Ferozepur News
ਚੈੱਕ ਬਾਉਂਸ ਦੇ ਮਾਮਲੇ 'ਚ ਇਕ ਨੂੰ 1 ਸਾਲ ਕੈਦ
ਫਿਰੋਜ਼ਪੁਰ 19 ਮਾਰਚ (ਏ. ਸੀ. ਚਾਵਲਾ) : ਫਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਿਰੋਜ਼ਪੁਰ ਮੈਡਮ ਗੁਰਪ੍ਰੀਤ ਕੌਰ ਦੀ ਅਦਾਲਤ ਨੇ ਚੈੱਕ ਬਾਉਂਸ ਦੇ ਮਾਮਲੇ ਵਿਚ ਸਟੇਸ਼ਨ ਹੈਲਥ ਆਰਗੇਨਾਈਜੇਸ਼ਨ ਦੇ ਇਕ ਕਰਮਚਾਰੀ ਨੂੰ 1 ਸਾਲ ਦੀ ਕੈਦ ਤੇ 2 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ। ਜਾਣਕਾਰੀ ਅਨੁਸਾਰ ਮਹੇਸ਼ ਸੋਈ ਪੁੱਤਰ ਖਰੈਤੀ ਲਾਲ ਸੋਈ ਫ਼ਿਰੋਜ਼ਪੁਰ ਕੈਂਟ ਨੇ ਦਾਇਰ ਇਸਤਗਾਸੇ ਵਿਚ ਦੱਸਿਆ ਕਿ ਕਸ਼ਮੀਰ ਸਿੰਘ ਪੁੱਤਰ ਫੁਮਣ ਸਿੰਘ ਕਰਮਚਾਰੀ ਸਟੇਸ਼ਨ ਹੈਲਥ ਆਰਗੇਨਾਈਜੇਸ਼ਨ ਨੇੜੇ ਮਿਲਟਰੀ ਹਸਪਤਾਲ ਫ਼ਿਰੋਜ਼ਪੁਰ ਛਾਉਣੀ ਨੂੰ 80 ਹਜ਼ਾਰ ਰੁਪਏ ਉਧਾਰ ਦਿੱਤੇ ਸਨ, ਜਿਸ ਸਬੰਧੀ ਕਸ਼ਮੀਰ ਸਿੰਘ ਨੇ 27 ਫਰਵਰੀ 2012 ਨੂੰ ਆਪਣੇ ਖਾਤੇ ਵਿਚੋਂ 80 ਹਜ਼ਾਰ ਰੁਪਏ ਦਾ ਓ.ਬੀ.ਸੀ. ਬੈਂਕ ਦਾ ਚੈੱਕ ਦਿੱਤਾ ਸੀ, ਜੋ ਕਿ ਬਾਉਂਸ ਹੋ ਗਿਆ। ਸ਼ਿਕਾਇਤਕਰਤਾ ਵਲੋਂ ਪੇਸ਼ ਸਬੂਤਾਂ ਦੇ ਅਧਾਰ ਤੇ ਅਦਾਲਤ ਨੇ ਕਸ਼ਮੀਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 1 ਸਾਲ ਕੈਦ ਤੇ 2 ਹਜ਼ਾਰ ਜੁਰਮਾਨਾ ਦੀ ਸਜ਼ਾ ਸੁਣਾਈ ਹੈ।