ਛਾਉਣੀ ਵਾਸੀਆਂ ਲਈ ਵਿਧਾਇਕ ਪਿੰਕੀ ਵੱਲੋਂ ਹੁਣ ਤੱਕ 12 ਕਰੋੜ ਤੋਂ ਵੱਧ ਦੀ ਰਾਸ਼ੀ ਨਾਲ ਸੜਕਾਂ/ਗਲੀਆਂ, ਬਜ਼ਾਰਾਂ ਨੂੰ ਚੋੜਾ ਕਰਵਾਉਣ ਦਾ ਕੰਮ ਕਰਵਾਇਆ ਗਿਆ
ਛਾਉਣੀ ਵਾਸੀਆਂ ਲਈ ਵਿਧਾਇਕ ਪਿੰਕੀ ਵੱਲੋਂ ਹੁਣ ਤੱਕ 12 ਕਰੋੜ ਤੋਂ ਵੱਧ ਦੀ ਰਾਸ਼ੀ ਨਾਲ ਸੜਕਾਂ/ਗਲੀਆਂ, ਬਜ਼ਾਰਾਂ ਨੂੰ ਚੋੜਾ ਕਰਵਾਉਣ ਦਾ ਕੰਮ ਕਰਵਾਇਆ ਗਿਆ
• ਛਾਉਣੀ ਦੇ ਲੋਕਾਂ ਵਾਸਤੇ ਡੀਸੀ ਦਫਤਰ ਦੇ ਸਾਹਮਣੇ ਪਾਰਕ ਬਣਵਾ ਕੇ ਲਗਵਾਈ ਗਈ ਐਲਈਡੀ ਸਕਰੀਨ
ਫਿਰੋਜ਼ਪੁਰ 27 ਅਕਤੂਬਰ ( ) ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਦੇ ਸਦਕਾ ਹੀ ਫਿਰੋਜ਼ਪੁਰ ਛਾਉਣੀ ਦੇ ਵਾਸੀਆਂ ਲਈ ਸੜਕਾਂ/ਗਲੀਆਂ ਤੇ ਬਜ਼ਾਰਾ ਨੂੰ ਚੋੜਾ ਕਰਵਾਉਣ ਦਾ ਕੰਮ ਹੋ ਸਕਿਆ ਹੈ। ਉਨ੍ਹਾ ਕਿਹਾ ਕਿ ਪਿੱਛਲੇ ਕੁਝ ਸਮੇਂ ਵਿਚ ਹੀ 12 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਸਿਫਰ ਫਿਰੋਜ਼ਪੁਰ ਛਾਉਣੀ ਦੇ ਕੰਮਾ ਲਈ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਫਿਰੋਜ਼ਪੁਰ ਛਾਉਣੀ ਕੰਟੋਨਮੈਂਟ ਬੋਰਡ ਏਰੀਏ ਲਈ ਕਿਸੇ ਵੱਲੋਂ ਇਨ੍ਹੀ ਗਰਾਂਟ ਨਹੀਂ ਲਿਆਂਦੀ ਗਈ।
ਉਨ੍ਹਾਂ ਦੀ ਮਿਹਨਤ ਸਦਕਾਂ ਹੀ ਫਿਰੋਜ਼ਪੁਰ ਕੰਟੋਨਮੈਂਟ ਬੋਰਡ ਨੂੰ ਪੱਕੇ ਤੌਰ ਤੇ ਹਰ ਸਾਲ ਪੰਜਾਬ ਸਰਕਾਰ ਦੀ ਤਰਫੋਂ 6 ਕਰੋੜ ਦੀ ਗਰਾਂਟ ਜਾਰੀ ਹੋਣੀ ਨਿਸ਼ਚਿਤ ਹੋਈ ਹੈ।
ਪਰਮਿੰਦਰ ਸਿੰਘ ਪਿੰਕੀ ਦੱਸਿਆ ਨੇ ਕਿ ਫਿਰੋਜ਼ਪੁਰ ਛਾਉਣੀ ਵਾਸਤੇ ਪਹਿਲਾਂ 4 ਕਰੋੜ ਫਿਰ 4.8 ਕਰੋੜ, 2.69 ਕਰੋੜ ਤੇ ਫਿਰ 70 ਲੱਖ ਰੁਪਏ ਦੀ ਗਰਾਂਟ ਲਿਆਂਦੀ ਗਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫੰਡਾਂ ਨਾਲ ਫਿਰੋਜ਼ਪੁਰ ਛਾਉਣੀ ਦੇ ਵੱਖ ਵੱਖ ਕੰਮ ਜਿਵੇਂ ਕਿ ਕੈਂਟ ਦੀਆਂ ਸਾਰੀਆਂ ਸੜਕਾਂ ਨੂੰ 16 ਫੁੱਟ ਤੋਂ 32 ਫੁੱਟ ਕੀਤਾ ਗਿਆ, 8 ਫੁੱਟ ਦੇ ਫੁਟਪਾਥ ਕਰ ਕੇ ਨਜਾਇਜ ਕਬਜੇ ਹਟਵਾ ਕੇ ਬਜ਼ਾਰ ਚੋੜੇ ਕੀਤੇ ਗਏ, ਕਚਿਹਰੀ ਸਾਹਮਣੇ ਖੋਖੇ ਹਟਾ ਕੇ ਸੜਕ ਚੋੜੀ ਕੀਤੀ ਗਈ। ਇਸ ਦੇ ਨਾਲ ਹੀ ਹੁਣ ਵਿਧਾਇਕ ਪਿੰਕੀ ਵੱਲੋਂ ਛਾਉਣੀ ਵਾਸੀਆ ਦੀ ਸਹੂਲਤ ਲਈ ਡੀਸੀ ਦਫਤਰ ਦੇ ਸਾਹਮਣੇ ਵਾਲੀ ਥਾਂ ਜਿੱਥੇ ਕੂੜੇ ਦੇ ਢੇਰ ਲੱਗੇ ਹੁੰਦੇ ਸਨ, ਉਸ ਥਾਂ ਨੂੰ ਪਾਰਕ ਵਿਚ ਤਬਦੀਲ ਕਰ ਕੇ ਉਥੇ ਐਲਈਡੀ ਸਕਰੀਨ ਲਗਾਈ ਗਈ ਹੈ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਫਿਰੋਜ਼ਪੁਰ ਛਾਉਣੀ ਦੇ ਲੋਕਾਂ ਨੂੰ ਚੰਗਾ ਵਾਤਾਵਰਨ ਪ੍ਰਦਾਨ ਕਰਨ ਦੇ ਮਕਸਦ ਨਾਲ ਡੀਸੀ ਦਫਰਤ ਸਾਹਮਦੇ ਪਾਰਕ ਦਾ ਨਿਰਮਾਣ ਕਰਵਾ ਕੇ ਐਲਈਡੀ ਸਕਰੀਨ ਲਗਵਾਈ ਗਈ ਹੈ, ਜਿਸ ਵਿਚ ਉੱਪਰ ਸਵੇਰੇ ਤੇ ਸ਼ਾਮ ਸ਼੍ਰੀ ਹਰਮਿੰਦਰ ਸਾਹਿਬ ਤੋਂ ਲਾਈਵ ਪ੍ਰਸਾਰਨ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਛਾਉਣੀ ਦੇ ਲੋਕਾਂ ਲਈ ਵੱਡੀ ਸਹੂਲਤ ਹੈ ਜਿਸ ਨਾਲ ਹੁਣ ਉਹ ਪਾਰਕ ਵਿਚ ਸੈਰ ਕਰਨ ਦੇ ਨਾਲ ਨਾਲ ਗੁਰੂ ਸਾਹਿਬ ਦੇ ਪਾਠ ਦਾ ਵੀ ਆਨੰਦ ਮਾਨ ਸਕਣਗੇ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਫਿਰੋਜ਼ਪੁਰ ਸ਼ਹਿਰ ਨਗਰ ਕੋਂਸਲ ਤੇ ਬਾਘੀ ਪਾਰਕ ਵਿਚ ਐਲਈਡੀ ਸਕਰੀਨ ਲਗਵਾਈ ਗਈ ਹੈ ਤੇ ਇੱਕ ਐਲਈਡੀ ਸ਼ਹੀਦ ਭਗਤ ਸਿੰਘ ਪਾਰਕ ਵਿਚ ਵੀ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਪਾਰਕਾਂ ਦਾ ਨਿਰਮਾਣ ਕੀਤਾ ਜਾਵੇਗਾ ਤੇ ਹਲਕੇ ਨੂੰ ਸਾਫ-ਸਫਾਈ ਤੇ ਸੁੰਦਰੀਕਰਨ ਪੱਖੋਂ ਸੂਬੇ ਦਾ ਮੋਹਰੀ ਹਲਕਾ ਬਣਾਇਆ ਜਾਵੇਗਾ।
ਇਸ ਮੌਕੇ ਹਰਿੰਦਰ ਸਿੰਘ ਖੋਸਾ, ਧਰਮਜੀਤ ਸਿੰਘ ਗਿਆਨ ਹਾਂਡਾ, ਅਮਰਜੀਤ ਸਿੰਘ ਭੋਗਲ, ਸਤਿੰਦਰ ਜੀਤ ਸਿੰਘ ਪ੍ਰਧਾਨ ਖਾਲਸਾ ਗੁਰਦੁਆਰਾ, ਤਰਲੋਕ ਸਿੰਘ, ਜਰਨੈਲ ਸਿੰਘ, ਗੁਰਚਰਨ ਸਿੰਘ, ਸੰਜੀਵ ਅਰੋੜਾ, ਸੁਰਜੀਤ ਸੇਠੀ, ਸੁਖਜੀਤ ਸਿੰਘ ਚੱਡਾ, ਸੰਜੈ ਗੁਪਤਾ, ਅਜੈ ਜੋਸ਼ੀ, ਰੂਪ ਨਰਾਇਲ, ਰਾਹੁਲ ਅਗਰਵਾਲ, ਸਪਨਾ ਤਾਇਲ, ਰੀਨਾ ਮੌਂਗਾ, ਹੈਪੀ, ਆਯੂਸ਼ ਅਗਰਵਾਲ, ਵਿਸ਼ਾਲ ਸਿੱਕਾ, ਵਿਕਾਸ ਮਿੱਤਲ, ਰਾਜੇਸ਼ ਗੁਪਤਾ ਆਦਿ ਹਾਜ਼ਰ ਸਨ।