ਚਮਕੌਰ ਦੀ ਗੜੀ ਤੋਂ ਸੇਧ ਲੈ ਕੇ ਸਾਰਾਗੜ•ੀ ਦੇ ਜਾਂਬਾਜ਼ਾਂ ਨੇ ਇਤਿਹਾਸ ਸਿਰਜਿਆ-ਫੈਡਰੇਸ਼ਨ ਗਰੇਵਾਲ
ਫਿਰੋਜ਼ਪੁਰ, 13 ਸਤੰਬਰ ( )-ਦੁਨੀਆ ਅੰਦਰ ਬਹਾਦਰੀ ਦਾ ਸਨਮਾਨ ਪ੍ਰਾਪਤ ਕਰਨ ਵਾਲੇ 21 ਸਾਰਾਗੜ•ੀ ਦੇ ਸ਼ਹੀਦਾਂ ਨੇ ਚਮਕੌਰ ਦੀ ਗੜ•ੀ ਤੋਂ ਸੇਧ ਲੈ ਕੇ ਇਤਿਹਾਸ ਸਿਰਜਿਆ ਹੈ। ਸਿੱਖਾਂ ਦੀ ਵਿਲੱਖਣ ਹੋਂਦ ਨੂੰ ਕਾਇਮ ਰੱਖਣ ਲਈ ਸਿਰਜਿਆ ਅਜਿਹਾ ਇਤਿਹਾਸ ਸਾਡੀ ਵਿੱਦਿਅਕ ਪ੍ਰਣਾਲੀ ਦਾ ਹਿੱਸਾ ਬਣਨਾ ਚਾਹੀਦਾ ਹੈ। ਫੈਡਰੇਸ਼ਨ ਸਿੱਖ ਦੀ ਅੱਡਰੀ ਹੋਂਦ ਨੂੰ ਕਾਇਮ ਰੱਖਣ ਲਈ ਆ ਰਹੀ ਕਿਸੇ ਵੀ ਚੁਣੌਤੀ ਦੇ ਖਿਲਾਫ਼ ਜੰਗ ਜਾਰੀ ਰੱਖੇਗੀ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਅੰਤ੍ਰਿਗ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰਵਾਲ ਨੇ ਅੱਜ ਇੱਥੇ ਨਗਰ ਅੱਕੂਮਸਤਕੇ ਗੁਰਦੁਆਰਾ ਬਾਬਾ ਸਹਾਰੀ ਮੱਲ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 73ਵੀਂ ਵਰ•ੇਗੰਢ ਦੇ ਮੌਕੇ 'ਤੇ ਜੱਥੇਬੰਦੀ ਦੇ ਵਰਕਰ ਅਤੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਹੁੰਦਿਆਂ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਫੈਡਰੇਸ਼ਨ ਸਿੱਖਾਂ ਦੇ ਵਡਮੁੱਲੇ ਇਤਿਹਾਸ ਨੂੰ ਜਾਣੂ ਕਰਵਾਕੇ ਤੇ ਸਿੱਖ ਨੌਜਵਾਨੀ ਅੰਦਰ ਆਪਣੇ ਵਿਰਸੇ ਦੇ ਵਾਰਸ ਹੋਣ ਦਾ ਮਾਣ ਕਰਵਾਉਣ ਅਤੇ ਡਟਕੇ ਪਹਿਰੇਦਾਰੀ ਦਾ ਪ੍ਰਚਾਰ ਕਰਨਾ ਆਪਣਾ ਮੁੱਢਲਾ ਫਰਜ਼ ਸਮਝਦੀ ਹੈ। ਸਿੱਖੀ ਦੀ ਵਿਲੱਖਣ ਹੋਂਦ ਨੂੰ ਉਜਾਗਰ ਕਰਨ ਵਾਲੇ ਹਰ ਅਧਿਆÂੈ ਨੂੰ ਲੋਕਾਂ ਤੱਕ ਪਹੁੰਚਾਉਣਾ ਸਾਡਾ ਫ਼ਰਜ਼ ਹੈ। ਇਸੇ ਉਪਰਾਲੇ ਤਹਿਤ ਦੁਨੀਆ ਅੰਦਰ ਜਾਣੇ ਜਾਂਦੇ ਸਿੱਖ ਸਿਪਾਹੀਆਂ ਦੇ ਸਾਰਾਗੜ•ੀ ਦੇ ਇਤਿਹਾਸ ਨੂੰ ਯਾਦ ਕਰਨਾ ਵੀ ਇਸੇ ਕੜੀ ਦਾ ਹਿੱਸਾ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਮੁਹਿੰਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਨਾਲ ਰਲਕੇ ਦੁਨੀਆ ਭਰ 'ਚ ਲੈ ਕੇ ਜਾਵੇਗੀ। ਫੈਡਰੇਸ਼ਨ ਦੇ ਇਸ ਸਮਾਗਮ 'ਚ ਪਾਸ ਕੀਤੇ ਮਤਿਆ 'ਚ ਕਿਹਾ ਗਿਆ ਹੈ ਕਿ ਸਿੱਖਾਂ ਦੇ ਇਤਿਹਾਸ ਦਾ ਵਿਸ਼ਾ ਪੰਜਾਬ ਦੇ ਸਕੂਲਾਂ ਅੰਦਰ ਲਾਜ਼ਮੀ ਹੋਣਾ ਚਾਹੀਦਾ ਹੈ। ਪੰਜਾਬੀ ਬੋਲੀ ਦਾ ਸਤਿਕਾ ਸਰਕਾਰੇ ਦਰਬਾਰੇ ਲਾਜ਼ਮੀ ਹੋਣਾ ਚਾਹੀਦਾ ਹੈ। ਸਿਆਸੀ ਪਾਰਟੀਆਂ ਵੱਲੋਂ ਪੰਜਾਬ ਨੂੰ ਨਸ਼ੇੜੀ ਕਹਿਕੇ ਬਦਨਾਮ ਕਰਨ ਦੇ ਨਿੱਜੀ ਹਿੱਤਾਂ ਦਾ ਪ੍ਰਚਾਰ ਮੰਦਭਾਗਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਕਾਲੇ ਪਾਣੀ ਦੇ ਸਿੱਖ ਇਤਿਹਾਸ ਨੂੰ ਮੁੜ ਉਜਾਗਰ ਕਰਨ ਅਤੇ ਸਥਾਪਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਉਨ•ਾਂ ਸੰਤ ਭਿੰਡਰਾਂਵਾਲਿਆਂ ਖਿਲਾਫ਼ ਕੁਲਦੀਪ ਨਈਅਰ ਵੱਲੋਂ ਵਰਤੀ ਸ਼ਬਦਾਵਲੀ ਨੂੰ ਮੰਦਭਾਗਾ ਕਰਾਰ ਦਿੱਤਾ। ਇਸ ਸਮਾਗਮ 'ਚ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਧਰਮਸਿੰਘ ਵਾਲਾ, ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ, ਡਾਕਟਰ ਨਿਰਵੈਰ ਸਿੰਘ ਉਪਲ, ਜ਼ਿਲ•ਾ ਪ੍ਰਧਾਨ ਗੁਰਬਖਸ਼ ਸਿੰਘ ਸੇਖੋਂ, ਜ਼ਿਲ•ਾ ਪ੍ਰਧਾਨ ਮਨਪ੍ਰੀਤ ਸਿੰਘ ਖਾਲਸਾ ਅਤੇ ਜ਼ਿਲ•ਾ ਪ੍ਰਧਾਨ ਜਗਰਾਜ ਸਿੰਘ ਵਿਰਕ ਨੇ ਵੀ ਸੰਬੋਧਨ ਕਾਤ। ਇਸ ਸਮੇਂ ਨਾਮਵਾਰ ਢਾਡੀ ਜਗਦੇਵ ਸਿੰਘ ਜਾਚਕ ਨੇ ਢਾਡੀ ਕਲਾ ਅਤੇ ਚਰਨਜੀਤ ਸਿੰਘ ਸਹਾਰੀਵਾਲਾ ਦੇ ਕਵੀ ਜੱਥੇ ਨੇ ਇਤਿਹਾਸ ਸਰਵਣ ਕਰਵਾਇਆ। ਬਾਬਾ ਸ਼ਲਵਿੰਦਰ ਸਿੰਘ ਤੇ ਗੁਰਦੁਆਰਾ ਕਮੇਟੀ ਨੇ ਆਏ ਲੀਡਰ ਸਾਹਿਬਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਦੀਪ ਸਿੰਘ ਸਿੱਧਵਾਂ, ਜਸਵਿੰਦਰਪਾਲ ਸਿੰਘ ਪ੍ਰਚਾਰਕ ਸ਼੍ਰੋਮਣੀ ਕਮੇਟੀ, ਸਾਰਜ ਸਿੰਘ ਮੈਨੇਜਰ ਗੁਰਦੁਆਰਾ ਗੁਰੂਸਰ ਕਾਉਂਕੇ, ਜਸਬੀਰ ਸਿੰਘ ਉਪਲ, ਰਬੇਲ ਸਿੰਘ, ਸੁਖਜਿੰਦਰ ਸਿੰਘ, ਡਾ: ਕੁਲਵੰਤ ਸਿੰਘ, ਗੁਰਕੀਰਤਨ ਸਿੰਘ ਫਾਜ਼ਿਲਕਾ, ਮਹਿੰਦਰ ਸਿੰਘ ਸੰਧੂ, ਤਰਲੋਕ ਸਿੰਘ ਸਰਪੰਚ, ਬਚਿੱਤਰ ਸਿੰਘ ਸਰਪੰਚ, ਬਲਦੇਵ ਸਿੰਘ ਸਰਪੰਚ, ਚਰਨਦੀਪ ਸਿੰਘ, ਦੀਦਾਰ ਸਿੰਘ ਪ੍ਰਧਾਨ ਕਮੇਟੀ, ਬਲਵੀਰ ਸਿੰਘ ਖਜ਼ਾਨਚੀ ਤੇ ਸੁਖਦੇਵ ਸਿੰਘ ਮੈਂਬਰ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।