ਚਾਰ ਰੋਜ਼ਾ ਸਕਾਊਟ ਗਾਈਡ ਤ੍ਰਿਤੀਆ ਸੋਪਾਨ ਕੈਂਪ ਸਰਕਾਰੀ ਹਾਈ ਸਕੂਲ ਪਿਆਰੇਆਣਾ ਵਿਖੇ ਸੰਪੰਨ
ਚਾਰ ਰੋਜ਼ਾ ਸਕਾਊਟ ਗਾਈਡ ਤ੍ਰਿਤੀਆ ਸੋਪਾਨ ਕੈਂਪ ਸਰਕਾਰੀ ਹਾਈ ਸਕੂਲ ਪਿਆਰੇਆਣਾ ਵਿਖੇ ਸੰਪੰਨ
ਫਿਰੋਜ਼ਪੁਰ 28 ਅਗਸਤ (): ਭਾਰਤ ਸਕਾਊਟ ਗਾਈਡ ਪੰਜਾਬ ਚੰਡੀਗੜ• ਤੇ ਜਗਸੀਰ ਸਿੰਘ ਆਵਾ ਜ਼ਿਲ•ਾ ਸਿੱਖਿਆ ਅਸਫਰ ਸੈਕੰ.ਸਿ. ਫਿਰੋਜ਼ਪੁਰ ਅਤੇ ਪ੍ਰਿੰਸੀਪਲ ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਾਰ ਰੋਜ਼ਾ ਤ੍ਰਿਤੀਆ ਸੋਪਾਨ ਟੈਸਟਿੰਗ ਕੈਂਪ ਸਟੇਟ ਐਵਾਰਡੀ ਗਾਈਡ ਕੈਪਟਨ ਮੈਡਮ ਅਮਰਜੋਤੀ ਮਾਂਗਟ ਦੀ ਰਹਿਨੁਮਾਈ ਹੇਠ ਬਤੌਰ ਟਰੇਨਿੰਗ ਇੰਚਾਰਜ਼ ਸਰਕਾਰੀ ਹਾਈ ਸਕੁਲ ਪਿਆਰੇਆਣਾ ਵਿਖੇ ਲਗਾਇਆ ਗਿਆ। ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲਾ, ਮਿਡਲ ਸਕੂਲ ਕਮੱਗਰ, ਹਾਈ ਸਕੂਲ ਪਿਆਰੇਆਣਾ ਤੇ ਮਿਡਲ ਸਕੂਲ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਦੇ 87 ਸਕਾਊਟਯ ਤੇ ਗਾਈਡਜ਼ ਨੇ ਭਾਗ ਲਿਆ। ਕੈਂਪ ਦੀ ਸ਼ੁਰੂਆਤ ਮੈਡਮ ਰਵਿੰਦਰ ਕੋਰ ਸਿੱਧੂ ਸਕੂਲ ਮੁਖੀ ਨੇ ਰੁੱਖ ਲਗਾਓ ਤੇ ਵਾਤਾਵਰਨ ਬਚਾਓ ਮੁਹਿੰਮ ਤਹਿਤ ਸਾਂਝੇ ਤੌਰ ਤੇ ਪੌਦਾ ਲਗਾ ਕੇ ਕੀਤੀ। ਕੈਂਪ ਦੌਰਾਨ ਮੈਡਮ ਮਾਂਗਟ ਨੇ ਚਾਰ ਦਿਨਾਂ ਵਿਚ ਸਕਾਊਟਸ ਅਤੇ ਗਾਈਡਜ਼ ਨੂੰ ਸਕਾਉਟਿੰਗ ਕੀ ਹੈ? ਪ੍ਰਾਥਨਾ, ਝੰਡਾ ਗੀਤ, ਮਾਟੋ ਚਿੰਨ•, ਸਕਾਊਟ ਗਾਇਡ ਚਿੰਨ•, ਸੈਲਿਊਟ, ਰਾਸ਼ਟਰੀ ਗਾਇਨ, ਬੀਪੀ ਦੀਆਂ 6 ਕਸਰਤਾਂ, ਚੰਗੀ ਸਿਹਤ ਤੇ ਜ਼ਰੂਰੀ ਨਿਯਮ, ਮੁੱਢਲੀ ਸਹਾਇਤਾ, ਗੰਢਾ ਟੋਲੀ, ਝੰਡਾ, ਪੈਟਰੋਲ ਕਾਲ, ਅੱਗ ਸਬੰਧੀ ਜਾਣਕਾਰੀ, ਘਰ ਵਿਚ ਪ੍ਰਤੀਦਿਨ ਭਲਾਈ ਦਾ ਇਕ ਕੰਮ ਕਰਨਾ, ਚੰਗਾ ਵਿਵਹਾਰ, ਭੋਜਨ ਬਨਾਉਣਾ, ਕੰਪਾਸ, ਤਾੜੀਆਂ, ਸਕਾਊਟਿੰਗ ਦੇ ਗੀਤ, ਦਕਸ਼ਤਾ ਬੈਜ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਦੀਵਾਨ ਚੰਦ ਸੁਖੀਜਾ ਵਲੋਂ ਬੱਚਿਆਂ ਨੂੰ ਮਲੇਰੀਆ, ਡੇਂਗੂ ਤੇ ਨਸ਼ਿਆਂ ਤੋਂ ਸੁਚੇਤ ਰਹਿਣ ਬਾਰੇ ਜਾਣਕਾਰੀ ਦਿੱਤੀ ਗਈ। ਸਕਾਊਟਸ ਤੇ ਗਾਈਡਜ਼ ਦੇ ਸਮਾਜਿਕ ਬੁਰਾਈਆਂ ਨੂੰ ਦਰਸਾਉਂਦੇ ਪੋਸਟਰ ਮੁਕਾਬਲੇ ਕਰਵਾਏ ਗਏ। 'ਬੇਟੀ ਬਚਾਓ, ਬੇਟੀ ਪੜਾਓ', ਪਾਣੀ ਬਚਾਓ, ਵਾਤਾਵਰਨ ਨੂੰ ਸਾਫ ਰੱਖੋ, ਨਸ਼ਿਆਂ ਤੋਂ ਪ੍ਰਹੇਜ ਕੋਰ, ਪਰਾਲੀ ਨਾ ਸਾੜੋ ਦਾ ਸੰਦੇਸ਼ ਦਿੰਦੇ ਹੋਏ ਰੈਲੀ ਕੱਡੀ ਗਈ। ਇਸ ਮੌਕੇ ਵੱਖ ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਸਕਾਊਟਸ, ਗਾਈਡਜ਼ ਤੇ ਪੈਟਰੋਲ ਲੀਡਰਾਂ ਨੂੰ ਇਨਾਮ ਤਕਸੀਮ ਕੀਤੇ ਗਏ।