Ferozepur News

ਗਲੋਬਲ ਆਇਉਡੀਨ ਡੈਫੀਸੈਂਸੀ ਡਿਸਆਰਡਰਸ ਪ੍ਰੀਵੈਨਸ਼ਨ ਡੇਅ” ਮਨਾਇਆ ਗਿਆ

”ਗਲੋਬਲ ਆਇਉਡੀਨ ਡੈਫੀਸੈਂਸੀ ਡਿਸਆਰਡਰਸ ਪ੍ਰੀਵੈਨਸ਼ਨ ਡੇਅ” ਮਨਾਇਆ ਗਿਆ

Civil Surgeon

Ferozepur, October 22, 2015, (FOLB): : ਡਾ ਪ੍ਰਦੀਪ ਚਾਵਲਾ, ਸਿਵਲ ਸਰਜਨ, ਫਿਰੋਜਪੁਰ ਦੇ ਦਿਸ਼ਾ-ਨਿਰਦੇਸ਼ ਤਹਿਤ ਅੱਜ ਮਿਤੀ 21-10-2015 ਨੂੰ ਸਰਦਾਰ ਬਲਬੀਰ ਸਿੰਘ, ਪ੍ਰਿੰਸੀਪਲ ਦੇ ਸਹਿਯੋਗ ਨਾਲ ਗਲੋਬਲ ਆਇਉਡੀਨ ਡੈਫੀਸੈਂਸੀ ਡਿਸਆਰਡਰਸ ਪ੍ਰੀਵੈਨਸ਼ਨ ਡੇਅ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ (ਲੜਕੇ) ਫਿਰੋਜਪੁਰ ਅਤੇ ਆਵਾ ਬਸਤੀ ਫ਼ਿਰੋਜਪੁਰ ਸ਼ਹਿਰ ਵਿਖੇ ਮਨਾਇਆ ਗਿਆ। ਸਕੂਲ ਦੇ ਬੱਚਿਆ ਨੂੰ ਸੰਬੋਧਨ ਕਰਦੇ ਹੋਏ ਸ੍ਰੀਮਤੀ ਮਨਿੰਦਰ ਕੋਰ, ਜਿਲ•ਾਂ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਆਇਉਡੀਨ ਇੱਕ ਕੁਦਰਤੀ ਤੱਤ ਹੈ ਜ਼ੋ ਕਿ ਸਾਡੇ ਜੀਵਨ ਲਈ ਬਹੁਤ ਜਰੂਰੀ ਹੈ। ਸਾਡੇ ਸ਼ਰੀਰ ਦੀਆਂ ਮਹੱਤਵਪੂਰਨ ਕ੍ਰਿਆਵਾਂ ਆਇਓਡੀਨ ਤੇ ਨਿਰਭਰ ਹਨ।

ਆਇਓਡੀਨ ਸ਼ਰੀਰ ਅਤੇ ਦਿਮਾਗ ਦੋਨਾਂ ਦੇ ਵਿਕਾਸ ਅਤੇ ਵਾਧੇ ਲਈ ਜਰੂਰੀ ਹੈ ਅਤੇ ਇਸ ਦੀ ਘਾਟ ਦੇ ਨਾਲ ਗਿੱਲ•ੜ ਰੋਗ ਹੋ ਜਾਂਦਾ ਹੈ। ਡਾ ਪ੍ਰਦੀਪ ਅਗਰਵਾਲ, ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਬੱਚਿਆ ਦੇ ਵਿੱਚ ਜੇਕਰ ਆਇਓਡੀਨ ਦੀ ਕਮੀ ਹੋ ਜਾਵੇ ਤਾਂ ਗਿੱਲ•ੜ ਰੋਗ ਹੋ ਸਕਦਾ ਹੈ।  ਇਸ ਦੇ ਨਾਲ ਮਾਨਸਿਕ ਵਿਕਾਰ, ਬੋਲ•ਾਪਨ, ਗੁੰਗਾਪਣ ਅਤੇ ਭੈਂਗਾਪਨ ਹੋ ਸਕਦਾ ਹੈ। ਗਰਭਵਤੀ ਮਾਂ ਵਿੱਚ ਅਗਰ ਆਇਓਡੀਨ ਦੀ ਘਾਟ ਹੋ ਜਾਵੇ ਤਾਂ ਇਸ ਦੇ ਨਾਲ ਗਰਭਪਾਤ ਹੋ ਸਕਦਾ ਹੈ ਅਤੇ ਮਰਿਆ ਹੋਇਆ ਬੱਚਾ ਵੀ ਪੈਦਾ ਹੋ ਸਕਦਾ ਹੈ। ਬੱਚਿਆ ਅਤੇ ਬਸਤੀ ਆਵਾ ਦੇ ਲੋਕਾਂ ਨੂੰ ਆਇਓਡੀਨ ਯੁਕਤ ਨਮਕ ਦੀ ਵਰਤੋ ਕਰਨ ਲਈ ਕਿਹਾ ਗਿਆ।

ਇਸ ਮੌਕੇ ਤੇ ਸ੍ਰੀ ਸੁਰੇਸ਼ ਕੁਮਾਰ ਏ.ਐਮ.ਓ, ਸਤਪਾਲ ਸਿੰਘ, ਪੁਨਿਤ ਮਹਿਤਾ, ਰਮਨ ਕੁਮਾਰ, ਅਤੇ ਸਿਵਲ ਹਸਪਤਾਲ ਫਿਰੋਜਪੁਰ ਦੀਆਂ ਐਲ.ਐਚ.ਵੀ, ਏ.ਐਨ.ਐਮ ਅਤੇ ਆਸ਼ਾ ਵਰਕਰ ਹਾਜਰ ਸਨ।

Related Articles

Back to top button