Ferozepur News
ਘਰੇਲੂ ਪ੍ਰੇਸ਼ਾਨੀ ਦੇ ਚੱਲਦਿਆਂ ਜਹਿਰ ਨਿਗਲ ਕੇ ਅੋਰਤ ਨੇ ਕੀਤੀ ਆਤਮ ਹੱਤਿਆ
ਫਿਰੋਜ਼ਪੁਰ 3 ਮਾਰਚ (ਏ. ਸੀ. ਚਾਵਲਾ) : ਜ਼ੀਰਾ ਸ਼ਹਿਰ 'ਚ ਇੱਕ ਅੋਰਤ ਨੇ ਘਰੇਲੂ ਪ੍ਰੇਸ਼ਾਨੀ ਦੇ ਚੱਲਦਿਆਂ ਜਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਥਾਣਾ ਸਿਟੀ ਇੰਚਾਰਜ ਜਸਪਾਲ ਸਿੰਘ ਧਾਮੀ ਨੇ ਦੱਸਿਆ ਕਿ ਮ੍ਰਿਤਕ ਪੂਜਾ ਪਤਨੀ ਸੋਨੂੰ ਵਾਸੀ ਵਾਰਡ ਨੰ.15 ਮਹੱਲਾ ਗੋਗੋਆਣੀ ਜ਼ੀਰਾ ਦੀ ਮਾਂ ਊਸ਼ਾ ਦੇਵੀ ਪਤਨੀ ਨਾਨਕ ਚੰਦ ਵਾਸੀ ਜਲੰਧਰ ਦੇ ਦਿੱਤੇ ਬਿਆਨਾਂ 'ਚ ਮ੍ਰਿਤਕ ਪੂਜਾ ਨੇ ਘਰੇਲੂ ਪ੍ਰੇਸ਼ਾਨੀ ਦੇ ਚੱਲਦਿਆਂ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ। ਉਨਾ ਦੱਸਿਆ ਕਿ ਪੁਲਸ ਵਲੋ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਪੂਜਾ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ।