ਚੱਲ ਰਹੇ ਕਿਸਾਨ ਅੰਦੋਲਨ- 2 ਵੱਲੋਂ ਆਈ ਕਾਲ ਤਹਿਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਫਿਰੋਜ਼ਪੁਰ ਸ਼ਹਿਰ ਵਿੱਚੋ ਟਰੈਕਟਰ ਮਾਰਚ ਕੀਤਾ
ਭਾਜਪਾ ਆਗੂ ਰਾਣਾ ਸ਼ੋਡੀ ਦੇ ਘਰ ਅੱਗੇ ਟਰੈਕਟਰ ਖੜੇ ਕਰਕੇ ਕੀਤਾ ਜੋਰਦਾਰ ਪ੍ਦਰਸ਼ਨ
ਚੱਲ ਰਹੇ ਕਿਸਾਨ ਅੰਦੋਲਨ- 2 ਵੱਲੋਂ ਆਈ ਕਾਲ ਤਹਿਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਫਿਰੋਜ਼ਪੁਰ ਸ਼ਹਿਰ ਵਿੱਚੋ ਟਰੈਕਟਰ ਮਾਰਚ ਕੀਤਾ
ਭਾਜਪਾ ਆਗੂ ਰਾਣਾ ਸ਼ੋਡੀ ਦੇ ਘਰ ਅੱਗੇ ਟਰੈਕਟਰ ਖੜੇ ਕਰਕੇ ਕੀਤਾ ਜੋਰਦਾਰ ਪ੍ਦਰਸ਼ਨ
ਫਿਰੋਜ਼ਪੁਰ, 26-1.2025: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਚਾਰ ਜੋਨਾਂ ਨੇ ਕਿਸਾਨ ਅੰਦੋਲਨ-2 ਵੱਲੋਂ ਆਏ ਐਲਾਨ ਮੁਤਾਬਕ ਜਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਤੇ ਜਿਲ੍ਹਾ ਆਗੂ ਹਰਫੂਲ ਸਿੰਘ ਦੂਲੇ ਵਾਲਾ ਦੀ ਅਗਵਾਈ ਵਿੱਚ ਮੱਲਾਂ ਵਾਲਾ ਤੋਂ ਟਰੈਕਟਰ ਮਾਰਚ ਸ਼ੁਰੂ ਕਰਕੇ ਫਿਰੋਜ਼ਪੁਰ ਸ਼ਹਿਰ ਵਿੱਚੋਂ ਹੁੰਦਾ ਹੋਇਆ ਤੇ ਛਾਉਣੀ ਵਿਖੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਡੀ ਦੇ ਘਰ ਅੱਗੇ ਪਹੁੰਚਿਆ।ਕਿਸਾਨਾਂ ਨੇ ਉਸ ਦੇ ਘਰ ਅੱਗੇ ਟਰੈਕਟਰ ਘੜੇ ਕਰਕੇ ਭਾਜਪਾ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਤੇ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਜੋਰਦਾਰ ਨਾਰੇਬਾਜੀ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਧਾਨ ਸੁਖਵਿੰਦਰ ਸਿੰਘ ਸਭਰਾ, ਜਿਲ੍ਹਾ ਖਜਾਨਚੀ ਰਣਜੀਤ ਸਿੰਘ ਖੱਚਰ ਵਾਲਾ, ਜਿਲ੍ਹਾ ਆਗੂ ਸੁਰਜੀਤ ਸਿੰਘ ਫੌਜੀ ਨੇ ਕਿਹਾ ਕਿ ਕਿਸਾਨ ਮਜਦੂਰ ਮੋਰਚਾ ਤੇ ਐਸ ਕੇ ਐਮ ਗੈਰ ਰਾਜਨੀਤਕ ਦੇ ਸੱਦੇ ਤੇ ਅੱਜ 26 ਜਨਵਰੀ ਦੇ ਸਵਿਧਾਨ ਦਿਵਸ ਮੌਕੇ ਕਿਸਾਨਾਂ ਵੱਲੋਂ ਪੂਰੇ ਦੇਸ਼ ਵਿੱਚ ਟਰੈਕਟਰ ਮਾਰਚ ਕਰਕੇ ਸਰਕਾਰੀ ਮੰਡੀਆ ਤੋੜਨ ਲਈ ਬਣੇ ਕਾਰਪੋਰੇਟਾ ਦੇ ਸਾਇਲੋ ਗੋਦਾਮ, ਭਾਜਪਾ ਆਗੂਆ ਦੇ ਘਰਾਂ ਅੱਗੇ, ਛੋਟੀ ਦੁਕਾਨਦਾਰੀ ਨੂੰ ਖਤਮ ਕਰਨ ਲਈ ਕਾਰਪੋਰੇਟਾ ਦੇ ਬਣੇ ਸ਼ਾਪਿੰਗ ਮੋਲਾ ਅੱਗੇ, ਰਿਲਾਇੰਸ ਦੇ ਬਣੇ ਪੰਪਾਂ ਤੇ ਟੋਲ ਪਲਾਜਿਆ ਤੇ ਪਹੁੰਚ ਕੇ ਮੋਦੀ ਸਰਕਾਰ ਵਿਰੁੱਧ 12 ਵਜੇ ਤੋਂ 1.30 ਵਜੇ ਤੱਕ ਰੋਸ ਪ੍ਦਰਸ਼ਨ ਕੀਤਾ ਜਾ ਰਿਹਾ ਹੈ।
ਕਿਸਾਨਾਂ ਨਾਲ ਕੀਤੇ ਵਾਧਿਆ ਤੋਂ ਭਗੌੜੀ ਮੋਦੀ ਸਰਕਾਰ ਕਿਸਾਨ ਅੰਦੋਲਨ- 2 ਜੋ ਸ਼ੰਬੂ, ਖਨੌਰੀ ਰਤਨਪੁਰਾ ਬਾਰਡਰਾਂ ਤੇ ਪਿਛਲੇ 11 ਮਹੀਨਿਆਂ ਤੋ ਵੱਧ ਚੱਲ ਰਿਹਾ ਹੈ, ਉਸ ਵੱਲ ਪਿਠ ਕਰਕੇ ਬੈਠੀ ਹੈ। ਇਸ ਤਰ੍ਹਾਂ ਭਾਜਪਾ ਦੇ ਆਗੂ ਜੋ ਕਿਸਾਨਾਂ ਦੇ ਪੁੱਤ ਹੋ ਕੇ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰਦੇ ਹਨ, ਪਰ ਮੋਦੀ ਸਰਕਾਰ ਦੀਆਂ ਕਾਰਪੋਰੇਟ ਤੇ ਕਿਸਾਨ ਵਿਰੋਧੀ ਨੀਤੀਆਂ ਦੇ ਨਾਲ ਖੜੇ ਹਨ। ਮੋਦੀ ਸਰਕਾਰ ਕਿਸਾਨਾਂ ਦੀਆਂ ਬਾਰ੍ਹਾਂ ਮੰਗਾਂ ਲਾਗੂ ਕਰਨ ਦੀ ਬਜਾਏ ਰਾਜ ਸਰਕਾਰਾ ਨੂੰ ਖੇਤੀ ਡਰਾਫਟ ਪੋਲਸੀ ਦਾ ਖਰੜਾ ਭੇਜ ਕੇ ਲਾਗੂ ਕਰਵਾਉਣਾ ਚਾਹੀਦੀ ਹੈ,ਜੋ ਖੇਤੀ ਕਾਲੇ ਕਾਨੂੰਨਾ ਦਾ ਹਿੱਸਾ ਹੈ , ਕਿਸਾਨ ਨੂੰ ਖੇਤੀ ਕਿੱਤੇ ਵਿੱਚੋਂ ਬਾਹਰ ਕਰਨ ਵਾਲਾ ਹੈ। ਇਸ ਕਰਕੇ ਸਾਡੀ ਜੋਰਦਾਰ ਮੰਗ ਹੈ ਕਿ ਮੋਦੀ ਸਰਕਾਰ ਵੱਲੋਂ ਜੋ ਕਿਸਾਨਾਂ ਨਾਲ 14 ਫਰਵਰੀ ਦੀ ਮੀਟਿੰਗ ਦਾ ਸਮਾਂ ਰੱਖਿਆ ਹੈ, ਉਹ ਜਲਦੀ ਕੀਤੀ ਜਾਵੇ ਤੇ ਦਿੱਲੀ ਵਿੱਚ ਰੱਖੀ ਜਾਵੇ। ਮੀਟਿੰਗ ਵਿੱਚ ਕਿਸਾਨਾਂ ਦੀਆਂ ਬਾਰ੍ਹਾਂ ਮੰਗਾਂ msp ਗਰੰਟੀ ਕਾਨੂੰਨ , ਸਮੁੱਚਾ ਕਰਜ਼ਾ ਮਾਫ਼ੀ, ਫਸਲ ਬੀਮਾ ਯੋਜਨਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ 23 ਫਸਲਾਂ ਦੇ ਭਾਅ, ਬਿਜਲੀ ਸੋਧ ਬਿਲ ਵਾਪਸ ਕਰਨ, ਪ੍ਰਦੂਸ਼ਣ ਐਕਟ ਵਿਚੋਂ ਕਿਸਾਨਾਂ ਨੂੰ ਬਾਹਰ ਕੱਢਣ ਆਦਿ ਮੰਗਾਂ ਲਾਗੂ ਕੀਤੀਆਂ ਜਾਣ ਤੇ ਖੇਤੀ ਡਰਾਫਟ ਪੋਲਸੀ ਦਾ ਖਰੜਾ ਮੋਦੀ ਸਰਕਾਰ ਵਾਪਸ ਲਵੇ।
ਇਸ ਮੌਕੇ ਜੋਨ ਪ੍ਧਾਨ ਰਛਪਾਲ ਸਿੰਘ ਗੱਟਾ ਬਾਦਸ਼ਾਹ,ਗੁਰਮੇਲ ਸਿੰਘ ਜੀਆ ਬੱਗਾ,ਕੇਵਲ ਸਿੰਘ ਵਾਹਕਾ, ਅਵਤਾਰ ਸਿੰਘ ਬੱਗੇ ਵਾਲਾ, ਸਾਹਬ ਸਿੰਘ ਦੀਨੇ ਕੇ, ਜੋਗਾ ਸਿੰਘ,ਮੱਸਾ ਸਿੰਘ ਆਸ਼ਫ ਵਾਲਾ, ਸੁਖਦੇਵ ਸਿੰਘ,ਬਚਿੱਤਰ ਸਿੰਘ ਕੁਤਬਦੀਨ ਵਾਲਾ, ਅਵਤਾਰ ਸਿੰਘ ਸਾਬੂਆਣਾ ਹਰਨੇਕ ਸਿੰਘ ਕਮਾਲਾ ਬੋਦਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।