ਗੁਰੂ ਸਾਹਿਬਾਨਾਂ ਦੀਆਂ ਪਾਵਨ ਨਿਸ਼ਾਨੀਆਂ ਸਬੰਧੀ ਧਾਰਮਿਕ ਦਰਸ਼ਨ ਯਾਤਰਾ 15 ਮਈ ਨੂੰ ਫਿਰੋਜ਼ਪੁਰ ਵਿਖੇ ਪਹੁੰਚਣ ਦੀ ਉਮੀਦ
ਫਿਰੋਜਪੁਰ 8 ਮਈ (ਏ.ਸੀ.ਚਾਵਲਾ) ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਗੁਰੂ ਸਾਹਿਬਾਨ ਦੀਆਂ ਦੁਰਲੱਭ ਪਾਵਨ ਨਿਸ਼ਾਨੀਆਂ ਦੀ ਧਾਰਮਿਕ ਯਾਤਰਾ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਦੀ ਭਾਰੀ ਭੀੜ ਹੋਣ ਕਾਰਨ ਇਹ ਧਾਰਮਿਕ ਯਾਤਰਾ ਹੋਲੀ ਰਫ਼ਤਾਰ ਨਾਲ ਚੱਲ ਰਹੀ ਹੈ ਜਿਸ ਕਾਰਨ ਇਹ ਯਾਤਰਾ ਫਿਰੋਜਪੁਰ ਵਿਖੇ 9 ਮਈ ਦੀ ਥਾਂ 15 ਮਈ ਨੂੰ ਫਿਰੋਜ਼ਪੁਰ ਵਿਚ ਪ੍ਰਵੇਸ਼ ਕਰਨ ਦੀ ਉਮੀਦ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜ਼:ਡੀ.ਪੀ.ਐਸ.ਖਰਬੰਦਾ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਵੱਲੋਂ ਧਾਰਮਿਕ ਯਾਤਰਾ ਵਿਚ ਗੁਰੂ ਸਾਹਿਬਾਨਾਂ ਦੀਆਂ ਧਾਰਮਿਕ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਪਿੰਡਾਂ ਵਿਚ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਕਾਰਣ ਇਹ ਯਾਤਰਾ ਫਿਰੋਜਪੁਰ ਵਿਚ 15 ਮਈ ਤੱਕ ਪਹੁੰਚਣ ਦੀ ਉਮੀਦ ਹੈ। ਉਨ•ਾਂ ਦੱਸਿਆ ਕਿ ਇਹ ਧਾਰਮਿਕ ਯਾਤਰਾ ਫਿਰੋਜ਼ਪੁਰ-ਫਰੀਦਕੋਟ ਰੋਡ ਤੇ ਪਿੰਡ ਸਾਂਈਂਆਂ ਵਾਲਾ ਵਿਖੇ ਫਿਰੋਜ਼ਪੁਰ ਜ਼ਿਲੇ• ਵਿਚ ਪ੍ਰਵੇਸ਼ ਕਰੇਗੀ ਜਿੱਥੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ ਧਾਰਮਿਕ ਦਰਸ਼ਨ ਯਾਤਰਾ ਰੁਕਨਾਂ ਬੇਗੂ, ਨੂਰਪੁਰ ਸੇਠਾਂ, ਪਟੇਲ ਨਗਰ, ਚੁੰਗੀ ਨੰ:7 ਤੋ ਆਰਮੀ ਏਰੀਏ ਵਿਚੋਂ ਹੁੰਦੀ ਹੋਈ ਫਿਰੋਜ਼ਪੁਰ-ਮੁਕਤਸਰ ਰੋਡ ਤੇ ਪੁੱਜੇਗੀ, ਜਿੱਥੇ ਕੈਂਟ ਬੋਰਡ ਦੇ ਦਫਤਰ ਅੱਗੇ ਫਿਰੋਜ਼ਪੁਰ ਛਾਉਣੀ ਦੀਆਂ ਸੰਗਤਾਂ ਵੱਲੋਂ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ ਯਾਤਰਾ ਦਾ ਜਥਾ ਕੈਬਨਿਟ ਮੰਤਰੀ ਸ੍ਰ.ਜਨਮੇਜਾ ਸਿੰਘ ਸੇਖੋਂ ਦੇ ਗ੍ਰਹਿ ਦੇ ਅੱਗੋਂ ਹੁੰਦਾ ਹੋਇਆ ਇਤਿਹਾਸਕ ਗੁਰੂਦੁਆਰਾ ਸਾਰਾਗੜ•ੀ ਵਿਖੇ ਪੁੱਜੇਗਾ ਜਿੱਥੇ ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ ਛਾਉਣੀ ਤੇ ਆਸ-ਪਾਸ ਦੇ ਇਲਾਕੇ ਦੀਆਂ ਸੰਗਤਾਂ ਇਤਿਹਾਸਕ ਤੇ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨਗੀਆਂ। ਇਸ ਉਪਰੰਤ ਧਾਰਮਿਕ ਦਰਸ਼ਨ ਯਾਤਰਾ ਮੁੱਖ ਮਾਰਗ ਫਿਰੋਜ਼ਪੁਰ ਛਾਉਣੀ ਤੋ ਹੁੰਦੀ ਹੋਈ ਫਿਰੋਜ਼ਪੁਰ-ਮੋਗਾ ਰੋਡ, ਪਿੰਡ ਆਲੇ ਵਾਲਾ, ਸ਼ਹੀਦ ਭਗਤ ਸਿੰਘ ਇੰਜੀ: ਕਾਲਜ ਆਦਿ ਥਾਵਾਂ ਤੇ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਦੀਆਂ ਧਾਰਮਿਕ ਨਿਸ਼ਾਨੀਆਂ ਦੇ ਦਰਸ਼ਨ ਕਰਵਾ ਕੇ ਇਤਿਹਾਸਕ ਗੁਰੂਦੁਆਰਾ ਜ਼ਾਮਨੀ ਸਾਹਿਬ ਬਾਜੀਦਪੁਰ ਸਾਹਿਬ ਵਿਖੇ ਵਿਸ਼ਰਾਮ ਕਰੇਗੀ ਤੇ ਇੱਥੇ ਵੀ ਸੰਗਤਾਂ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਨਿਸ਼ਾਨੀਆਂ ਦੇ ਖੁੱਲੇ• ਦਰਸ਼ਨ ਕਰਨਗੀਆਂ। ਉਨ•ਾਂ ਦੱਸਿਆ ਕਿ ਅਗਲੇ ਦਿਨ ਇਹ ਧਾਰਮਿਕ ਯਾਤਰਾ ਸਵੇਰੇ 8 ਵਜੇ ਗੁਰੂਦੁਆਰਾ ਸਾਹਿਬ ਤੋ ਰਵਾਨਾ ਹੋਕੇ ਮੱਲਵਾਲ, ਪਿਆਰੇਆਣਾ, ਮਿਸ਼ਰੀ ਵਾਲਾ, ਫ਼ਿਰੋਜ਼ਸ਼ਾਹ, ਘੱਲ ਖ਼ੁਰਦ, ਮਾਛੀ ਬੁਗਰਾ ਤੇ ਤਲਵੰਡੀ ਚੌਕ ਤੋ ਅੱਗੇ ਮੋਗਾ ਜ਼ਿਲੇ• ਵਿਚ ਪ੍ਰਵੇਸ਼ ਕਰੇਗੀ। ਉਨ•ਾਂ ਨੇ ਦੱਸਿਆ ਕਿ ਇਸੇ ਦਿਨ ਧਾਰਮਿਕ ਯਾਤਰਾ ਤਲਵੰਡੀ ਜੱਲੇ ਖਾਂ ਤੋ ਜ਼ੀਰਾ ਹਲਕੇ ਵਿਚ ਪ੍ਰਵੇਸ਼ ਕਰੇਗੀ ਜਿੱਥੇ ਸੰਗਤਾਂ ਵੱਲੋਂ ਪੁਰਜ਼ੋਰ ਸਵਾਗਤ ਕੀਤਾ ਜਾਵੇਗਾ ਤੇ ਯਾਤਰਾ ਦਾ ਰਾਤ ਦਾ ਪੜਾਅ ਹਰੀਕੇ ਵਿਖੇ ਹੋਵੇਗਾ। ਡਿਪਟੀ ਕਮਿਸ਼ਨਰ ਇਜੀ: ਡੀ.ਪੀ.ਐਸ ਖਰਬੰਦਾ ਨੇ ਸਮੂਹ ਵਰਗਾ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਯਾਤਰਾ ਤੇ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਲਈ ਵੱਧ ਤੋ ਵੱਧ ਸ਼ਿਰਕਤ ਕਰਨ। ਉਨ•ਾਂ ਕਿਹਾ ਕਿ ਧਾਰਮਿਕ ਯਾਤਰਾ ਦੇ ਸਵਾਗਤ ਤੇ ਸੰਗਤਾਂ ਲਈ ਥਾਂ-ਥਾਂ ਲੰਗਰ ਦੇ ਪੁਖ਼ਤਾ ਪ੍ਰਬੰਧ ਹੋਣਗੇ। ਉਨ•ਾਂ ਕਿਹਾ ਕਿ ਜਿਲ•ਾ ਪ੍ਰਸ਼ਾਸਨ ਅਤੇ ਸਮੂਹ ਧਾਰਮਿਕ ਜਥੇਬੰਦੀਆਂ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਅਤੇ ਇਸ ਯਾਤਰਾ ਵਿਚ ਕੋਈ ਵੀ ਤਬਦੀਲੀ ਆਉਂਦੀ ਹੈ ਤਾਂ ਸੰਗਤਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।