ਗੁਰਦੁਆਰਾ ਸ੍ਰੀ ਅਨੰਦ ਸਾਹਿਬ ਵਿਖੇ ਹਰ ਰੋਜ਼ ਬਚਿਆ ਨੂੰ ਦਿਤੀ ਜਾਦੀ ਹੈ ਗੁਰਮਤਿ ਸਿਖਲਾਈ
ਗੁਰਦੁਆਰਾ ਸ੍ਰੀ ਅਨੰਦ ਸਾਹਿਬ ਵਿਖੇ ਹਰ ਰੋਜ਼ ਬਚਿਆ ਨੂੰ ਦਿਤੀ ਜਾਦੀ ਹੈ ਗੁਰਮਤਿ ਸਿਖਲਾਈ
ਫਿਰੋਜ਼ਪੁਰ, ਮਈ 29, 2023: ਬੱਚਿਆਂ ਨੂੰ ਬਾਣੀ ਬਾਣੀ ਦੇ ਨਾਲ ਜੋੜਨ ਲਈ ਗੁਰਦੁਆਰਾ ਸ੍ਰੀ ਅਨੰਦ ਸਾਹਿਬ ਕਸੂਰੀ ਗੇਟ ਫਿਰੋਜ਼ਪੁਰ ਸ਼ਹਿਰ ਵਿਖੇ ਹਰ ਰੋਜ਼ ਸ਼ਾਮ 4 ਵਜੇ ਤੋ 7,00 ਵਜੇ ਤੱਕ ਗੁਰਮਤਿ ਸਿਖਲਾਈ ਕੈਂਪ ਲਗਾਇਆ ਜਾਦਾ ਹੈ ਇਸ ਸਬੰਧੀ ਜਾਣਕਾਰੀ ਦੇਂਦੇ ਹੋ ਬੀਬੀ ਰਾਜ ਕੌਰ ਨੇ ਦੱਸਿਆ ਹੈ ਕਿ ਹਰ ਰੋਜ਼ ਬਚਿਆ ਨੂੰ ਜਪੁਜੀ ਸਾਹਿਬ, ਰਹਿਰਾਸ ਸਾਹਿਬ ਅਤੇ ਹੋਰ ਬਾਣੀਆਂ,ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ, ਉਨਾ ਨੇ ਅਗੇ ਵੀ ਦਸਿਆ ਹੈ ਕਿ ਇਸ ਕੈਂਪ ਵਿੱਚ ਹਰ ਰੋਜ਼ ਗੁਰਬਾਣੀ ਕੀਰਤਨ, ਦਸਤਾਰ ਦੁਮਾਲਾ ਦੀ ਵੀ ਸਿਖਲਾਈ ਦਿੱਤੀ ਜਾਦੀ ਹੈ ਇਸ ਕੈਂਪ ਵਿੱਚ 50 ਤੋਂ 60 ਬੱਚੇ ਭਾਗ ਲੈਂਦੇ ਹਨ ਬੀਬੀ ਰਾਜ ਕੌਰ ਨੇ ਦੱਸਿਆ ਹੈ ਕਿ ਇਸ ਗੁਰਮਤਿ ਸਿਖਲਾਈ ਕੈਂਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਮੁਕਾਬਲੇ ਵੀ ਕਰਵਾਏ ਜਾਦੇ ਹਨ ਇਸ ਮੌਕੇ ਗੁਰਦੁਆਰਾ ਸਾਹਿਬ ਸੇਵਾਦਾਰ ਗੁਰਦੀਪ ਸਿੰਘ ਥਿੰਦ ਇੰਟਰਨੈਸ਼ਨਲ ਦਸਤਾਰ ਕੋਚ।, ਗੁਰਦੇਵ ਸਿੰਘ ਅਮਨਦੀਪ ਸਿੰਘ, ਗੁਰਚਰਨ ਸਿੰਘ, ਸਾਹਿਬ ਸਿੰਘ ਫੌਜੀ ਮੁੱਖ ਗ੍ਰੰਥੀ, ਗੁਰਨੀਤ ਕੌਰ, ਜਸਮੀਨ ਕੌਰ, ਸੁਖਮੀਤ ਕੌਰ, ਤਨਵੀਰ ਕੌਰ, ਮਨਰਾਜ ਸਿੰਘ, ਐਸਪ੍ਰੀਤ ਕੌਰ, ਜੈਦੀਪ ਸਿੰਘ, ਗੁਰਕਿਰਤ ਕੌਰ, ਹਰਿਤਨੂਰ ਕੌਰ , ਅਤੇ ਹੋਰ ਵੀ ਨੋਜਵਾਨ ਸਭ ਅਤੇ ਸੰਗਤਾਂ । ਹਜ਼ਾਰ ਸਨ