ਚੈਕਿੰਗ ਟੀਮ ਨੇ ਖਾਣ-ਪੀਣ ਵਸਤਾਂ ਦੇ ਸੈਂਪਲ ਭਰੇ
ਚੈਕਿੰਗ ਟੀਮ ਨੇ ਖਾਣ-ਪੀਣ ਵਸਤਾਂ ਦੇ ਸੈਂਪਲ ਭਰੇ
– ਦੁਕਾਨਦਾਰਾਂ 'ਚ ਮੱਚੀ ਭੱਜ ਦੌੜ
ਗੁਰੂਹਰਸਹਾਏ, 28 ਜੁਲਾਈ (ਪਰਮਪਾਲ ਗੁਲਾਟੀ)- ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਦੇ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲ•ਾ ਪ੍ਰਸ਼ਾਸ਼ਨ ਵਲੋਂ ਖਾਣ ਪੀਣ ਦੀ ਮਿਲਾਵਟੀ ਵਸਤਾਂ ਦੇ ਵਿਰੁੱਧ ਵਿੱਢੀ ਮੁਹਿੰਮ ਤਹਿਤ ਚੈਕਿੰਗ ਟੀਮ ਨੇ ਸਥਾਨਕ ਗੁਰੂਹਰਸਹਾਏ ਇਲਾਕੇ ਵਿਚ ਵੱਖ-ਵੱਖ ਦੁਕਾਨਾਂ ਅਤੇ ਡੇਅਰੀਆਂ 'ਤੇ ਛਾਪੇਮਾਰੀ ਕਰਕੇ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਭਰੇ। ਵਿਭਾਗੀ ਟੀਮ ਵਲੋਂ ਅਚਾਨਕ ਕੀਤੀ ਇਸ ਛਾਪੇਮਾਰੀ ਦੀ ਖ਼ਬਰ ਸੁਣਦਿਆ ਹੀ ਸ਼ਹਿਰ ਦੇ ਦੁਕਾਨਦਾਰਾਂ ਵਿਚ ਭੱਜ ਦੌੜ ਮੱਚ ਗਈ ਅਤੇ ਆਪਣਾ ਸਮਾਨ ਇਧਰ-ਉਧਰ ਕਰਨ ਲੱਗੇ। ਇਸ ਅਧੀਨ ਡੀ.ਐਚ.ਓ ਡਾ. ਸੁਰਿੰਦਰ ਕੁਮਾਰ ਅਤੇ ਫੂਡ ਸੇਫਟੀ ਅਫ਼ਸਰ ਮਨਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਅਮੋਲਕ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਦੀ ਟੀਮ ਨੇ ਕੋਲਡ-ਡਰਿੰਕਸ, ਡੇਅਰੀਆਂ, ਕਰਿਆਨਾ ਸਟੋਰਾਂ ਤੋਂ ਇਲਾਵਾ ਹੋਰ ਖਾਣ-ਪੀਣ ਦੀਆਂ ਵਸਤਾਂ ਵਾਲੀਆਂ ਦੁਕਾਨਾਂ ਉਪਰ ਛਾਪੇਮਾਰੀ ਕੀਤੀ ਅਤੇ ਦੁਕਾਨਦਾਰਾਂ ਵਲੋਂ ਵੇਚੀਆਂ ਜਾ ਰਹੀਆਂ ਖਾਣ ਪੀਣ ਦੀਆਂ ਵਸਤਾਂ ਦੇ ਸੈਂਪਲ ਭਰੇ। ਇਸ ਮੌਕੇ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਦੁਕਾਨਾਂ ਤੋਂ ਲਏ ਗਏ ਸੈਂਪਲ ਲੈਬਾਰਟਰੀ ਵਿਚ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਡੀ.ਐਚ.ਓ ਡਾ. ਸੁਰਿੰਦਰ ਕੁਮਾਰ ਨੇ ਖਾਣ ਪੀਣ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ 4 ਅਗਸਤ ਤੱਕ ਫੂਡ ਸੇਫ਼ਟੀ ਲਾਇਸੰਸ ਲੈਣ ਦੀ ਅਪੀਲ ਕੀਤੀ। ਉਹਨਾਂ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਦੁਕਾਨਦਾਰ ਫੂਡ ਸੇਫ਼ਟੀ ਲਾਇਸੰਸ ਤੋਂ ਬਿਨ•ਾਂ ਸਮਾਨ ਵੇਚਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਦੁਕਾਨਦਾਰ ਮਿਲਾਵਟੀ ਪਦਾਰਥ ਵੇਚ ਰਹੇ ਹਨ ਅਤੇ ਮੋਟੀ ਰਕਮ ਕਮਾ ਰਹੇ ਹਨ, ਜਿਸ ਨਾਲ ਉਹ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਆਉਣ ਵਾਲੇ ਸਮੇਂ ਵਿਚ ਵੀ ਮਿਲਾਵਟਖੋਰਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਹਨਾਂ ਨੇ ਸਾਰੇ ਹੋਟਲ ਅਤੇ ਢਾਬੇ ਮਾਲਿਕਾਂ ਨੂੰ ਵੀ ਸਖ਼ਤ ਨਿਰਦੇਸ਼ ਦਿੱਤੇ ਕਿ ਉਹ ਆਪਣੇ ਹੋਟਲਾਂ-ਢਾਬਿਆਂ ਵਿਚ ਸਾਫ਼-ਸਫ਼ਾਈ ਅਤੇ ਖਾਣ-ਪੀਣ ਦੀਆਂ ਚੰਗੀ ਕੁਆਲਟੀ ਦੀਆਂ ਵਸਤਾਂ ਦਾ ਇਸਤੇਮਾਲ ਕਰਨ।