Ferozepur News

ਗੁਰੂਹਰਸਹਾਏ &#39ਚ ਇੱਕੋ ਰਾਤ 6 ਦੁਕਾਨਾਂ ਵਿਚ ਚੋਰੀ

ਗੁਰੂਹਰਸਹਾਏ, 19 ਦਸੰਬਰ (ਪਰਮਪਾਲ ਗੁਲਾਟੀ)- ਦਿਨ ਬ ਦਿਨ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਪਰੰਤੂ ਪੁਲਸ ਪ੍ਰਸ਼ਾਸ਼ਨ ਚੋਰੀ ਦੀਆਂ ਵਾਰਦਾਤਾਂ 'ਤੇ ਠੱਲ• ਪਾਉਣ ਵਿਚ ਪੂਰੀ ਤਰ•ਾਂ ਅਸਫ਼ਲ ਨਜ਼ਰ ਆ ਰਿਹਾ ਹੈ। ਬੀਤੀ ਰਾਤ ਵੀ ਸਥਾਨਕ ਸ਼ਹਿਰ ਦੇ ਮੁਕਤਸਰ ਰੋਡ 'ਤੇ ਚੋਰਾਂ ਵਲੋਂ 6 ਦੁਕਾਨਾਂ 'ਤੇ ਧਾਵਾਂ ਬੋਲ ਦਿੱਤਾ ਗਿਆ ਹੈ ਅਤੇ ਚੋਰ ਦੁਕਾਨਾਂ ਵਿਚ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਦੁਕਾਨ ਸੰਧੂ ਡੇਅਰੀ ਦੇ ਮਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਰੋਜਾਨਾ ਵਾਂਗ ਦੁਕਾਨ ਬੰਦ ਕਰਕੇ ਗਏ ਅਤੇ ਸਵੇਰੇ ਜਦੋਂ ਆ ਕੇ ਦੇਖਿਆ ਤਾਂ ਦੁਕਾਨ ਅੰਦਰੋਂ ਸਮਾਨ ਚੋਰੀ ਹੋ ਚੁੱਕਿਆ ਸੀ। ਦੁਕਾਨ ਮਾਲਕ ਅਨੁਸਾਰ ਕਰੀਬ 1 ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਹੈ। ਇਸੇ ਤਰ•ਾਂ ਥਿੰਦ ਮੈਡੀਕਲ ਦੇ ਮਾਲਕ ਅਨੁਸਾਰ ਉਸਦੀ ਦੁਕਾਨ ਅੰਦਰੋਂ 10 ਹਜ਼ਾਰ ਰੁਪਏ ਦੀ ਚੋਰੀ ਹੋ ਗਈ। ਇਕ ਢਾਬੇ ਦਾ ਮਾਲਕ ਬੱਬੂ ਪ੍ਰਧਾਨ ਅਨੁਸਾਰ ਚੋਰ ਢਾਬੇ ਵਿਚੋਂ ਕਰੀਬ 25 ਹਜ਼ਾਰ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਨਿਊ ਮਾਲਵਾ ਐਗਰੀ ਵਰਕਸ ਵਿਚੋਂ ਵੀ ਚੋਰ 70 ਹਜ਼ਾਰ ਦਾ ਸਮਾਨ ਚੋਰੀ ਕਰਕੇ ਲੈ ਗਏ। ਗਗਨ ਢਾਬੇ ਤੋਂ ਵੀ ਚੋਰ ਕਰੀਬ 15 ਹਜ਼ਾਰ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਸ਼ਰਾਬ ਠੇਕੇ ਦੇ ਸੰਚਾਲਕ ਮਾਹਨਾ ਅਨੁਸਾਰ ਚੋਰ ਠੇਕੇ ਅੰਦਰੋਂ ਕਰੀਬ 20 ਹਜ਼ਾਰ ਰੁਪਏ ਦੀ ਸ਼ਰਾਬ ਚੋਰੀ ਕਰਕੇ ਲੈ ਗਏ। ਦੁਕਾਨ ਮਾਲਕਾਂ ਨੇ ਦੱਸਿਆ ਕਿ ਇਸ ਦੀ ਸੂਚਨਾਂ ਪੁਲਸ ਥਾਣਾ ਗੁਰੂਹਰਸਹਾਏ ਨੂੰ ਦੇ ਦਿੱਤੀ ਹੈ।

Related Articles

Back to top button