ਗਰੀਡ ਫਾਊਂਡੇਸ਼ਨ ਅਤੇ ਐਂਟੀ ਕੋਰੋਨਾ ਟਾਸਕ ਫੋਰਸ ਕਰੇਗੀ 15 ਅਧਿਆਪਕਾਂ ਨੂੰ ਸਨਮਾਨਿਤ
ਕੋਵਿਡ-19 ਮਹਾਮਾਰੀ ਦੋਰਾਨ ਆਨਲਾਇਨ ਸਿਖਿਆ ਲਈ ਕੀਤੇ ਸ਼ਲਾਘਾਯੋਗ ਯਤਨ
ਗਰੀਡ ਫਾਊਂਡੇਸ਼ਨ ਅਤੇ ਐਂਟੀ ਕੋਰੋਨਾ ਟਾਸਕ ਫੋਰਸ ਕਰੇਗੀ 15 ਅਧਿਆਪਕਾਂ ਨੂੰ ਸਨਮਾਨਿਤ ।
ਕੋਵਿਡ-19 ਮਹਾਮਾਰੀ ਦੋਰਾਨ ਆਨਲਾਇਨ ਸਿਖਿਆ ਲਈ ਕੀਤੇ ਸ਼ਲਾਘਾਯੋਗ ਯਤਨ ।
ਫਿਰੋਜ਼ਪੁਰ ( ) ਕੋਵਿਡ-19 ਮਹਾਂਮਾਰੀ ਦੌਰਾਨ ਸੰਕਟ ਦੀ ਘੜੀ ਦੇ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਸੁਚੱਜੇ ਢੰਗ ਨਾਲ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਵਾਲੇ 15 ਅਧਿਆਪਕਾਂ ਨੂੰ ਐਂਟੀ ਕਰੋਨਾ ਟਾਸਕ ਫੋਰਸ ਜ਼ਿਲ੍ਹਾ ਫਿਰੋਜ਼ਪੁਰ ਅਤੇ ਸਿੱਖਿਆ ਅਤੇ ਵਿਕਾਸ ਦੀ ਯਤਨਸ਼ੀਲ ਸਮਾਜ ਸੇਵੀ ਸੰਸਥਾ ਐਗਰੀਡ ਫਾਊਂਡੇਸ਼ਨ (ਰਜਿ) ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਮੌਕੇ ਐਗਰੀਡ ਟੀਚਰਸ ਅਵਾਰਡ 2020 ਅਤੇ ਕੋਰੋਨਾ ਵਾਰੀਅਰਸ ਅਵਾਰਡ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ।
ਪ੍ਰਧਾਨ ਅਸ਼ੋਕ ਬਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਆਪਕ ਦਾ ਸਮਾਜ ਵਿੱਚ ਬਹੁਤ ਹੀ ਸਤਿਕਾਰਤ ਸਥਾਨ ਹੈ ,ਉਸਾਰੂ ਸਮਾਜ ਅਤੇ ਰਾਸ਼ਟਰ ਨਿਰਮਾਣ ਵਿੱਚ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮਹੱਤਤਾ ਨੂੰ ਦੇਖਦੇ ਹੋਏ ਅਧਿਆਪਕ ਦਿਵਸ ਮੌਕੇ 15 ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ।ਜਿੰਨ੍ਹਾਂ ਵਿੱਚ ਅਨਕੂਲ ਪੰਛੀ ਲੈਕਚਰਾਰ ਜੀਰਾ, ਮਨੋਜ ਕੁਮਾਰ ਹਿੰਦੀ ਮਾਸਟਰ ਭੜਾਨਾ, ਸੰਦੀਪ ਕੁਮਾਰ ਐਸ ਐੱਸ ਮਾਸਟਰ ਗੱਟੀ ਰਾਜੋ ਕੇ, ਹੀਰਾ ਸਿੰਘ ਤੂਤ ਈ ਟੀ ਟੀ ਕਾਸੂ ਬੇਗੁ, ਮੀਨਾਕਸ਼ੀ ਟੰਡਨ ਸਾਇੰਸ ਅਧਿਆਪਕਾ ਆਰਿਫ ਕੇ, ਜੋਤੀ ਪੋਪਲੀ
ਸਾਇੰਸ ਅਧਿਆਪਕਾ ਖੁਸ਼ਹਾਲ ਸਿੰਘ ਵਾਲਾ, ਨੰਦਨੀ ਸਾਇੰਸ ਮਿਸਟਰੈਸ ਪੱਲਾ ਮੇਘਾ, ਆਦਰਸ਼ ਪਾਲ ਸਿੰਘ ਐੱਸ ਐੱਸ ਮਾਸਟਰ ਫਰੀਦੇ ਵਾਲਾ, ਹਰਿੰਦਰ ਭੂੱਲਰ ਈ ਟੀ ਟੀ ਆਲੇ
ਵਾਲਾ, ਸ਼ਵੇਤਾ ਈ ਟੀ ਟੀ ਰਾਉ ਕੇ ਹਿਠਾੜ੍, ਪੂਜਾ
ਗਰਗ ਈ ਟੀ ਟੀ ਮਾਡਲ ਸਕੂਲ ਫਿਰੋਜ਼ਪੁਰ , ਗੁਰਮੀਤ ਸਿੰਘ ਸਾਇੰਸ ਅਧਿਆਪਕ ਝੰਡੂ ਵਾਲਾ, ਰੰਜੂ ਪੁੰਜ ਈ ਟੀ ਟੀ ਬਜੀਦਪੁਰ,ਰੀਤੁ ਬਾਲਾ ਈ ਟੀ ਟੀ ਚੱਬਾ ਜੀਰਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹਨ।