ਗਰਾਮਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ 'ਮਾਂ ਦਿਵਸ' ।
ਫਿਰੋਜ਼ਪੁਰ12 ਮਈ ( ) ਮਾਂ ਦੀ ਮਮਤਾ ਦੂਸਰੇ ਰਿਸ਼ਤਿਆਂ ਨਾਲੋਂ ਵੱਧ ਪਿਆਰੀ ਤੇ ਦੁਲਾਰੀ ਹੁੰਦੀ ਹੈ ਅਤੇ ਬੱਚੇ ਦੀ ਵੱਧ ਨੇੜਤਾ ਵੀ ਆਪਣੀ ਮਾਂ ਨਾਲ ਹੀ ਹੁੰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਗਰਾਮਰ ਸੀਨੀਅਰ ਸੈਕੰਡਰੀ ਸਕੂਲ' ਵਿੱਚ "ਮਾਂ ਦਿਵਸ" ਤੇ ਸਬੰਧ ਹੋਏ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਸੋਨੀਆ ਰਾਣਾ ਨੇ ਮਾਂ ਦਿਵਸ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ 'ਚਾਰੇ ਹਾਊਸ' ਦੇ ਵਿਦਿਆਰਥੀਆਂ ਵਿਚਕਾਰ 'ਕਾਰਡ ਮੇਕਿੰਗ' ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚਿਆਂ ਨੇ ਵਿਸ਼ੇਸ਼ ਰੁਚੀ ਦਿਖਾਈ ਅਤੇ ਮੋਹਰੀ ਰਹੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਕੂਲ ਦੇ ਵਿਦਿਆਰਥੀਆਂ
ਵਿਚ ਹੋਏ ਮੁਕਾਬਲੇ ਦੌਰਾਨ "ਗ੍ਰੀਨ ਹਾਊਸ"ਵਿਚੋ ਸਾਹਿਲ ਗੁਪਤਾ ਨੇ ਪਹਿਲਾ ਸਥਾਨ, ਪਰਮਪ੍ਰੀਤ ਕੌਰ ਦੂਜਾ ਸਥਾਨ ਤੇ ਸ਼ੀਨਮ ਨੇ ਤੀਜਾ ਸਥਾਨ ਹਾਸਲ ਕੀਤਾ। "ਬਲਿਊ ਹਾਊਸ" ਦੇ ਵਿਦਿਆਰਥੀਆਂ ਵਿੱਚੋਂ ਹੈਵਨਪ੍ਰੀਤ ਕੌਰ ਪਹਿਲਾ ਸਥਾਨ, ਭਾਰਤੀ ਦੂਜਾ ਸਥਾਨ ਤੇ ਪਲਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। "ਰੈੱਡ ਹਾਊਸ" ਵਿੱਚ ਮੁਸਕਾਨ ਪਹਿਲਾ ਸਥਾਨ, ਰੋਹਿਤ ਦੂਜਾ ਤੇ ਮੁਸਕਾਨ ਨੇ ਤੀਜਾ ਸਥਾਨ ਹਾਸਲ ਕੀਤਾ। "ਯੈਲੋ ਹਾਊਸ" ਵਿੱਚ ਪ੍ਰਤਿਮਾ ਪਹਿਲਾ ਸਥਾਨ , ਟਿੰਕੂ ਕੁਮਾਰੀ ਦੂਜਾ ਸਥਾਨ ਤੇ ਗੁਰਲੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸੋਨੀਆ ਰਾਣਾ ਨਾਲ ਸਮੂਹ ਸਟਾਫ ਹਾਜ਼ਰ ਸੀ ।