Ferozepur News

ਗੁਰਦੁਆਰਾ ਬੇਰ ਸਾਹਿਬ ਅਤੇ ਵਿਸ਼ਵਕਰਮਾ ਸਾਹਿਬ ਵਿਖੇ ਨਤਮਸਤਕ ਹੋਏ ਕੈਬਨਿਟ ਮੰਤਰੀ ਰਾਣਾ ਸੋਢੀ 

ਗੁਰੂਹਰਸਹਾਏ, 27 ਅਪ੍ਰੈਲ (ਪਰਮਪਾਲ ਗੁਲਾਟੀ)- ਪੰਜਾਬ ਕੈਬਨਿਟ 'ਚ ਬਤੌਰ ਮੰਤਰੀ ਬਣ ਕੇ ਪਹਿਲੀ ਵਾਰ ਗੁਰੂਹਰਸਹਾਏ ਪੁੱਜੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਜਿੱਥੇ ਲੋਕਾਂ ਨੇ ਸ਼ਾਨਦਾਰ ਸੁਆਗਤ ਕੀਤਾ ਉਥੇ ਹੀ ਰਾਣਾ ਸੋਢੀ ਨੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਜਾ ਕੇ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਅਸ਼ੀਰਵਾਦ ਲਿਆ। ਰਾਣਾ ਸੋਢੀ ਪੂਰੇ ਬਜਾਰ ਵਿਚੋਂ ਹੁੰਦੇ ਹੋਏ ਕਾਫਲੇ ਦੇ ਰੂਪ ਵਿਚ ਗੁਰਦੁਆਰਾ ਵਿਸ਼ਵਕਰਮਾ ਸਾਹਿਬ ਅਤੇ ਗੁਰਦੁਆਰਾ ਬੇਰ ਸਾਹਿਬ ਵਿਖੇ ਨਸਮਸਤਕ ਹੋਏ ਤੇ ਗੁਰੂ ਘਰਾਂ ਵਿਚ ਮੱਥਾ ਟੇਕਿਆ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਉਹਨਾਂ ਨੂੰ ਸਿਰੋਪਾਓ ਤੇ ਸ਼੍ਰੀ ਸਾਹਿਬ ਭੇਂਟ ਕਰਕੇ ਸਨਮਾਨ ਕੀਤਾ। ਇਸ ਮੌਕੇ ਰਾਣਾ ਸੋਢੀ ਨਾਲ ਮੈਡਮ ਟੀਨਾ ਸੋਢੀ, ਅੰਮ੍ਰਿਤਾ ਵੋਹਰਾ, ਮੈਡਮ ਗੋਲਡੀ ਸੈਣੀ, ਅਨੁਮੀਤ ਸਿੰਘ ਹੀਰਾ ਸੋਢੀ, ਵਿੱਕੀ ਨਰੂਲਾ, ਗੁਰਦੀਪ ਸਿੰਘ ਢਿੱਲੋਂ, ਰਵੀ ਸ਼ਰਮਾਂ, ਆਤਮਜੀਤ ਡੇਵਿਡ, ਰਾਜਾ ਕੁਮਾਰ, ਗੋਰਾ ਸਿੱਧੂ ਲਾਲਚੀਆਂ, ਅਮਰਜੀਤ ਗਜ਼ਨੀ ਵਾਲਾ, ਮੇਜਰ ਸਿੰਘ ਲਾਲਚੀਆਂ, ਜੱਜ ਲੋਧਰਾ, ਅਮਨ ਦੁੱਗਲ, ਸੀਮੂ ਪਾਸੀ, ਸੋਨੂੰ ਮੋਂਗਾ, ਬਲਾਕ ਪ੍ਰਧਾਨ ਐਡਵੋਕੇਟ ਸ਼ਵਿੰਦਰ ਸਿੰਘ ਸਿੱਧੂ, ਰਵੀ ਚਾਵਲਾ, ਵੇਦ ਪ੍ਰਕਾਸ਼ ਸਾਬਕਾ ਸੰਮਤੀ ਚੇਅਰਮੈਨ, ਰਾਜੂ ਸਾਈਆਂ ਵਾਲਾ, ਨਸੀਬ ਸੰਧੂ, ਜਸਪਾਲ ਬਿੱਟਾ, ਵਰਿਆਮ ਵਾਸਲ, ਜੋਗਿੰਦਰ ਥਿੰਦ, ਰਵੇਲ ਸਿੰਘ ਕਿਲੀ, ਵਿੱਕੀ ਸਿੱਧੂ, ਬਲਕਾਰ ਜੰਡਵਾਲਾ, ਦਵਿੰਦਰ ਜੰਗ, ਗੁਰਵਿੰਦਰ ਸਿੰਘ ਕੋਹਰ ਸਿੰਘ ਵਾਲਾ, ਮਨਪ੍ਰੀਤ ਸਿੰਘ, ਜਸਕਰਨ ਸਿੰਘ, ਗਮਦੂਰ ਸਿੰਘ ਮੋਠਾਂਵਾਲਾ, ਗੁਰਮੀਤ ਸਿੰਘ ਮੋਠਾਂਵਾਲਾ, ਕੁਲਦੀਪ ਧਵਨ, ਛਿੰਦਰਪਾਲ ਭੋਲਾ, ਭਾਈ ਹਰਬੰਸ ਸਿੰਘ ਵੋਹਰਾ ਆਦਿ ਹਾਜਰ ਸਨ।

Related Articles

Back to top button