ ਭਾਰਤ ਸਰਕਾਰ ਵਲੋਂ ਐਨ ਪੀ ਆਰ ਡਾਟਾਬੇਸ ਅਤੇ ਆਧਾਰ ਕਾਰਡ ਨੰਬਰ ਡਾਟਾ ਬੇਸ ਵਿੱਚ ਸਬ ਰੂਲਜ਼ (4) ਦੇ ਰੂਲਜ਼ 3 ਦੇ ਨਾਗਰਿਕਤਾ ( ਨਾਗਰਿਕ ਨੂੰ ਦਰਜ਼ ਕਰਨਾ ਅਤੇ ਨੈਸ਼ਨਲ ਪਹਿਚਾਣ ਪੱਤਰ ਜਾਰੀ ਕਰਨਾ) ਰੂਲਜ਼ 2003 ਅਧੀਨ ਐਨ ਪੀ ਆਰ ਡਾਟਾਬੇਸ ਨੂੰ ਮੁਕੰਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ•ਾਂ ਜਿਲ•ਾ ਨਿਵਾਸੀਆਂ ਨੂੰ ਆਖਿਆ ਕਿ ਗਿਣਤੀਕਾਰ ਨੂੰ ਪੂਰਨ ਸਹਿਯੋਗ ਅਤੇ ਠੀਕ ਸੂਚਨਾਂ ਮੁਹੱਈਆ ਕਰਵਾਉਣ ਅਤੇ ਲੋਂੜੀਦੇਂ  ਦਸਤਾਵੇਜ਼ ਆਪਣੇ ਕੋਲ ਤਿਆਰ ਰੱਖਣ।

Related Articles

Back to top button