ਗਿਆਰਵਾਂ ਮੋਹਨ ਲਾਲ ਭਾਸਕਰ ਆਰਟ ਐਂਡ ਥੀਏਟਰ ਫੈਸਟੀਵਲ ਸਮਾਗਮ ਹੋਇਆ
ਫਿਰੋਜ਼ਪੁਰ 1 ਦਸੰਬਰ (ਏ.ਸੀ.ਚਾਵਲਾ) ਗਿਆਰਵਾਂ ਮੋਹਨ ਲਾਲ ਭਾਸਕਰ ਆਰਟ ਐਂਡ ਥੀਏਟਰ ਫੈਸਟੀਵਲ ਉਸ ਸਮੇਂ ਆਪਣੇ ਸਿਖਰ ਤੇ ਪੁੱਜ ਗਿਆ ਜਦੋਂ ਕਲ ਰਾਤ ਮਾਨਵ ਮੰਦਰ ਸੀਨੀ. ਸੈਕੰਡਰੀ ਸਕੂਲ ਦੇ ਵਿਹੜੇ ਵਿਚ ਹਿੰਦੁਸਤਾਨ ਦੇ ਵੱਖ ਵੱਖ ਖਿੱਤਿਆ ਵਿਚੋਂ ਆਏ ਨਾਮਵਰ ਉਰਦੂ ਸ਼ਾਇਰਾਂ ਨੇ ਫਿਰੋਜ਼ਪੁਰ ਦੀ ਸਰਜ਼ਮੀ ਨੂੰ ਆਪਣੇ ਕਲਾਮ ਦੇ ਨਾਲ ਨਿਹਾਲ ਕਰ ਦਿੱਤਾ। ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਸਰਪ੍ਰਸਤ ਸ਼੍ਰੀ ਅਰਪਿਤ ਸ਼ੁਕਲਾ ਆਈ. ਪੀ ਐਸ, ਪ੍ਰਧਾਨ ਕਮਲ ਕਿਸ਼ੋਰ ਯਾਦਵ ਆਈ. ਏ. ਐਸ., ਕਮਲ ਸ਼ਰਮਾ ਪ੍ਰਧਾਨ ਪੰਜਾਬ ਭਾਜਪਾ ਪ੍ਰਧਾਨ, ਪਰਮਿੰਦਰ ਸਿੰਘ ਪਿੰਕੀ ਵਿਧਾਇਕ, ਪ੍ਰਭਾ ਭਾਸਕਰ, ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ਮਾ ਰੋਸ਼ਨ ਕਰਨ ਨਾਲ ਸਮਾਗਮ ਸ਼ੁਰੂ ਹੋਇਆ। ਆਰ. ਕੇ. ਥਾਪਾ ਡੀ. ਆਈ. ਜੀ. ਫਿਰੋਜ਼ਪੁਰ, ਡਿਪਟੀ ਕਮਿਸ਼ਨਰ ਇੰਜ਼ੀ. ਡੀ. ਪੀ. ਐਸ. ਖਰਬੰਦਾ, ਬ੍ਰਿਗੇਡੀਅਰ ਐਚ. ਐਸ. ਜੱਗੀ, ਰਣਜੀਤ ਸਿੰਘ, ਵਾਈ. ਐਸ. ਰਾਠੋਰ, ਮੇਜਰ ਸਤਿੰਦਰ ਸਿੰਘ ਲੈਫੀ. ਜਨਰਲ, ਰਿਟਾ. ਨੰਦਰਾਯੋਗ, ਮਨਮਿੰਦਰ ਸਿੰਘ ਐਸ. ਐਸ. ਪੀ. ਐਂਟੀ ਨਾਰਕੋਟਿਕ ਸੈੱਲ ਅੰਮ੍ਰਿਤਸਰ, ਡਾ. ਕਮਲ ਬਾਗੀ, ਚਮਕੌਰ ਸਿੰਘ ਢੀਂਡਸਾ ਜ਼ਿਲ•ਾ ਪ੍ਰਧਾਨ ਕਾਂਗਰਸ ਕਮੇਟੀ, ਰਵੀ ਅਵਸਥੀ ਸਾਬਕਾ ਕਮਾਡੈਂਟ ਹੋਮਗਾਰਡ, ਜਤਿੰਦਰਾ ਜੋਰਾਵਲ ਐਸਿਸਟੈਂਟ ਕਮਿਸ਼ਨਰ ਅੰਡਰ ਟਰੇਨਿੰਗ, ਸੰਦੀਪ ਗੜ•ਾ ਐਸ. ਡੀ ਐਮ. ਵੀ ਸ਼ਾਮਿਲ ਸਨ। ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਜਨਰਲ ਸਕੱਤਰ ਗੌਰਵ ਸਾਗਰ ਭਾਸਕਰ ਨੇ ਦੱਸਿਆ ਕਿ ਪ੍ਰੋ. ਐਸ. ਐਨ. ਰੁਦਰਾ ਦੀ ਅਵਾਜ਼ ਵਿਚ ਭਾਸਕਰ ਸਾਹਿਬ ਦੇ ਜੀਵਨ ਬਾਰੇ ਡਾਕੂਮੈਂਟਰੀ ਵਿਖਾਈ ਗਈ। ਵਾਤਾਵਰਨ ਬਚਾਉਣ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਅਤੇ ਆਰਟ ਐਂਡ ਕਲਚਰ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਸਵਰਗੀ ਜਸਪਾਲ ਭੱਟੁ ਨੂੰੰ ਲਾਈਫ ਟਾਈਮ ਐਚੀਵਮੈਂਟ ਐਵਾਰਡ ਦਿੱਤੇ ਗਏ। ਸਮਾਜ ਲਈ ਮਰਹੂਮ ਗਿਆਨੀ ਮਹਿੰਦਰ ਸਿੰਘ (ਇੰਡੀਅਨ ਫਾਊਂਡਰੀ ਵਰਕਸ) ਨੂੰ ਵਿਜ਼ਨਰੀ ਸਨੱਅਤਕਾਰ ਵਲੋਂ ਰਵੀਕਾਂਤ ਗੁਪਤਾ ਅਤੇ ਪਰਿਵਾਰਿਕ ਕਦਰਾਂ ਕੀਮਤਾਂ ਦੇ ਪਸਾਰ ਲਈ ਨੰਦਰਾਯੋਗ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਮਾਲਵੇ ਦੇ ਫਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਨੂੰ ਪਰਾਲੀ ਦੇ ਧੂੰਏਂ ਤੋਂ ਮੁਕਤ ਕਰਾਉਣ ਦੇ ਯਤਨਾਂ ਲਈ ਵਿਕਰਮ ਅਹੂਜਾ ਨੂੰ ਯੋਗ ਅਚੀਵਰ ਐਵਾਰਡ ਦਿੱਤੇ ਗਏ। ਉਪਰੰਤ ਪ੍ਰੋ. ਐਚ. ਕੇ. ਗੁਪਤਾ ਦੀ ਸ਼ਹਾਦਤ ਵਿਚ ਉਰਦੂ ਸ਼ਾਇਰੀ ਦੀ ਮਹਿਫਲ ਦਾ ਅਗਾਜ਼ ਮੁਸ਼ਵਰ ਫਿਰੋਜ਼ਪੁਰੀ ਦੀ ਸ਼ਾਇਰੀ ਨਾਲ ਹੋਇਆ। ਮੈਂ ਅੰਧੇਰੋਂ ਕਾ ਤਰਫਦਾਰ ਤੋਂ ਨਹੀਂ ਰੂੰ ਲੈ ਕਿ ਕੁਝ ਉਜ਼ਾਲੋਂ ਨੇ ਭੀ ਕੁਹਰਾਮ ਮਚਾ ਰੱਖਾ ਹੈ। ਲੁਧਿਆਣੇ ਤੋਂ ਆਏ ਮੁਕੇਸ਼ ਆਲਮ ਨੇ ਅੰਦਾਜ਼ ਵਿਚ ਕਿਹਾ 'ਹਰ ਸੰਗ ਤੇਰਾ ਦਿਲ ਸਮਝ ਕ ਚੂਮ ਲੀਆ ਵਰਨਾ, ਕਿਸੇ ਹੈ ਸ਼ੋਕ ਕਿ ਪੱਥਰੋਂ ਕੇ ਮੂੰਹ ਭੀ ਲਗੇ', ਰਿਵਾਜ਼ ਮੈਣੀ ਨੇ ਕਿਹਾ ''ਇਸ ਤਰ•ਾਂ ਲਾਜ਼ਿਮ ਹੋ ਤੁਮ ਭੀ ਜ਼ਿੰਦਗੀ ਕੇ ਵਾਸਤੇ, ਮੰਚ ਤੇ ਇਕੋ ਇਕ ਮਹਿਲਾ ਸ਼ਾਇਰਾ ਰੇਣੂ ਨਈਅਰ ਨੇ ਕਿ ਮਿੱਟੀ ਹੈ ਮੇਰੀਠ ਜ਼ਾਤ ਮਿੱਟੀ ਵਜ਼ੂਦ ਮੇਰਾ', ਸਮਰ ਕਲੀਮ ਮੰਚ ਤੇ ਆਉਂਦਿਆਂ ਤਾਂ ਵਿਅੰਗ ਅਤੇ ਹਾਸ ਰਾਸ ਦਾ ਅਜਿਹਾ ਸੁਮੇਲ ਹੋਇਆ ਕਿ ਮੁਸ਼ਾਇਰਾ ਆਪਣੇ ਸਿਖਰਾਂ ਤੇ ਪਹੁੰਚ ਗਿਆ। ਮੰਚ ਸੰਚਾਲਕ ਦੀ ਭੂਮਿਕਾ ਖੂਬਸੁਰਤੀ ਨਾਲ ਨਿਭਾ ਰਹੇ ਨਦੀਮ ਫਾਰਕੂ ਨੇ ਸ਼ਾਇਰ ਦੇ ਤੌਰ ਤੇ ਤਰੁਨਮ ਨਾਲ ਆਪਣੀ ਹਾਜ਼ਰੀ ਦਾ ਅਹਿਸਾਸ ਕਰਵਾਇਆ। ਨਫਸ ਅੰਬਾਲਵੀ ਦਾ ਅਹਿਦ ਬੀ ਕਿ 'ਘਰ ਕਿਸੀ ਦਾ ਭੀ ਹੋ ਜਲਤਾ ਨਹੀਂ ਦੇਖਾ ਜਾਤਾਂ, ਹਮਸੇ ਚੁੱਪ ਰਹਿ ਕੇ ਤਮਾਸ਼ਾ ਨਹੀਂ ਦੇਖਾ ਜਾਤਾ। ਹਸੀਬ ਸ਼ੋਜ਼ ਨੇ ਜਿੰਦਗੀ ਦੇ ਵਿਭਿੰਨ ਰੰਗਾਂ ਸਾਦਾ ਜ਼ੁਬਾਨ ਵਿਚ ਪੇਸ਼ ਕਰਦਿਆਂ ਕਿਹਾ ਕੋਈ ਕੋਈ ਤੋਂ ਬਰਾਬਰ ਬੁਰਾਈ ਦੇਣੇ ਲਗਾ, ਜਬ ਸੇ ਕਾਨੋਂ ਕੋ ਉੱਚਾ ਸੁਣਾਈ ਦੇਣੇ ਲਗਾ। ਹੁਣ ਵਾਰੀ ਵੀ ਕਾਨਪੁਰ ਤੋਂ ਉਰਦੂ ਸ਼ਾਇਰੀ ਦੀ ਨੁਮਾਇੰਦਗੀ ਕਰਨ ਵਾਲੇ ਸ਼ਾਇਰ ਜੌਹਰ ਕਾਨਪੁਰੀ ਦੀ ਤੁਝੇ ਇਕ ਰੋਜ਼ ਆਨਾ ਹੀ ਪੜੇਗਾ ਤਖਤ ਕੇ ਨੀਚੇ, ਹਮੇਸ਼ਾ ਤੋਂ ਯੇ ਸੂਰਜ ਭੀ ਬੁਲੰਦੀ ਪਰ ਨਹੀਂ ਰਹਿਤਾ'। ਉਪਰੰਤ ਫਾਊਂਡੇਸ਼ਨ ਵਲੋਂ ਸਮੂਹ ਸ਼ਾਇਰਾਂ ਦਾ ਸਨਮਾਨ ਕੀਤਾ। ਸੋਮਵਾਰ ਗਿਆਰਵੇਂ ਮੋਹਨ ਲਾਲ ਭਾਸਕਰ ਮੈਮੋਰੀਅਲ ਆਰਟ ਅਤੇ ਥੀਏਟਰ ਫੈਸਟੀਵਲ ਦੇ ਪੰਜਵੇਂ ਪੜਾਅ ਦੀ ਮਾਨਵ ਮੰਦਰ ਸੀਨੀ. ਸੈਕੰਡਰੀ ਸਕੂਲ ਦੇ ਵਿਹੜੇ ਵਿਚ ਮੁੱਖ ਮਹਿਮਾਨ ਅਮਰ ਸਿੰਘ ਚਾਹਲ ਆਈ. ਪੀ. ਐਸ. ਨੇ ਸ਼ਮਾ ਰੋਸ਼ਨ ਕਰਕੇ ਇਸ ਮੌਕੇ ਸਕੂਲੀ ਅਤੇ ਕਾਲਜ ਪੱਧਰ ਦੇ ਵਿਦਿਆਰਥੀਆਂ ਦੇ ਵੱਖ ਵੱਖ ਕਲਾ ਮੁਕਾਬਲੇ ਕਰਵਾਏ ਗਏ। ਸਕੂਲ ਦਾ ਵਿਹੜਾ ਸਿਰਜਣਾਤਮਕ ਹੁਲਾਰਿਆਂ ਨਾਲ ਟਹਿਕ ਰਿਹਾ ਸੀ। ਇਕੋ ਵੇਲੇ ਸਕੂਲ ਦੇ ਵੱਖ ਵੱਖ ਕੋਨਿਆਂ ਵਿਚ ਵੱਖ ਵੱਖ ਤਰ•ਾਂ ਦੇ ਮੁਕਾਬਲੇ ਹੋ ਰਹੇ ਸਨ। ਮੰਚ ਤੇ ਡੀਬੇਟ ਮੁਕਾਬਲਾ ਹੋ ਰਿਹਾ ਸੀ, ਜਿਸ ਵਿਚ ਵਿਸ਼ਾ ਸੀ ''ਪੰਜਾਬ ਦੀ ਜਵਾਨੀ ਨੂੰ ਵਿਦੇਸ਼ ਜਾਣ ਦੀ ਲੋੜ'' ਵਿਦਿਆਰਥੀਆਂ ਦੀਆਂ ਦਲੀਲਾਂ ਸਰੋਤਿਆਂ ਨੂੰ ਕਾਇਲ ਕਰ ਰਹੀਆਂ ਸੀ। ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਸ੍ਰੀ ਕਮਲ ਸ਼ਰਮਾ ਪੰਜਾਬ ਭਾਜਪਾ ਪ੍ਰਧਾਂਨ ਅਤੇ ਡੀ.ਪੀ.ਐਸ. ਖਰਬੰਦਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਅਦਾ ਕੀਤੀ।