ਚਿਲਡਰਨ ਇੰਨ ਸਟਰੀਟ ਸਿਚੂਏਸ਼ਨ ਤਹਿਤ ਬੱਚਿਆਂ ਦੀ ਦੇਖਭਾਲ ਸਬੰਧੀ ਮਾਹਿਰ ਕਰਵਾਉਣ ਰਜਿਰਸਟ੍ਰੇਸ਼ਨ
Photo courtesty – Serudsindia
ਚਿਲਡਰਨ ਇੰਨ ਸਟਰੀਟ ਸਿਚੂਏਸ਼ਨ ਤਹਿਤ ਬੱਚਿਆਂ ਦੀ ਦੇਖਭਾਲ ਸਬੰਧੀ ਮਾਹਿਰ ਕਰਵਾਉਣ ਰਜਿਰਸਟ੍ਰੇਸ਼ਨ
ਫਿਰੋਜ਼ਪੁਰ, 21 ਦਸੰਬਰ
ਜਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਿਲਡਰਨ ਇੰਨ ਸਟਰੀਟ ਸਿਚੂਏਸ਼ਨ ਤਹਿਤ ਬੱਚਿਆਂ ਦੀ ਦੇਖਭਾਲ ਸਬੰਧੀ ਮਾਹਿਰਾਂ ਦੀ ਰਜਿਰਸਟ੍ਰੇਸ਼ਨ ਕੀਤੀ ਜਾਣੀ ਹੈ।
ਉਨ੍ਹਾਂ ਕਿਹਾ ਕਿ ਗਲੀ ਮੁਹੱਲਿਆਂ ਵਿੱਚ ਬੱਚਿਆਂ ਦੀ ਪਛਾਣ, ਬਚਾਅ ਅਤੇ ਮੁੜ ਵਸੇਬੇ ਦੇ ਮੰਤਵ ਲਈ ਗੈਰ ਸਰਕਾਰੀ ਸੰਗਠਣਾਂ\ਸੀ.ਐਸ.ੳਜ, ਪੇਸ਼ੇਵਰਾਂ ਮਾਹਿਰਾਂ ਅਤੇ ਨਾਗਰਿਕਾਂ ਦੀ ਸ਼ਮੂਲੀਅਤ ਅਤੇ ਸਹਾਇਤਾ ਲੈਣ ਲਈ ਕਮਿਸ਼ਨ ਨੇ ਬਾਲ ਸਵਰਾਜ ਪੋਰਟਲ ਤੇ ਸਿਟੀਜਨ ਪੋਰਟਲ ਦਾ ਇੱਕ ਲਿੰਕ ਤਿਆਰ ਕੀਤਾ ਹੈ। ਇਹ ਲਿੰਕ ਮੋਜੂਦਾ ਤੋਰ ਤੇ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਪੇਸ਼ੇਵਰਾਂ, ਮਾਹਿਰਾਂ, ਵਿਅਕਤੀਆਂ ਅਤੇ ਸੰਸਥਾ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਸ ਸਬੰਧੀ ਕੋਈ ਵਿਅਕਤੀ ਜਾਂ ਸੰਸਥਾ ਦਾ ਮੈਂਬਰ ਆਪਣੀ ਰਜਿਸ਼ਟ੍ਰੇਸ਼ਨ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜਪੁਰ ਕਮਰਾ ਨੰਬਰ 18 ਬੀ ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜਪੁਰ ਦੇ ਫੋਨ ਨੰਬਰ 01632-242520 ਤੇ ਸਪੰਰਕ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।