ਗਹਿਰੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਕਾਲੀ ਦਲ ਵਲੋਂ ਗੁਰੂਹਰਸਹਾਏ ਵਿਖੇ ਧਰਨਾ
ਗੁਰੂਹਰਸਹਾਏ, 10 ਮਈ (ਪਰਮਪਾਲ ਗੁਲਾਟੀ)- ਪਿੰਡ ਫਤਹਿਗੜ• ਗਹਿਰੀ ਵਿਖੇ ਬੀਤੇ ਦਿਨੀਂ ਜਮੀਨੀ ਵਿਵਾਦ 'ਤੇ ਚੱਲਦਿਆ ਕਬਜੇ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਨੌਜਵਾਨ ਲੜਕੀ ਦੀ ਹੋਈ ਮੌਤ ਅਤੇ ਤਿੰਨ ਵਿਅਕਤੀਆਂ ਨੂੰ ਜਖਮੀ ਕਰਨ ਵਾਲੇ ਦੋਸ਼ੀਆ ਖਿਲਾਫ਼ ਤੁਰੰਤ ਕਾਰਵਾਈ ਦੀ ਮੰਗ ਨੂੰ ਲੈ ਕੇ ਪੀੜਿ•ਤ ਪਰਿਵਾਰ ਵਲੋਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਲਾਈਟਾਂ ਵਾਲੇ ਚੌਕ ਗੁਰੂਹਰਸਹਾਏ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ।
ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਕੀਤੀ ਤੇ ਉਹਨਾਂ ਨਾਲ ਰੋਹਿਤ ਕੁਮਾਰ ਮਾਂਟੂ ਵੋਹਰਾ ਜਿਲ•ਾ ਸ਼ਹਿਰੀ ਪ੍ਰਧਾਨ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ, ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਮੈਬਰ ਸ਼੍ਰੋਮਣੀ ਕਮੇਟੀ, ਸ਼ਿਵ ਤ੍ਰਿਪਾਲ ਕੇ, ਹਰਜਿੰਦਰ ਸਿੰਘ ਗੁਰੂ ਆਦਿ ਸਮੇਤ ਕਈ ਹੋਰ ਆਗੂਆ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਹੀ ਪਾਰਟੀਬਾਜੀ ਤੋਂ ਉਪਰ ਉਠਦਿਆ ਆਪ ਪਾਰਟੀ ਵਲੋਂ ਡਾ. ਮਲਕੀਤ ਥਿੰਦ, ਗੁਰਮੀਤ ਸਿੰਘ ਬਰਾੜ, ਹਰਪ੍ਰੀਤ ਸਿੰਘ ਮੋਹਰੇ ਵਾਲਾ ਨੇ ਵੀ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆ ਵੱਖ-ਵੱਖ ਬੁਲਾਰਿਆਂ ਨੇ ਇਸ ਧਰਨੇ ਨੂੰ ਗੈਰ-ਸਿਆਸੀ ਦੱਸਦਿਆ ਮ੍ਰਿਤਕ ਲੜਕੀ ਲਈ ਇਨਸਾਫ਼ ਦੀ ਮੰਗ ਕੀਤੀ ਕਿ ਪੜੀ-ਲਿਖੀ ਲੜਕੀ ਜਿਸਨੇ ਦਲੇਰੀ ਤੇ ਹਿੰਮਤ ਨਾਲ ਕਬਜਾ ਲੈਣ ਆਏ ਵਿਅਕਤੀਆ ਦਾ ਡਟ ਕੇ ਮੁਕਾਬਲਾ ਕੀਤਾ ਤੇ ਉਸਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਪਰ ਪੁਲਿਸ ਮੂਕ ਦਰਸ਼ਨ ਬਣੀ ਰਹੀ ਤੇ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਕਥਿਤ ਦੋਸ਼ੀਆ ਨੂੰ ਥਾਣੇ ਬਿਠਾ ਕੇ 'ਆਓ ਭਗਤ' ਕੀਤੀ ਜਾ ਰਹੀ ਹੈ।
ਉਧਰ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਮੌਕੇ 'ਤੇ ਪੁੱਜੇ ਪੁਲਿਸ ਪ੍ਰਸ਼ਾਸ਼ਨ ਦੇ ਐਸ.ਪੀ.ਡੀ. ਅਜਮੇਰ ਸਿੰਘ ਬਾਠ ਨੇ ਕਿਹਾ ਕਿ ਇਸ ਕਾਂਡ ਦੇ ਤਿੰਨ ਮੁੱਖ ਵਿਅਕਤੀਆ ਗੁਰਪ੍ਰੀਤ ਸਿੰਘ, ਸੁਖਪਾਲ ਸਿੰਘ ਅਤੇ ਜੋਗਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰ ਧਰਨਾਕਾਰੀ ਮੰਗ ਕਰ ਰਹੇ ਸਨ ਕਿ ਜਦ ਤੱਕ ਸਾਰੇ ਦੋਸ਼ੀਆ ਨੂੰ ਫੜਿਆ ਨਹੀਂ ਜਾਂਦਾ ਤੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਤਦ ਤੱਕ ਅਸੀਂ ਧਰਨੇ ਤੇ ਇਸੇ ਤਰ•ਾਂ ਬੈਠੇ ਰਹਾਂਗੇ। ਧਰਨੇ ਦੌਰਾਨ ਹੋਰ ਵੀ ਆਗੂਆਂ ਨੇ ਸੰਬੋਧਨ ਕਰਦਿਆਂ ਇਸ ਘਟਨਾ 'ਚ ਕੀਤੇ ਕਤਲ ਦੀ ਨਿੰਦਾ ਕੀਤੀ। ਧਰਨੇ 'ਚ ਐਡਵੋਕੇਟ ਮਿੰਟੂ ਗਿੱਲ, ਹੈਪੀ ਬਰਾੜ, ਜਸਵਿੰਦਰ ਸਿੰਘ ਸਰਪੰਚ, ਹਰਦੇਵ ਸਿੰਘ ਨਿੱਝਰ, ਹਰਿੰਦਰ ਸਿੰਘ ਮਰੋਕ ਜੀਵਾਂ ਅਰਾਂਈ, ਸੱਤਾ ਅਲੀ ਕੇ, ਰਣਜੀਤ ਰਾਣਾ, ਦਰਸ਼ਨ ਸਿੰਘ ਆੜ•ਤੀਆ, ਕੁਲਦੀਪ ਸਿੰਘ, ਪੱਪੂ ਕੋਹਰ ਸਿੰਘ ਵਾਲਾ, ਸੁਖਜਿੰਦਰ ਸਿੰਘ ਕਾਹਨ ਸਿੰਘ ਵਾਲਾ, ਕੇਵਲ ਕੰਬੋਜ਼, ਜਸਵੀਰ ਸਿੰਘ ਕਾਲਾ, ਸਰਬਜੀਤ ਸਿੰਘ ਘਾਂਗਾ, ਬਲਦੇਵ ਰਾਜ, ਇਕਬਾਲ ਸਿੰਘ ਸੰਮਤੀ ਚੇਅਰਮੈਨ, ਸੁਖਚੈਨ ਸਿੰਘ ਸੇਖੋਂ, ਸੁਖਵੰਤ ਸਿੰਘ ਥੇਹ ਗੁੱਜਰ, ਮਾਸਟਰ ਬਲਵਿੰਦਰ ਸਿੰਘ ਗੁਰਾਇਆ, ਗੁਰਬਾਜ ਸਿੰਘ ਦੁਸਾਂਝ ਰੱਤੇਵਾਲਾ, ਸੋਨੂੰ ਰੱਤੇਵਾਲਾ, ਇਕਬਾਲ ਸਿੰਘ ਕਰਕਾਂਦੀ, ਬਲਵਿੰਦਰ ਕਲਸੀ, ਗੁਰਪ੍ਰ੍ਰੀਤ ਲੈਪੋ ਆਦਿ ਸਮੇਤ ਕਈ ਹੋਰ ਲੋਕ ਵੀ ਹਾਜ਼ਰ ਰਹੇ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਪੁਲਿਸ ਥਾਣੇ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਸ.ਪੀ.ਡੀ. ਅਜਮੇਰ ਸਿੰਘ ਬਾਠ ਨੇ ਕਿਹਾ ਕਿ ਧਰਨਾਕਾਰੀਆਂ ਦੀ ਮੰਗ ਨੂੰ ਉਹਨਾਂ ਉਚ-ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਹੈ ਤੇ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਵਿਅਕਤੀਆ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।