ਗੌਰਮਿੰਟ ਟੀਚਰਜ ਯੂਨੀਅਨ,ਪੰਜਾਬ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਵਿੱਚ ਅਧਿਆਪਕਾਂ ਦੇ ਵੱਖ-2 ਮਸਲਿਆਂ ਨੂੰ ਲੈਕੇ ਵਿਭਾਗ ਦੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗਾ ਮੋਹਾਲੀ ਵਿਖੇ ਹੋਈਆਂ।
Ferozepur, December 29, 2017 : ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮੀਟਿੰਗ ਡਿਪਟੀ ਡਾਇਰੈਕਟਰ ਐਸ ਸੀ ਆਰ ਟੀ ਗੁਰਜੋਤ ਸਿੰਘ ਨਾਲ ਬ੍ਰਿਜ ਕੋਰਸ ਦੇ ਸੰਬੰਧ ਵਿੱਚ ਹੋਈ। ਜਿਸ ਵਿੱਚ ਯੂਨੀਅਨ ਵਲੋਂ ਵਿਭਾਗ ਵਲੋਂ ਸਮੇਂ-ਸਮੇਂ ਤੇ ਜਾਰੀ ਪੱਤਰਾਂ ਦਾ ਹਵਾਲਾ ਦਿੰਦੇ ਹੋਏ ਅਤੇ ਅਧਿਆਪਕਾਂ ਦੇ ਲੰਮੇ ਤਜਰਬੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੱਲ ਜਾਰੀ ਹੋਏ ਪੱਤਰ ਨੂੰ ਵਾਪਸ ਲੈਣ ਦੀ ਮੰਗ ਜੋਰਦਾਰ ਤਰੀਕੇ ਨਾਲ ਰੱਖੀ। ਇਸ ਤੇ ਡਿਪਟੀ ਡਾਇਰੈਕਟਰ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਕੁੱਝ ਨਹੀਂ ਕਰ ਸਕਦੇ, ਇਸ ਸਬੰਧੀ ਸਰਕਾਰ ਹੀ ਫੈਸਲਾ ਕਰ ਸਕਦੀ ਹੈ। ਡੀ ਪੀ ਆਈ (ਸੈ ਸਿ) ਨਾਲ ਹੋਈ ਮੀਟਿੰਗ ਵਿੱਚ ਸੀਨੀਆਰਤਾ ਸਬੰਧੀ ਤਰੁੱਟੀਆਂ ਨੂੰ ਦੁਰ ਕਰਨ ਦੀ ਮੰਗ ਯੂਨੀਅਨ ਵਲੋਂ ਕੀਤੀ ਗਈ, ਜਿਸ ਤੇ ਅਧਿਕਾਰੀ ਨੇ ਜਲੱਦ ਇਹ ਤਰੁੱਟੀਆਂ ਦੁਰ ਕਰਨ ਦਾ ਭਰੋਸਾ ਦੁਆਇਆ। ਈ. ਟੀ. ਟੀ ਤੋਂ ਅੰਗਰੇਜ਼ੀ ਵਿਸ਼ੇ ਦੇ ਪ੍ਰਮੋਸ਼ਨ ਕੇਸ ਮੰਗਣ ਦੀ ਯੂਨੀਅਨ ਦੀ ਮੰਗ ਤੇ ਅਧਿਕਾਰੀ ਨੇ ਕਿਹਾ ਕਿ ਇਸ ਤੇ ਪਾਲਸੀ ਵਰਕ ਚੱਲ ਰਿਹਾ ਹੈ, ਜਲੱਦ ਹੀ ਇਹ ਕੇਸ ਮੰਗ ਕੇ ਪ੍ਰਮੋਸ਼ਨਾ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਈ ਟੀ ਟੀ ਤੋਂ ਮਾਸਟਰ ਕਾਡਰ ਦੀਆਂ ਪ੍ਰਮੋਸ਼ਨਾ ਕਰਨ ਦੀ ਮੰਗ ਯੂਨੀਅਨ ਨੇ ਕੀਤੀ। ਵਿਦਿਆਰਥੀਆਂ ਦੀ ਸਲਾਨਾ ਪ੍ਰੀਖਿਆ ਪਹਿਲਾਂ ਤੋਂ ਹੀ ਬਣੇ ਹੋਏ ਸੈਂਟਰ ਸਕੂਲਾਂ ਵਿੱਚ ਲਏ ਜਾਣ ਦੀ ਯੂਨੀਅਨ ਨੇ ਮੰਗ ਕੀਤੀ । 5178,ਸੀ ਐਸ ਐਸ (ਹਿੰਦੀ) ਅਧਿਆਪਕਾਂ ਦੇ ਕੇਸ ਪੱਕੇ ਹੋਣ ਲਈ ਦਫਤਰ ਵਿਚ ਆਏ ਹਨ ਉਹਨਾਂ ਦੇ ਆਰਡਰ ਜਲੱਦ ਜਾਰੀ ਕਰਨ ਦੀ ਯੂਨੀਅਨ ਦੀ ਮੰਗ ਨੂੰ ਮੰਨਦੇ ਹੋਏ ਅਧਿਕਾਰੀ ਨੇ ਕਿਹਾ ਕਿ ਜੋ ਕੇਸ ਸਹੀ ਪਾਏ ਗਏ ਉਹਨਾਂ ਦੇ ਆਰਡਰ ਜਨਵਰੀ ਦੇ ਦੂਜੇ ਹਫਤੇ ਤੱਕ ਕਰ ਦਿੱਤੇ ਜਾਣਗੇ। ਹੈਡ ਮਾਸਟਰਾਂ ਦੀ ਪ੍ਰਮੋਸ਼ਨਾ ਦੀ ਮੰਗ ਤੇ ਅਧਿਕਾਰੀ ਨੇ ਕਿਹਾ ਕਿ ਅਜੇ ਮਾਸਟਰ ਕੇਡਰ ਅਤੇ ਲੈਕਚਰਾਰ ਕੈਡਰ ਦੀਆਂ ਪ੍ਰਮੋਸ਼ਨਾ ਦਾ ਕੰਮ ਚੱਲ ਰਿਹਾ ਹੈ ਜਲੱਦ ਹੀ ਹੈਡ ਮਾਸਟਰਾਂ ਦੀ ਪ੍ਰਮੋਸ਼ਨਾ ਕੀਤੀਆਂ ਜਾਣ ਗਿਆ ।
ਡੀ ਜੀ ਐਸ ਈ ਸਾਹਿਬ ਨਾਲ ਹੋਈ ਯੂਨੀਅਨ ਦੀ ਮੀਟਿੰਗ ਵਿੱਚ ਯੂਨੀਅਨ ਵਲੋਂ ਮਿਡ-ਡੇ-ਮੀਲ ਦੀ ਬਕਾਇਆ ਰਾਸ਼ੀ ਅਤੇ ਅਡਵਾਸ਼ ਰਾਸ਼ੀ ਦਿੱਤੇ ਜਾਣ ਦੀ ਮੰਗ ਕੀਤੀ, ਜਿਸ ਤੇ ਡੀ ਜੀ ਐਸ ਈ ਸਾਹਿਬ ਨੇ ਯੂਨੀਅਨ ਨੂੰ ਦੱਸਿਆ ਕਿ ਭਾਰਤ ਸਰਕਾਰ ਵਲੋਂ ਫੰਡ ਪ੍ਰਾਪਤ ਹੋ ਗਏ ਹਨ ਤੇ ਜਲੱਦ ਹੀ ਦਸੰਬਰ ਤੱਕ ਕਿ ਬਕਾਇਆ ਰਾਸ਼ੀ ਜਾਰੀ ਕਰ ਦੀ ਜਾਏਗੀ। ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਮਿਡ-ਡੇ-ਮੀਲ ਦੇਣ ਦੀ ਸਥਿਤੀ ਸਪੱਸ਼ਟ ਕਰਨ ਦੀ ਯੂਨੀਅਨ ਦੀ ਮੰਗ ਤੇ ਅਧਿਕਾਰੀ ਨੇ ਕਿਹਾ ਕਿ ਉਹ ਇਸ ਸਬੰਧੀ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਇਸ ਬਾਰੇ ਜਲੱਦ ਹਦਾਇਤਾਂ ਜਾਰੀ ਕਰਵਾਉਣਗੇ। ਬ੍ਰਿਜ ਕੋਰਸ ਦੇ ਸੰਬੰਧ ਵਿੱਚ ਅਧਿਆਪਕਾਂ ਦਾ ਪੱਖ ਤਰਕਸੰਗਤ ਰੂਪ ਵਿੱਚ ਰੱਖਣ ਤੇ ਅਧਿਕਾਰੀ ਨੇ ਯੂਨੀਅਨ ਦੇ ਪੇਸ ਕੀਤੇ ਤਰਕਾਂ ਨਾਲ ਸਹਿਮਤ ਹੁੰਦੇ ਹੋਏ ਇਸ ਸਬੰਧੀ ਐਜੂਕੇਸ਼ਨ ਸੈਕਟਰੀ ਜੀ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ।ਪ੍ਰਾਜੈਕਟਾਂ ਅਤੇ ਮੇਲਿਆਂ ਨੂੰ ਬੰਦ ਕਰਕੇ ਵਿਦਿਆਰਥੀਆਂ ਨੂੰ ਪੂਰੀਆਂ ਕਿਤਾਬਾਂ ਸਮੇਂ ਸਿਰ ਦੇਣ ਅਤੇ ਵਿਦਿਆਰਥੀਆਂ ਨੂੰ ਫੇਲ ਕਰਨ ਦੀ ਯੂਨੀਅਨ ਨੇ ਮੰਗ ਕੀਤੀ।
ਡੀ ਪੀ ਆਈ (ਐ.ਸਿ) ਨਾਲ ਹੋਈ ਯੂਨੀਅਨ ਦੀ ਮੀਟਿੰਗ ਵਿੱਚ ਤਨਖਾਹਾਂ ਤੇ ਮੈਡੀਕਲ ਰਿਬਰਸਮੈਟ ਦੇ ਬਜਟ ਦੀ ਯੂਨੀਅਨ ਵੱਲੋਂ ਕੀਤੀ ਪੁਰਜੋਰ ਮੰਗ ਦੇ ਜਵਾਬ ਵਿੱਚ ਅਧਿਕਾਰੀ ਨੇ ਬਜਟ ਜਲੱਦ ਜਾਰੀ ਕਰਨ ਦਾ ਭਰੋਸਾ ਦੁਆਇਆ। ਬ੍ਰਿਜ ਕੋਰਸ ਦੇ ਸੰਬੰਧ ਵਿੱਚ ਅਧਿਕਾਰੀ ਨੇ ਯੂਨੀਅਨ ਦੇ ਦਿੱਤੇ ਤਰਕਾਂ ਤੋਂ ਸਹਿਮਤ ਹੁੰਦੇ ਹੋਏ ਅਧਿਆਪਕਾਂ ਨੂੰ ਇਸ ਕੋਰਸ ਕਰਨ ਤੋਂ ਛੁੱਟ ਦੇਣ ਲਈ ਐਮ ਐਚ ਆਰ ਡੀ ਨੂੰ ਕੇਸ ਬਣਾ ਕੇ ਭੇਣ ਦੀ ਗੱਲ ਕਹੀ। ਸਰਕਾਰ ਵੱਲੋਂ ਜਾਰੀ ਹੋਈ 5 ਰੱਖਵਿਆ ਛੁੱਟੀਆਂ ਦੇ ਏਵਜ ਵਿੱਚ ਸਕੂਲਾਂ ਨੂੰ 5 ਲੋਕਲ ਛੁੱਟੀਆਂ ਕਰਨ ਦੀ ਯੂਨੀਅਨ ਦੀ ਮੰਗ ਨੂੰ ਜਾਇਜ਼ ਕਰਾਰ ਦਿੰਦੇ ਹੋਏ ਅਧਿਕਾਰੀ ਨੇ ਇਸ ਸਬੰਧੀ ਕੇਸ ਬਣਾ ਕੇ ਸੈਕਟਰੀ ਨੂੰ ਭੇਜਣ ਦੀ ਗੱਲ ਕਹੀ। ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਦਾਖਲ ਹੋਏ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਦੇਣ ਦੀ ਸਥਿਤੀ ਸਪੱਸ਼ਟ ਕਰਨ ਅਤੇ ਉਨ੍ਹਾਂ ਦੇ ਬੈਠਣ ਤੇ ਖੇਡਣ ਲਈ ਮਟੀਰੀਅਲ ਦੇਣ ਲਈ ਸਕੂਲਾਂ ਨੂੰ ਫੰਡ ਮੁਹੱਈਆ ਕਰਵਾਉਣ ਦੀ ਯੂਨੀਅਨ ਦੀ ਜੋਰਦਾਰ ਤਰੀਕੇ ਨਾਲ ਉਠਾਈ ਮੰਗ ਤੇ ਅਧਿਕਾਰੀ ਨੇ ਇਹਨਾਂ ਸਮੱਸਿਆਵਾਂ ਦਾ ਜਲੱਦ ਹੱਲ ਕਰਨ ਦਾ ਭਰੋਸਾ ਦੁਆਇਆ।
ਇਹਨਾਂ ਹੋਇਆ ਮੀਟਿੰਗ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਦੇ ਵਫਦ ਵਿਚ ਸੁਰਜੀਤ ਸਿੰਘ ਮੋਹਾਲੀ, ਗੁਰਵਿੰਦਰ ਸਿੰਘ ਸਸਕੌਰ, ਜਸਵਿੰਦਰ ਸਿੰਘ ਸਮਾਣਾ, ਗਣੇਸ਼ ਭਗਤ ਜਲੰਧਰ ਆਦਿ ਹਾਜ਼ਰ ਸਨ।