ਗੁਰੂ ਹਰਸਹਾਏ ਵਿਖੇ ਵਾਪਰੇ ਭਿਆਨਕ ਅਗਨੀ ਕਾਂਡ ਲਈ ਸਰਕਾਰ ਦੇਵੇ 30ਲੱਖ ਦਾ ਮੁਆਵਜ਼ਾ
ਗੁਰੂ ਹਰਸਹਾਏ ਵਿਖੇ ਵਾਪਰੇ ਭਿਆਨਕ ਅਗਨੀ ਕਾਂਡ ਲਈ ਸਰਕਾਰ ਦੇਵੇ 30ਲੱਖ ਦਾ ਮੁਆਵਜ਼ਾ
ਗੁਰੂਹਰਸਹਾਏ (ਸਤਪਾਲ ), 5.5.20: ਗੁਰੂ ਹਰਸਹਾਏ ਵਿਖੇ ਵਾਪਰੇ ਇੱਕ ਭਿਆਨਕ ਅਗਨੀ ਕਾਂਡ ਨਾਲ ਲੱਕੜ ਦੇ ਕਾਰੋਬਾਰੀ ਚੋਪੜਾ ਟਰੇਡਿੰਗ ਕੰਪਨੀ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਪਹੁੰਚੀ ਅੱਜ ਆਮ ਆਦਮੀ ਪਾਰਟੀ ਦੀ ਟੀਮ ਜਿਸ ਵਿੱਚ ਹਲਕਾ ਇੰਚਾਰਜ ਮਲਕੀਤ ਥਿੰਦ, ਬਲਾਕ ਪ੍ਰਧਾਨ ਸ਼ਹਿਰੀ ਤਰਸੇਮ ਲਾਲ ਕਪੂਰ, ਬਲਾਕ ਪ੍ਰਧਾਨ ਸੁਖਦੇਵ ਸਿੰਘ ਖਾਲਸਾ, ਟਰੇਡ ਵਿੰਗ ਦੇ ਇੰਚਾਰਜ ਸੁਰਿੰਦਰ ਮੋਹਨ ਪੱਪਾ, ਸੀਨੀਅਰ ਆਗੂ ਰਣਜੀਤ ਸਿੰਘ ,ਯੂਥ ਆਗੂ ਸੁਖਬੀਰ ਸਿੰਘ ਅਤੇ ਸੋਸ਼ਲ ਮੀਡੀਆ ਇੰਚਾਰਜ ਰਾਜੇਸ਼ ਬੱਟੀ ਸ਼ਾਮਲ ਸਨ ਇਸ ਮੌਕੇ ਚੋਪੜਾ ਪਰਿਵਾਰ ਤੋਂ ਹੋਏ ਨੁਕਸਾਨ ਦੀ ਜਾਣਕਾਰੀ ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਚੋਪੜਾ ਟ੍ਰੇਡਿੰਗ ਕੰਪਨੀ ਗੁਰੂ ਹਰਸਹਾਏ ਵੱਲੋਂ ਲੱਕੜੀ ਦਾ ਕਾਰੋਬਾਰ ਕੀਤਾ ਜਾਂਦਾ ਹੈ ਅਤੇ ਸੈਂਕੜੇ ਮਜ਼ਦੂਰਾਂ ਨੂੰ ਵੀ ਰੁਜ਼ਗਾਰ ਦਿੱਤਾ ਗਿਆ ।
ਉਨ੍ਹਾਂ ਕਿਹਾ ਕਿ ਇਸ ਲੱਕੜੀ ਸੜਨ ਨਾਲ ਹੋਏ ਵੱਡੇ ਨੁਕਸਾਨ ਕਾਰਨ ਸਿਰਫ ਚੋਪੜਾ ਪਰਿਵਾਰ ਦਾ ਹੀ ਨੁਕਸਾਨ ਨਹੀਂ ਹੋਇਆ ਸਗੋਂ ਸੈਂਕੜੇ ਉਹਨਾਂ ਮਜ਼ਦੂਰਾਂ ਦਾ ਵੀ ਨੁਕਸਾਨ ਹੋਇਆ ਹੈ ਜੋ ਇੱਥੋਂ ਆਪਣੀ ਰੋਜ਼ੀ ਰੋਟੀ ਚਲਾ ਰਹੇ ਸਨ ,ਅਤੇ ਕੰਪਨੀ ਸਰਕਾਰ ਨੂੰ ਬਣਦਾ ਟੈਕਸ ਵੀ ਭਰ ਰਹੀ ਸੀ ਇਸ ਕਰਕੇ ਅਜਿਹੇ ਔਖੇ ਸਮੇਂ ਸਰਕਾਰ ਨੂੰ ਜਿੰਨਾ ਵੱਡਾ ਨੁਕਸਾਨ ਹੋਇਆ ਹੈ ਉਸ ਹਿਸਾਬ ਨਾਲ ਬਣਦਾ ਤੀਹ ਲੱਖ ਰੁਪਏ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਜੋ ਇਹ ਕੰਪਨੀ ਦੁਬਾਰਾ ਤੋਂ ਆਪਣਾ ਕੰਮ ਸ਼ੁਰੂ ਕਰ ਸਕੇ ।