ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਵਿਸ਼ਵਦੀਪ ਸਿੰਘ ਦੀ ਇੰਡੀਅਨ ਸ਼ੂਟਿੰਗ ਟੀਮ ਵਾਸਤੇ ਹੋਈ ਚੋਣ
ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਵਿਸ਼ਵਦੀਪ ਸਿੰਘ ਦੀ ਇੰਡੀਅਨ ਸ਼ੂਟਿੰਗ ਟੀਮ ਵਾਸਤੇ ਹੋਈ ਚੋਣ
ਫਿਰੋਜ਼ਪੁਰ17 ਫਰਵਰੀ ( ) ਇਥੋਂ ਦੇ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਵਿਸ਼ਵਦੀਪ ਸਿੰਘ ਦੀ ਚੋਣ ਇੰਡੀਅਨ ਸ਼ੂਟਿੰਗ ਟੀਮ ਵਾਸਤੇ ਹੋਈ। ਇਹ ਖਬਰ ਦਾ ਜਦੋਂ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਪਤਾ ਲੱਗਿਆ ਤੇ ਉਨ੍ਹਾਂ ਨੇ ਇਸ ਸਬੰਧੀ ਵਿਸ਼ੇਸ਼ ਤੌਰ ਤੇ ਜਸ਼ਨ ਮਨਾਏ
ਅੱਜ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਪਹੁੰਚੇ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਬੰਧਕ ਹਰਚਰਨ ਸਿੰਘ ਸਾਮਾਂ ਅਤੇ ਖਿਡਾਰੀ ਵਿਸ਼ਵਦੀਪ ਸਿੰਘ ਨੇ ਦੱਸਿਆ ਕਿ ਤੇ ਟੀਮ ਇੰਡੀਆ ਤੇ ਸ਼ੂਟਿੰਗ ਦੇ ਖਿਡਾਰੀਆਂ ਵਿੱਚ ਕੁੱਲ ਨੌਂ ਖਿਡਾਰੀਆਂ ਦੀ ਚੋਣ ਹੋਈ ਹੈ ਜਿਨ੍ਹਾਂ ਵਿੱਚ ਦੋ ਪੰਜਾਬ ਦ ਇੱਕ ਫਿਰੋਜ਼ਪੁਰ ਦਾ ਵਿਸ਼ਵਦੀਪ ਹੈ
ਇਸ ਮੌਕੇ ਵਿਸ਼ਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਖੇਡ ਦਾ ਸ਼ੌਕ ਉਨ੍ਹਾਂ ਦੇ ਤਾਇਆ ਜੀ ਤੋਂ ਉਤਸ਼ਾਹਿਤ ਹੋ ਕੇ ਲੱਗਿਆ ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਵਿੱਚ ਉਨ੍ਹਾਂ ਦੇ ਕੋਚ ਪਰਵਿੰਦਰ ਸਿੰਘ ਸੋਢੀ ਨੇ ਉਨ੍ਹਾਂ ਦੀ ਪੂਰੀ ਮਦਦ ਕੀਤੀ ਅਤੇ ਇੱਥੋਂ ਤੱਕ ਪਹੁੰਚਾਉਣ ਵਿੱਚ ਉਨ੍ਹਾਂ ਦੇ ਕੋਚ ਦਾ ਭਰਪੂਰ ਯੋਗਦਾਨ ਹੈ। ਵਿਸ਼ਵਦੀਪ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਬਚਪਨ ਤੋ ਹੀ ਹਥਿਆਰਾਂ ਤੇ ਨਿਸ਼ਾਨੇਬਾਜੀ ਦਾ ਸ਼ੌਕ ਸੀ ਪਿੰਡ ਵਿਚ ਲਗਦੇ ਮੇਲਿਆਂ ਵਿਚ ਵੀ ਉਹ ਬੰਦੂਕ ਤੇ ਪਸਤੌਲ ਖਿਲਾਓਣੇ ਖਰੀਦਿਆ ਕਰਦਾ ਸੀ। ਫਿਰੋਜ਼ਪੁਰ ਦੀ ਬੋਪਾਰਾਏ ਸ਼ੂਟਿੰਗ ਰੇਂਜ ਤੋਂ ਸ਼ੁਰੂ ਹੋ ਕੇ ਪਟਿਆਲਾ ਸ਼ੂਟਿੰਗ ਰੇਂਜ ਤੱਕ ਦੇ ਸਫਰ ਵਿਚ ਉਨ੍ਹਾਂ ਦੇ ਮਾਤਾ ਪਿਤਾ, ਕੋਚ ਪਰਵਿੰਦਰ ਸੋਢੀ ਅਤੇ ਸਕੂਲ ਦੇ ਪ੍ਰਬੰਧਕ ਹਰਚਰਨ ਸਿੰਘ ਸਾਮਾ ਦਾ ਭਰਪੂਰ ਸਹਿਯੋਗ ਰਿਹਾ। ਵਿਸ਼ਵਦੀਪ ਸਿੰਘ ਨੇ ਦਸਿਆ ਕਿ ਉਹ ਹੁਣ ਤੱਕ ਜਿਲਾ ਪੱਧਰੀ, ਤੇ ਰਾਜ ਪੱਧਰ ਦੇ ਕਈ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਕਈ ਮੈਡਲ ਜਿੱਤ ਚੁੱਕਿਆ ਹੈ ਅਤੇ ਹੁਣ ਅੰਤਰਰਾਸ਼ਟਰੀ ਪੱਧਰ ਤੇ ਖੇਡ ਕੇ ਦੇਸ਼ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇਗਾ।