ਗੁਰੂਹਰਸਹਾਏ,-ਪੀੜ੍ਹਿਤ ਪਰਿਵਾਰ ਨੂੰ ਇਨਸਾਫ ਦਿਵਾਏ ਬਿਨਾ ਧਰਨਾ ਨਹੀਂ ਚੁੱਕਾਂਗੇ- ਸੇਖੋਂਪੀੜ੍ਹਿਤ ਪਰਿਵਾਰ ਨੂੰ ਇਨਸਾਫ ਦਿਵਾਏ ਬਿਨਾ ਧਰਨਾ ਨਹੀਂ ਚੁੱਕਾਂਗੇ- ਸੇਖੋਂ
ਪੀੜ੍ਹਿਤ ਪਰਿਵਾਰ ਨੂੰ ਇਨਸਾਫ ਦਿਵਾਏ ਬਿਨਾ ਧਰਨਾ ਨਹੀਂ ਚੁੱਕਾਂਗੇ- ਸੇਖੋਂ
– ਨੋਨੀ ਮਾਨ ਨੇ ਗੁਰੂਹਰਸਹਾਏ ਹਲਕੇ ਦੀ ਸਥਿਤੀ ਤੇ ਪਾਇਆ ਚਾਨਣਾ
– ਐਸ.ਪੀ.ਐਚ. ਗੁਰਪ੍ਰੀਤ ਸਿੰਘ ਚੀਮਾ ਵੱਲੋਂ ਤਾਲਮੇਲ ਅਤੇ ਭਰੋਸੇ ਤੋਂ ਬਾਅਦ ਧਰਨਾ ਚੁੱਕਿਆ
ਗੁਰੂਹਰਸਹਾਏ, 17 ਅਪ੍ਰੈਲ (ਪਰਮਪਾਲ ਗੁਲਾਟੀ )-
ਗੁਰੂਹਰਸਹਾਏ ਦੇ ਪਿੰਡ ਚੱਕ ਪੰਜੇ ਕੇ (ਝੱੁਗੇ ਕਚੂਰਿਆਂ ਵਾਲੇ) ਵਿਖੇ ਜਮੀਨੀ ਵਿਵਾਦ ਕਾਰਨ ਗੋਲੀ ਮਾਰ ਕੇ ਕਤਲ ਕੀਤੇ ਅਕਾਲੀ ਵਰਕਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਪਿਛਲੇ 3 ਦਿਨਾਂ ਤੋਂ ਗੁਰੂਹਰਸਹਾਏ ਦੇ ਲਾਈਟਾਂ ਵਾਲੇ ਚੌਕ ਵਿੱਚ ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਦੀ ਅਗਵਾਈ ਹੇਠ ਧਰਨਾ ਨਿਰੰਤਰ ਜਾਰੀ ਹੈ। ਬੀਤੀ ਸ਼ਾਮ ਨੂੰ ਇਸ ਧਰਨੇ *ਚ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਰੱਖਿਆ ਗਿਆ ਹੈ ਤੇ ਦਿਨ ਰਾਤ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਹੈ।ਧਰਨਾਕਾਰੀ ਅਤੇ ਪੀੜਿਤ ਪਰਿਵਾਰ ਦਾ ਕਹਿਣਾ ਹੈ ਕੇ ਦੋਸ਼ੀ ਕਾਤਲ ਸ਼ਰੇਆਮ ਘੁੰਮ ਰਹੇ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਧਰਨੇ ਤੋਂ ਨਹੀਂ ਉਠਾਂਗੇ ਅਤੇ ਗ੍ਰਿਫਤਾਰ ਕਰਵਾਉਣ ਤੱਕ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਵੀ ਨਹੀਂ ਕੀਤਾ ਜਾਵੇਗਾ।
ਜਨਮੇਜਾ ਸਿੰਘ ਸੇਖੋ ਸਾਬਕਾ ਅਕਾਲੀ ਮੰਤਰੀ ਵੀ ਪਹੁੰਚੇ ਧਰਨੇ ‘ਚ
ਗੁਰੂਹਰਸਹਾਏ ਵਿਖੇ ਪੀੜ੍ਹਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਧਰਨੇ ‘ਚ ਜਿੱਥੇ ਲੋਕਲ ਅਕਾਲੀ ਆਗੂ ਦਿਨ ਰਾਤ ਡਟੇ ਹੋਏ ਹਨ ਉਥੇ ਬਾਹਰੀ ਹਲਕੇ ਤੋਂ ਅਕਾਲੀ ਆਗੂਆਂ ਦਾ ਧਰਨੇ ‘ਚ ਆਉਣਾ ਜਾਰੀ ਹੈ। ਸਾਬਕਾ ਅਕਾਲੀ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਵੀ ਧਰਨੇ *ਚ ਪਹੰੁਚ ਕੇ ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸੱਤਾਧਾਰੀ ਆਗੂਆਂ ਸਮੇਤ ਪੁਲਿਸ ਅਧਿਕਾਰੀਆਂ ਨੂੰ ਆੜੇ ਹੱਥੀ ਲਿਆ। ਜਨਮੇਜਾ ਸਿੰਘ ਸੇਖੋ ਨੇ ਕਿਹਾ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਦੁਖੀ ਪਰਿਵਾਰ ਨਾਲ ਖੜਾ ਹੈ। ਇਸ ਮੌਕੇ ਤੇ ਵਰਦੇਵ ਸਿੰਘ ਮਾਨ, ਦਰਸ਼ਨ ਸਿੰਘ ਮੋਠਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਹਰਜਿੰਦਰ ਸਿੰਘ ਗੁਰੂ, ਸੁਰਿੰਦਰਪਾਲ ਸਿੰਘ ਪੋਪਾ ਸਾਬਕਾ ਚੇਅਰਮੈਨ, ਗੁਰਬਾਜ ਸਿੰਘ ਦੌਸਾਂਝ, ਗੁਰਸੇਵਕ ਸਿੰਘ ਕੈਸ਼ ਮਾਨ, ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਮਾਂਟੂ ਵੋਹਰਾ ਜਿਲ੍ਹਾ ਸ਼ਹਿਰੀ ਪ੍ਰਧਾਨ, ਸੁਖਚੈਨ ਸਿੰਘ ਸੇਖੋ, ਗੁਰਪ੍ਰੀਤ ਸਿੰਘ ਲੱਖੋ ਕੇ, ਪ੍ਰੀਤਮ ਸਿੰਘ ਬਾਠ, ਬਲਦੇਵ ਰਾਜ ਕੰਬੋਜ਼ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਪਾਰਟੀ ਵਰਕਰ ਹਾਜਰ ਸਨ। ਧਰਨੇ ਦੌਰਾਨ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਹਲਕਾ ਗੁਰੂਹਰਸਹਾਏ ਗੁੰਡਾਗਰਦੀ ਹੋ ਰਹੀ ਹੈ। ਸਮੁੱਚੇ ਪੰਜਾਬ ‘ਚ ਕੋਈ ਅਮਨ ਸ਼ਾਂਤੀ ਦੀ ਸਥਿਤੀ ਨਹੀਂ ਹੈ ਉਨ੍ਹਾਂ ਹਲਕੇ ‘ਚ ਪਿਛਲੇ 8 ਸਾਲਾਂ *ਚ ਹੋਏ ਕਾਤਲਾਂ ਨੂੰ ਸਿਆਸੀ ਸ਼ਹਿ ਦੱਸਿਆ ਤੇ ਮਾੜੇ ਹਲਾਤਾਂ ਬਾਰੇ ਚਾਣਨਾ ਪਾਇਆ ਪਰ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।
ਪੁਲਿਸ ਅਧਿਕਾਰੀ ਐਸ.ਪੀ.ਐਚ. ਗੁਰਪ੍ਰੀਤ ਸਿੰਘ ਚੀਮਾ ਵੱਲੋਂ ਤਾਲਮੇਲ ਅਤੇ ਭਰੋਸੇ ਤੋਂ ਬਾਅਦ ਧਰਨਾ ਚੁੱਕਿਆ
ਇਸ ਧਰਨੇ ਦੌਰਾਨ ਪੁਲਿਸ ਅਧਿਕਾਰੀ ਐਸ.ਪੀ.ਐਚ. ਗੁਰਪ੍ਰੀਤ ਸਿੰਘ ਚੀਮਾ ਵੱਲੋਂ ਤਿੰਨ ਦਿਨਾਂ ਤੋਂ ਹੀ ਪਰਿਵਾਰ ਧਰਨਾਕਾਰੀਆਂ ਸਮੇਤ ਹੋਰ ਆਗੂਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਪਰ ਤੱਕ ਕੋਈ ਵੀ ਗੱਲ ਸਿਰੇ ਨਹੀਂ ਚੜ੍ਹੀ ਸੀ।ਲੋਕਲ ਪੁਲਿਸ ਤੇ ਕੋਈ ਵੀ ਵਿਸ਼ਵਾਸ ਨਾ ਹੋਣ ਕਾਰਨ ਧਰਨਾਕਾਰੀ ਤੇ ਪਰਿਵਾਰ ਕਾਤਲਾਂ ਦੀ ਤੁਰੰਤ ਗ੍ਰਿਫਤਾਰੀ ਕਰਨ ਦੀ ਮੰਗ ਤੇ ਅੜਿਆ ਹੋਇਆ ਹੈ ਕਿਉਕਿ ਕਾਤਲਾਂ ਤੋਂ ਉਹਨਾਂ ਨੂੰ ਖਤਰਾ ਹੋਣ ਕਾਤਲਾਂ ਤੇ ਪਹਿਲਾ ਵੀ ਕਈ ਮਾਮਲੇ ਦਰਜ ਹਨ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਜਿਸ ਤੇ ਪੁਲਿਸ ਅਧਿਕਾਰੀ ਐਸ.ਪੀ.ਐਚ. ਗੁਰਪ੍ਰੀਤ ਸਿੰਘ ਚੀਮਾ ਨੇ ਧਰਨਕਾਰੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।ਉਹਨਾਂ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਏ.ਐਸ.ਆਈ ਜਸਪਾਲ ਚੰਦ ਨੂੰ ਲੈਨ ਹਾਜ਼ਰ ਕਰ ਦਿੱਤਾ, ਜਦਕਿ ਥਾਣਾ ਮੁਖੀ ਦੀ ਵੀ ਇਨਕੁਆਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਦੋਸ਼ੀਆਂ ਤੋਂ ਪੀੜ੍ਹਿਤ ਪਰਿਵਾਰ ਨੂੰ ਖਤਰਾ ਹੋਣ ਦੀ ਮੰਗ ਨੂੰ ਲੈ ਕੇ ਪੁਲਿਸ ਸੁਰੱਖਿਆ ਤੁਰੰਤ ਦੇਣ ਦੇ ਹੁਕਮ ਜਾਰੀ ਕੀਤੇ ਗਏ।
ਪੁਲਿਸ ਅਧਿਕਾਰੀ ਐਸ.ਪੀ.ਐਚ. ਗੁਰਪ੍ਰੀਤ ਸਿੰਘ ਚੀਮਾ ਦੇ ਇਸ ਹੁਕਮਾਂ ਅਤੇ ਭਰੋਸੇ ਤੋਂ ਬਾਅਦ ਪੀੜ੍ਹਿਤ ਪਰਿਵਾਰ ਅਤੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਕਤਲਕਾਂਡ ਵਿੱਚ ਮ੍ਰਿਤਕ ਦੀ ਲਾਸ਼ ਦਾ ਅੰਤਿਮ ਸਸਕਾਰ ਕੱਲ ਨੂੰ ਉਨ੍ਹਾਂ ਦੇ ਪਿੰਡ ਵਿਖੇ ਕੀਤਾ ਜਾਵੇਗਾ।