ਗਿਆਨ ਦੇਵੀ ਵਾਟਿਕਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਲੜਕੇ ) ਫਿਰੋਜ਼ਪੁਰ ਨੂੰ ਇਕ ਵਾਟਰ ਕੂਲਰ ਦਿੱਤਾ
ਸੇਵਾ ਹੀ ਵਾਟਿਕਾ ਦਾ ਮੁੱਖ ਉਦੇਸ਼- ਸੂਚੇਤਾ ਵੋਹਰਾ
ਸੇਵਾ ਹੀ ਵਾਟਿਕਾ ਦਾ ਮੁੱਖ ਉਦੇਸ਼- ਸੂਚੇਤਾ ਵੋਹਰਾ
ਗਿਆਨ ਦੇਵੀ ਵਾਟਿਕਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਲੜਕੇ ) ਫਿਰੋਜ਼ਪੁਰ ਨੂੰ ਇਕ ਵਾਟਰ ਕੂਲਰ ਦਿੱਤਾ
ਫਿਰੋਜ਼ਪੁਰ, 29.10.2021: ਗਿਆਨ ਦੇਵੀ ਵਾਟਿਕਾ ਜੋਕਿ ਫਿਰੋਜ਼ਪੁਰ ਸ਼ਹਿਰ ਵਿਖੇ ਸਥਿਤ ਹੈ, ਇਸ ਦਾ ਉਦੇਮਾਨ ਸਾਲ 2002 ਫਿਰੋਜ਼ਪੁਰ ਵਿਖੇ ਹੋਇਆ । ਇਸ ਐਨ.ਜੀ.ਓ ਦਾ ਮੁੱਖ ਉਦੇਸ਼ ਮਾਨਵਤਾ ਦੀ ਸੇਵਾ ਕਰਨਾ ਹੈ । ਇਸ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਲੜਕੇ ) ਫਿਰੋਜ਼ਪੁਰ ਵਿਖੇ ਇਕ ਸਮਾਗਮ ਦਾ ਆਯੋਜਨ ਪ੍ਰਿੰਸਪੀਲ ਜਗਦੀਪ ਪਾਲ ਸਿੰਘ ਦੀ ਰਹਿਨੁਮਾਈ ਹੇਠ ਕੀਤਾ ਗਿਆ । ਜਿਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਤੇ ਸਕੂਲ ਦੀ ਮਨਮੋਹਕ ਦਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ , ਸਕੂਲ ਵਿੱਖੇ ਇਕ ਵਾਟਰ ਕੂਲਰ ਦਿੱਤਾ।
ਇਸ ਨੂੰ ਸਕੂਲ ਨੂੰ ਅਰਪਨ ਕਰਨ ਲਈ ਸਮਾਗਮ ਕੱਲਬ ਦੇ ਟਰਸਟੀ ਕਮਲ ਬਾਗੀ , ਅਨੂਰੁੱਧ ਗੁੱਪਤਾ , ਸੂਚੇਤਾ ਵੋਹਰਾ , ਸੁਰਿੰਦਰ ਪ੍ਰਕਾਸ਼ ਨੰਦਰਾਯੋਗ , ਤਿਲਕ ਰਾਜ ਨੰਦਰਾਯੋਗ , ਐਸ.ਪੀ ਨੰਦਰਾਯੋਗ ਨਾਲਨੀ ਨੰਦਰਾਯੋਗ , ਗੋਪਾਲ ਨੰਦਰਾਯੋਗ , ਆਯੀਸ਼ ਸ਼ਿਖਾ ਅਤੇ ਸਬ ਕਮੇਟੀ ਮੈਂਬਰਾਂ ਵਿੱਚੋ ਮੈਨੇਜਰ ਕੈਪਟਨ ਲਖਵਿੰਦਰ ਸਿੰਘ , ਸੁਸ਼ੀ ਬਾਲਾ ਸੋਹਣ ਲਾਲ ਗੱਖੜ ਅਤੇ ਅਸ਼ਵਨੀ ਕਾਲੀਆ ਆਦ ਦੇ ਸਹਿਯੋਗ ਨਾਲ ਸੰਪਨ ਹੋਇਆ।
ਇਸ ਸਮਾਗਮ ਦੇ ਮੰਚ ਸੰਚਾਲਨ ਹਰਜਿੰਦਰ ਕੋਰ ਪੰਜਾਬੀ ਮਿਸਟ੍ਰੈਸ ਨੇ ਐਨ.ਜੀ.ਓ ਦੇ ਬਾਰੇ ਵਿਸਥਾਰ ਵਿੱਚ ਦੱਸਿਆ । ਇਸ ਉਪਰੰਤ ਪ੍ਰਿੰਸੀਪਲ ਜਗਦੀਪ ਪਾਲ ਨੇ ਪਿਛਲੇ ਤਿੰਨ ਸਾਲ ਦੀ ਸਕੂਲ ਰਿਪੋਰਟ ਪੇਸ਼ ਕੀਤੀ , ਜਿਸ ਵਿੱਚ ਸਕੂਲ ਦੇ ਰਿਜਲਟ , ਵਿਦਿਆਰਥੀਆਂ ਦੀ ਖੇਡਾਂ ਵਿੱਚ ਪ੍ਰਾਪਤੀ ਅਤੇ ਸਕੂਲ ਵਿੱਚ ਲਗਾਤਾਰ ਮਾਪਿਆ ਦੇ ਅਤੇ ਸਟਾਫ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਇਸ ਸਕੂਲ ਵਿੱਚ ਚੱਲ ਰਹਿਆ ਵਿਦਿਆਰਥੀਆਂ ਨਹੀਂ ਸਹਿਪਾਠੀ ਕਿਰਿਆਵਾਂ ਦਾ ਵਿਸ਼ੇਸ਼ ਤੌਰ ਤੇ ਵਰਣਨ ਕੀਤਾ।
ਇਸ ਮੌਕੇ ਡਾ . ਕੇ.ਸੀ ਅਰੋੜਾ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਨੇ ਦੱਸਿਆ ਕਿ ਇਸ ਸਕੂਲ ਵਿੱਚ ਜਿਥੇ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਉਥੇ ਸਕੂਲ ਦੀ ਦਿੱਖ ਵੀ ਸਟਾਫ ਦੇ ਸਹਿਯੋਗ ਨਾਲ ਬਦਲ ਗਈ ਹੈ ਜੋਕਿ ਇਕ ਚੰਗਾ ਉਪਰਾਲਾ ਹੈ । ਇਸ ਉਪਰੰਤ ਟਰਸਟੀ ਸੂਚੇਤਾ ਵੋਹਰਾ ਨੇ ਦੱਸਿਆ ਕਿ ਗਿਆਨ ਦੇਵੀ ਵਾਟਿਕਾ ਟਰਸਟਰ ਵੱਲੋ ਦੰਦਾ ਦੇ ਦੇਖਭਾਲ ਲਈ , ਅੱਖਾ ਦੀ ਦਖੇਭਾਲ ਲਈ , ਲੜਕਿਆ ਲਈ ਵੋਕੇਸ਼ਨਲ ਕਲਾਸਾ ਨੂੰ ਚਲਾਉਣਾ , ਹੋਪ ਪ੍ਰੋਜੈਕਟ ਅਧੀਨ ਕੋਵਿਡ ਮਹਾਮਾਰੀ ਦੌਰਾਨ 100 ਲੋਕਾਂ ਨੂੰ ਸੁਕਾ ਰਾਸ਼ਨ ਦੇਣਾ , ਵਾਤਾਵਰਣ ਨੂੰ ਸੁਧ ਰੱਖਣ ਲਈ ਪੌਦੇ ਲਗਾਉਣਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹੈ ।
ਇਸ ਲੜੀ ਦੇ ਤਹਿਤ ਸਕੂਲਾ ਨੂੰ ਆਰ.ਓ ਅਤੇ ਵਾਟਰ ਕੂਲਰ ਦੇਣ ਦੇ ਪ੍ਰੋਜੈਕਟ ਅਧੀਨ ਅੱਜ ਅਸੀ ਸਕੂਲ ਨੂੰ ਵਾਟਰ ਕੂਲਰ ਸਮਰਪਿਤ ਕਰਨ ਲਈ ਇਕੱਠੇ ਹੋਏ ਹਾਂ । ਮੈਂ ਇਥੇ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਇਹ ਸੰਸਥਾ ਟਰਸਟੀਆਂ ਦੀ ਸਹਿਯੋਗ ਨਾਲ ਫਿਰੋਜ਼ਪੁਰ ਜ਼ਿਲੇ ਵਿੱਚ ਸੇਵਾ ਕਰ ਰਹੀ ਹੈ । ਇਸ ਤੋਂ ਇਲਾਵਾ ਗਰੀਬ ਅਤੇ ਹੁਸ਼ਿਆਰ ਬੱਚਿਆ ਨੂੰ ਪੜਾਈ ਨਾਲ ਜੋੜਨ ਲਈ ਅਤੇ ਉਹਨਾਂ ਦੀ ਕਿਤਾਬਾ , ਯੂਨੀਫਾਰਮ ਨਾਲ ਮਦਦ ਕੀਤੀ ਜਾਂਦੀ ਹੈ ।
ਇਸ ਉਪਰੰਤ ਸਕੂਲ ਦੇ ਐਨ.ਐਸ.ਐਸ ਯੂਨਿਟ ਵੱਲੋ ਸਵੱਛਤਾ ਅਧੀਨ ਕੀਤੇ ਗਏ ਉਪਰਾਲੇ ਦੀ ਜਿਥੇ ਸ਼ਲਾਘਾ ਕੀਤੀ ਗਈ ਉਥੇ ਐਨ.ਐਸ.ਐਸ. ਦੇ ਵਲੰਟੀਅਰ , ਮੋਨਿਕਾ ਲੈਕਚਰਾਰ ਕਮ ਪ੍ਰੋਗਰਾਮ ਅਫਸਰ ਅਤੇ ਸਤਿੰਦਰ ਕੋਰ ਲੈਕਚਰਾਰ ਕਮ ਸਹਾਇਕ ਪ੍ਰੋਗਰਾਮ ਅਫਸਰ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਿਕ ਕੀਤਾ । ਵਾਟਰ ਕੂਲਰ ਸਮਰਪਿਤ ਕਰਨ ਸਮੇਂ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜਰ ਸਨ ।