Ferozepur News
ਗੁਰਚਰਨ ਸਿੰਘ ਸਿੰਗਾਪੁਰ ਵਾਲਿਆਂ ਦੇ ਪਰਿਵਾਰ ਵਲੋਂ ਸਰਕਾਰੀ ਸਕੂਲ ਨੂੰ ਇਨਵੈਟਰ ਅਤੇ ਫਰਿਜ਼ ਕੀਤੀ ਭੇਟ
ਗੁਰਚਰਨ ਸਿੰਘ ਸਿੰਗਾਪੁਰ ਵਾਲਿਆਂ ਦੇ ਪਰਿਵਾਰ ਵਲੋਂ ਸਰਕਾਰੀ ਸਕੂਲ ਨੂੰ ਇਨਵੈਟਰ ਅਤੇ ਫਰਿਜ਼ ਕੀਤੀ ਭੇਟ
ਬੱਚਿਆਂ ਦੀ ਸੇਵਾ ਸਮੁੱਚੀ ਮਾਨਵਤਾ ਦੀ ਸੇਵਾ ਹੈ – ਕੈਪਟਨ ਕੁਲਦੀਪ ਸਿੰਘ
ਵਿਦਿਅਰਥੀਆਂ ਵਿੱਚ ਖੁਸ਼ੀ ਦੀ ਲਹਿਰ-ਸ਼੍ਰੀ ਸੁਨੀਲ ਕੁਮਾਰ
ਫਿਰੋਜ਼ਪੁਰ 26 ਮਈ, 2022: ਪੰਜਾਬ ਵਿੱਚ ਰਿਕਾਰਡ ਤੋੜ ਪੈ ਰਹੀ ਗਰਮੀ ਤੇ ਬਿਜਲੀ ਦੇ ਲੱਗ ਰਹੇ ਕੱਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਦਾਰ ਗੁਰਚਰਨ ਸਿੰਘ ਪੁੱਤਰ ਭਾਗ ਸਿੰਘ ਸਿੰਗਾਪੁਰ ਦੇ ਪਾਰਿਵਾਰ ਵਲੋਂ ਕੈਪਟਨ ਸਰਦਾਰ ਕੁਲਦੀਪ ਸਿੰਘ ਦੀ ਹਾਜ਼ਰੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈ, ਬਲਾਕ ਘੱਲ ਖੁਰਦ ਵਿਖੇ ਬੈਟਰੇ ਸਮੇਤ ਇਨਵਰਟਰ ਭੇਟ ਕੀਤਾ ਗਿਆ ਹੈ।
ਇਸ ਸਮੇਂ ਦਾਨੀ ਸੱਜਣ ਵੱਲੋਂ ਦੱਸਿਆ ਗਿਆ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਜਿਸ ਕਰਕੇ ਗਰਮੀ ਨੂੰ ਬਰਦਾਸ਼ਤ ਕਰਨਾ ਛੋਟੇ ਛੋਟੇ ਬੱਚਿਆਂ ਲਈ ਬਹੁਤ ਮੁਸਕਲ ਹੈ। ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਨਵਰਟਰ ਅਤੇ ਫਰਿੱਜ਼ ਦੀ ਸੇਵਾ ਕੀਤੀ ਗਈ ਹੈ। ਇਸ ਸਮੇਂ ਸਕੂਲ ਮੁਖੀ ਸ਼੍ਰੀ ਸੁਨੀਲ ਕੁਮਾਰ ਵੱਲੋਂ ਦੱਸਿਆ ਕਿ ਬਿਜਲੀ ਦਾ ਕੱਟ ਲੱਗਣ ਤੇ ਸਕੂਲ ਦੇ ਬੱਚਿਆਂ ਦਾ ਗਰਮੀ ਨਾਲ ਬੇਹਾਲ ਹੋ ਜਾਂਦਾ ਸੀ ਪਰ ਜਦੋਂ ਦੀ ਦਾਨੀ ਪਰਿਵਾਰ ਵਲੋਂ ਇਨਵਰਟਰ ਅਤੇ ਫਰਿੱਜ਼ ਦੀ ਸੇਵਾ ਕੀਤੀ ਹੈ ,ਉਸ ਸਮੇਂ ਤੋਂ ਸਕੂਲ ਦੇ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ, ਉਹਨਾਂ ਕਿਹਾ ਕਿ ਇਹਨਾਂ ਨੰਨੇ ਮੁੰਨੇ ਬੱਚਿਆਂ ਦੀ ਸੇਵਾ ਸਮੁੱਚੀ ਮਾਨਵਤਾ ਦੀ ਸੇਵਾ ਹੈ,
ਇਸ ਸਮੇਂ ਸਕੂਲ ਅਧਿਆਪਕਾਂ ਅਤੇ ਸਕੂਲ ਦੇ ਬੱਚਿਆਂ ਵੱਲੋਂ ਸਰਦਾਰ ਗੁਰਚਰਨ ਸਿੰਘ ਪੁੱਤਰ ਭਾਗ ਸਿੰਘ ਸਿੰਗਾਪੁਰ ਵਾਲੇ ਪਰਿਵਾਰ ਅਤੇ ਕੈਪਟਨ ਸਰਦਾਰ ਕੁਲਦੀਪ ਸਿੰਘ ਜੀ ਨੇ ਦਾ ਦਿਲੋਂ ਧੰਨਵਾਦ ਕੀਤਾ ਹੈ। ਇਸ ਮੌਕੇ ਸਟਾਫ ਅਮਰਜੀਤ ਕੌਰ, ਗੁਰਪ੍ਰੀਤ ਕੌਰ, ਹਰਮਨ ਕੌਰ, ਲਵਪ੍ਰੀਤ ਕੌਰ ਹਾਜ਼ਰ ਸਨ