Ferozepur News

ਚੋਣ ਨਿਗਰਾਨ ਸ.ਮਨਜੀਤ ਸਿੰਘ ਨਾਰੰਗ ਵੱਲੋਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ, ਚੋਣ ਅਧਿਕਾਰੀਆਂ ਨਾਲ ਮੀਟਿੰਗ

metting-1
ਫਿਰੋਜਪੁਰ 23 ਫਰਵਰੀ 2015 (ਤਿਵਾੜੀ) ਜਿਲ•ਾ ਫਿਰੋਜਪੁਰ ਦੀਆਂ ਨਗਰ ਕੌਂਸਲ/ਨਗਰ ਪੰਚਾਇਤ ਚੌਣਾ ਲਈ ਨਿਯੁੱਕਤ ਅਬਜਰਵਰ  ਸ.ਮਨਜੀਤ ਸਿੰਘ ਨਾਰੰਗ ਵੱਲੋਂ ਅੱਜ ਜ਼ਿਲ•ੇ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਉਮੀਦਵਾਰਾਂ ਦੇ ਨੁਮਾਇੰਦਿਆਂ,ਹਲਕੇ ਨਾਲ ਸਬੰਧਿਤ ਏ.ਆਰ.ਓਜ਼, ਚੋਣ ਪ੍ਰਬੰਧਾਂ ਵਿਚ ਲੱਗੀਆਂ ਵੱਖ-ਵੱਖ ਟੀਮਾਂ ਦੇ ਇੰਚਾਰਜਾਂ ਅਤੇ ਪੁਲੀਸ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਵਧੀਕ ਜਿਲ•ਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਮਾ  ਵੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਚੋਣ ਨਿਗਰਾਨ ਸ.ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਨਗਰ ਕੌਂਸਲ/ਨਗਰ ਪੰਚਾਇਤ ਚੌਣਾ ਨਿਰਪੱਖ ਅਤੇ ਆਜ਼ਾਦਾਨਾ ਢੰਗ ਨਾਲ ਕਰਵਾਉਣ ਲਈ ਟੀਮ ਵਰਕ ਵਜੋ ਕੰਮ ਕਰਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਿੰਗ ਲਈ ਪ੍ਰੇਰਿਤ ਕਰਨ। ਉਨ•ਾਂ ਕਿਹਾ ਕਿ ਸਟੇਟ ਚੋਣ ਕਮਿਸ਼ਨ ਨੇ  ਨਗਰ ਕੌਂਸਲ/ਪੰਚਾਇਤਾਂ ਚੋਣਾਂ ਲਈ ਜਾਰੀ ਕੀਤੀਆਂ ਵੱਖ-ਵੱਖ ਨੋਟੀਫਿਕੇਸ਼ਨਾਂ ਦੇ ਸਮੇਂ ਵਿੱਚ ਅੰਸ਼ਿਕ ਸੋਧ ਕਰਦਿਆਂ ਵੋਟਾਂ ਪੈਣ ਦਾ ਸਮਾਂ ਇਕ ਘੰਟਾ ਵਧਾ ਦਿੱਤਾ ਹੈ ਅਤੇ ਹੁਣ ਵੋਟਾਂ ਪੈਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਉਨ•ਾਂ ਕਿਹਾ ਕਿ ਪੋਲਿੰਗ ਦਾ  ਸਮਾਂ ਖਤਮ ਹੋਣ ਤੋ ਬਾਅਦ ਪੋਲਿੰਗ ਸਟੇਸ਼ਨਾਂ ਤੇ ਹੀ ਗਿਣਤੀ ਕੀਤੀ ਜਾਵੇਗੀ। ਜਿਸ ਵਾਰਡ ਵਿਚ ਇੱਕ ਤੋ ਵੱਧ ਪੋਲਿੰਗ ਬੂਥ ਹਨ ਉਥੇ ਇੱਕ ਨੰਬਰ ਬੂਥ ਤੇ ਹੀ ਸਾਰੇ ਬੂਥਾਂ ਦੀ ਗਿਣਤੀ ਕੀਤੀ ਜਾਵੇਗੀ।  ਉਨ•ਾਂ ਕਿਹਾ ਕਿ ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੀ ਹਦੂਦ ਅੰਦਰ ਸਮੂਹ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮਾਂ ਤੋਂ ਇਲਾਵਾ ਸ਼ਰਾਬ ਸਟੋਰ ਕਰਨ ਤੇ ਸ਼ਰਾਬ ਦੀ ਵਰਤੋਂ &#39ਤੇ ਵੀ ਪਾਬੰਦੀ ਹੋਵੇਗੀ।  ਇਹ ਹੁਕਮ ਹੋਟਲ, ਰੈਸਟੋਰੈਂਟ, ਅਹਾਤਿਆ, ਕਲੱਬਾਂ  ਜਿਥੇ ਸ਼ਰਾਬ ਵੇਚਣ ਤੇ ਪੀਣ ਦੀ ਕਾਨੂੰਨੀ ਇਜਾਜ਼ਤ ਹੈ, &#39ਤੇ ਵੀ ਪੂਰਨ ਤੌਰ &#39ਤੇ ਲਾਗੂ ਹੋਣਗੇ। ਜ਼ਿਲ•ੇ ਦੇ ਸਹਾਇਕ ਕਮਿਸ਼ਨਰ ਕਰ ਤੇ ਆਬਕਾਰੀ ਇਨ•ਾਂ ਹੁਕਮਾਂ ਨੂੰ ਪੂਰਨ ਤੌਰ &#39ਤੇ ਲਾਗੂ ਕਰਵਾਉਣ ਲਈ ਜਿੰਮੇਵਾਰ ਹੋਣਗੇ। ਉਨ•ਾਂ ਕਿਹਾ ਕਿ ਉਮੀਦਵਾਰ ਰਿਟਰਿੰਨਗ ਅਫਸਰ ਤੋਂ ਪ੍ਰਵਾਨਗੀ ਲੈ ਕੇ ਆਪਣੇ ਵਾਰਡ ਵਿਚ ਆਪਣੇ ਖਰਚੇ ਤੇ ਵੀਡੀਓਗ੍ਰਾਫੀ ਕਰਵਾ ਸਕਦਾ ਹੈ। ਉਨ•ਾਂ ਕਿਹਾ ਕਿ ਉਮੀਦਵਾਰ, ਪੋਲਿੰਗ ਏਜੰਟ ਅਤੇ ਵੋਟਰ ਆਦਿ ਕਿਸੇ ਨੂੰ ਵੀ ਮੋਬਾਇਲ ਪੋਲਿੰਗ ਬੂਥ ਤੇ ਲਿਜਾਣ ਦੀ ਇਜਾਜ਼ਤ ਨਹੀ ਹੈ। ਉਨ•ਾਂ ਕਿਹਾ ਕਿ ਜਿਨ•ਾਂ ਸਕੂਲਾਂ/ਕਾਲਜਾਂ ਵਿਖੇ  ਪੋਲਿੰਗ ਬੂਥ ਬਣੇ ਹਨ ਉਨ•ਾਂ ਵਿਚ 25 ਫਰਵਰੀ ਨੂੰ ਛੁੱਟੀ ਹੋਵੇਗੀ।
ਸ.ਲਖਬੀਰ ਸਿੰਘ ਐਸ.ਪੀ.(ਐਚ) ਨੋਡਲ ਅਫਸਰ ਨੇ ਦੱਸਿਆ ਕਿ ਪੁਲੀਸ ਵੱਲੋਂ ਸਮੁੱਚੇ ਜ਼ਿਲ•ੇ ਅੰਦਰ ਨਗਰ ਕੌਂਸਲ/ਨਗਰ ਪੰਚਾਇਤ ਚੌਣਾ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਉਨ•ਾਂ ਲਈ ਸੁਰੱਖਿਆ ਪ੍ਰਬੰਧ ਵੀ ਕਰ ਲਏ ਗਏ ਹਨ। ਉਨ•ਾਂ ਕਿਹਾ ਕਿ ਸੁਰੱਖਿਆ ਸਬੰਧੀ ਕਿਸੇ ਤਰਾਂ ਦੀ ਸ਼ਕਾਇਤ ਲਈ ਉਨ•ਾਂ ਨਾਲ ਸੰਪਰਕ ਕੀਤਾ ਜਾਵੇ। ਇਸ ਮੀਟਿੰਗ ਵਿਚ ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ-ਕਮ-ਰਿੰਟਰਿੰਨਗ ਅਫਸਰ ਫਿਰੋਜਪੁਰ, ਸ.ਜਰਨੈਲ ਸਿੰਘ ਐਸ.ਡੀ.ਐਮ-ਕਮ-ਰਿਟਰਿੰਨਗ ਅਫਸਰ ਜ਼ੀਰਾ, ਸ.ਚਰਨਦੀਪ ਸਿੰਘ ਜਿਲ•ਾ ਟਰਾਂਸਪੋਰਟ ਅਫਸਰ ਕਮ ਰਿਟਰਿੰਨਗ ਅਫਸਰ ਤਲਵੰਡੀ ਭਾਈ, ਸ.ਭੁਪਿੰਦਰ ਸਿੰਘ ਤਹਿਸੀਲਦਾਰ-ਕਮ-ਰਿਟਰਿੰਨਗ ਅਫਸਰ ਮਮਦੋਟ, ਸ੍ਰੀ ਅਰੁਣ ਸ਼ਰਮਾ ਸਕੱਤਰ ਜ਼ਿਲ•ਾ ਪ੍ਰੀਸ਼ਦ-ਕਮ-ਰਿਟਰਿੰਨਗ ਅਫਸਰ ਮੁੱਦਕੀ, ਸ.ਜਸਪਾਲ ਸਿੰਘ ਐਸ.ਡੀ.ਐਮ-ਕਮ-ਰਿਟਰਿੰਨਗ ਅਫਸਰ ਗੁਰੂਹਰਸਹਾਏ, ਸ.ਸਤਨਾਮ ਸਿੰਘ ਚਾਹਲ ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ-ਕਮ-ਵਧੀਕ ਰਿਟਰਿੰਨਗ ਅਫਸਰ ਤਲਵੰਡੀ ਭਾਈ ਤੋ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਚੋਣ ਅਮਲੇ ਨਾਲ ਸਬੰਧਿਤ ਅਧਿਕਾਰੀ ਹਾਜਰ ਸਨ।

Converted from Satluj to Unicode

©2015 AglsoftDisclaimerFeedb

Related Articles

Back to top button