Ferozepur News

ਘਰ-ਘਰ ਪਹੁੰਚ ਰਹੇ ਬੀਬਾ ਬੰਗੜ ਨੂੰ ਮਿਲ ਰਿਹੈ ਲੋਕਾਂ ਦਾ ਪਿਆਰ

ਹਲਕੇ ਦੀ ਬੇਹਤਰੀ ਲਈ ਆਸ਼ੂ ਬੰਗੜ ਦਾ ਜਿੱਤਣਾ ਜ਼ਰੂਰੀ-ਬੀਬਾ ਬੰਗੜ

ਘਰ-ਘਰ ਪਹੁੰਚ ਰਹੇ ਬੀਬਾ ਬੰਗੜ ਨੂੰ ਮਿਲ ਰਿਹੈ ਲੋਕਾਂ ਦਾ ਪਿਆਰ

ਘਰ-ਘਰ ਪਹੁੰਚ ਰਹੇ ਬੀਬਾ ਬੰਗੜ ਨੂੰ ਮਿਲ ਰਿਹੈ ਲੋਕਾਂ ਦਾ ਪਿਆਰ

ਹਲਕੇ ਦੀ ਬੇਹਤਰੀ ਲਈ ਆਸ਼ੂ ਬੰਗੜ ਦਾ ਜਿੱਤਣਾ ਜ਼ਰੂਰੀ-ਬੀਬਾ ਬੰਗੜ

ਫਿ਼ਰੋਜ਼ਪੁਰ, 13.2.2022 () – ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੀ ਟਿਕਟ `ਤੇ ਚੋਣ ਲੜ ਰਹੇ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਜਿੱਤ ਲਈ ਘਰ-ਘਰ ਪਹੁੰਚ ਕਰ ਰਹੀ ਬੀਬੀ ਬਲਜੀਤ ਕੌਰ ਬੰਗੜ ਨੂੰ ਮਿਲ ਰਿਹੈ ਲੋਕਾਂ ਦਾ ਪਿਆਰ। ਲੋਕਾਂ ਤੋਂ ਮਿਲ ਰਹੇ ਪਿਆਰ `ਤੇ ਧੰਨਵਾਦ ਕਰਦਿਆਂ ਜਿਥੇ ਬੀਬਾ ਬੰਗੜ ਨਾਲ ਹਲਕਾ ਨਿਵਾਸੀ ਹੱਸ-ਖੇਡ ਕੇ ਵਿਚਾਰ ਸਾਂਝੇ ਕਰ ਰਹੇ ਹਨ, ਉਥੇ ਕਾਂਗਰਸੀ ਉਮੀਦਵਾਰ ਦੀ ਜਿੱਤ ਲਈ ਆਪ ਮੁਹਾਰੇ ਅੱਗੇ ਹੋ ਕੇ ਪ੍ਰਚਾਰ ਕਰਨ ਦਾ ਵਿਸਵਾਸ਼ ਦਿਵਾ ਰਹੇ ਹਨ। ਅੱਜ ਕਸਬਾ ਮਮਦੋਟ ਵਿਚ ਪਹੁੰਚ ਕਰਕੇ ਹਲਕਾ ਨਿਵਾਸੀਆਂ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਸਮੇਂ ਬੀਬਾ ਬਲਜੀਤ ਕੌਰ ਬੰਗੜ ਨੇ ਕਿਹਾ ਕਿ ਕਿਸੇ ਵੀ ਹਲਕੇ ਦੇ ਸਰਵਪੱਖੀ ਵਿਕਾਸ ਲਈ ਉਥੋਂ ਦੇ ਲੋਕਾਂ ਦਾ ਪੜ੍ਹਿਆ-ਲਿਖਿਆ ਹੋਣਾ ਜ਼ਰੂਰੀ ਹੈ ਅਤੇ ਤੁਹਾਡੇ ਹਲਕੇ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਜਿਥੇ ਖੁਦ ਪੜ੍ਹੇ-ਲਿਖੇ ਹਨ, ਉਵੇ ਉਹ ਹਲਕਾ ਨਿਵਾਸੀਆਂ ਨੂੰ ਉਚੇਰੀ ਤਾਮੀਲ ਦਿਵਾਉਣ ਦੀ ਮਨਸ਼ਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਦਾ ਮੰਨਣ ਹੈ ਕਿ ਮੇਰੇ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਲੋਕ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਅਤੇ ਆਪਣੇ ਪਰਿਵਾਰਾਂ ਦੀ ਤਰੱਕੀ, ਉਨਤੀ ਲਈ ਯੋਗਦਾਨ ਪਾ ਸਕਣ।

ਇਸ ਮੌਕੇ ਰਾਜੂ ਨਾਰੰਗ, ਮੋਨੂੰ ਧਵਨ, ਰਿੱਕੀ ਧਵਨ, ਰਿਸ਼ੂ ਨਾਰੰਗ, ਸੋਨੂੰ ਗਰੋਵਰ, ਗਗਨ ਧਵਨ, ਗਗਨ ਮੌਂਗਾ, ਤੰਨੂ ਮੌਂਗਾ, ਬਾਊ ਕ੍ਰਿਸ਼ਨ ਨਾਰੰਗ, ਹੀਰਾ ਨਾਰੰਗ, ਕਾਲੀ ਮਨਚੰਦਾ, ਨੀਟਾ ਬਜਾਜ, ਰਿੰਪਲ ਬਜਾਜ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button