Ferozepur News
ਗਣੇਸ਼ ਇਨਕਲੇਵ ਕਲੋਨੀ ਵਿਚ ਲਗਾਏ ਸੋਹਣੀ ਦਿੱਖ ਵਾਲੇ ਛਾਂਦਾਰ ਪੌਦੇ
ਗਣੇਸ਼ ਇਨਕਲੇਵ ਵਿਚ ਲਗਾਏ ਸੋਹਣੀ ਦਿੱਖ ਵਾਲੇ ਛਾਂਦਾਰ ਪੌਦੇ
ਫਿਰੋਜ਼ਪੁਰ 12 ਜੁਲਾਈ, 2022: ਵਾਤਾਵਰਣ ਦੀ ਸਾਂਭ ਸੰਭਾਲ ਤੇ ਵਾਤਾਵਰਣ ਨੂੰ ਹੋਰ ਗੰਧਲਾ ਹੋਣ ਤੋਂ ਬਚਾਉਣ ਲਈ ਸ਼੍ਰੀ ਗਣੇਸ਼ ਇਨਕਲੇਵ ਫਿਰੋਜ਼ਪੁਰ ਵਲੋਂ ਅੱਜ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਵਾਤਾਵਰਣ ਦਿਵਸ ਮਨਾਇਆ ਗਿਆ। ਵਾਤਾਵਰਣ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਵਣ ਮੰਡਲ ਅਫਸਰ ਅੰਮ੍ਰਿਤਪਾਲ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਤਸ਼ਰੀਫ ਲਿਆਏ, ਜਿਨ੍ਹਾਂ ਕਲੋਨੀ ਵਾਸੀਆਂ ਦੀ ਭਰਵੀਂ ਮੌਜੂਦਗੀ ਵਿਚ ਕਲੋਨੀ ਦੇ ਮੁੱਖ ਗੇਟ ਅਤੇ ਪਾਰਕਾਂ ਵਿਚ ਆਪਣੇ ਕਰ ਕਮਲਾਂ ਨਾਲ ਸੋਹਣੀ ਦਿੱਖ ਵਾਲੇ ਛਾਂਦਾਰ ਪੌਦੇ ਲਗਾਏ।
ਵਣ ਮੰਡਲ ਅਫਸਰ ਅੰਮ੍ਰਿਤਪਾਲ ਸਿੰਘ ਬਰਾੜ ਨੇ ਕਿਹਾ ਕਿ ਸ਼੍ਰੀ ਗਣੇਸ਼ ਇਨਕਲੇਵ ਵਾਸੀਆਂ ਦੇ ਉੱਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਵਿਗੜ ਰਹੇ ਵਾਤਾਵਰਣ ਸੰਤੁਲਨ ਨੂੰ ਬਚਾਉਣ ਲਈ ਸੁਹਿਰਦ ਸੰਸਥਾਵਾਂ ਨੂੰ ਅੱਗੇ ਆਉਣ ਅਤੇ ਖਾਲੀ ਤੇ ਢੁਕਵੀਆਂ ਥਾਵਾਂ ਦੀ ਪਹਿਚਾਣ ਕਰਕੇ ਉੱਥੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ ਸੁਥਰਾ ਵਾਤਾਵਰਣ ਤੇ ਪਾਣੀ ਸਾਂਭ ਸਕਾਂਗੇ। ਉਨ੍ਹਾਂ ਹਰੇਕ ਮਨੁੱਖ ਨੂੰ ਘੱਟੋ ਘੱਟ ਇਕ ਪੌਦਾ ਲਗਾਉਣ ਤੇ ਉਸ ਨੂੰ ਸਾਂਭਣ ਦੀ ਲੋੜ ‘ਤੇ ਜ਼ੋਰ ਦਿੱਤਾ।
ਇਸ ਮੌਕੇ ਜੰਗਲਾਤ ਵਿਭਾਗ ਤੋਂ ਬਲਾਕ ਅਫਸਰ ਕੁਲਦੀਪ ਸਿੰਘ ਡੋਗਰਾ, ਵਣ ਗਾਰਡ ਸਿਮਰਨਜੀਤ ਸਿੰਘ, ਬਲਬੀਰ ਸਿੰਘ ਗਿੱਲ , ਕਲੋਨੀ ਵਾਸੀਆਂ ਵਿੱਚ ਰਣਜੀਤ ਸਿੰਘ, ਪਾਰਥ ਵਾਲੀਆਂ, ਗੁਰਿੰਦਰ ਸਿੰਘ, ਜੀਤ ਸਿੰਘ ਸੰਧੂ, ਜਸਕਰਨ ਸਿੰਘ, ਜਸਪ੍ਰੀਤ ਪੁਰੀ, ਨਰਿੰਦਰ ਸ਼ਰਮਾ, ਨੀਰਜ ਸਚਦੇਵਾ, ਰਾਜਨ ਬਿੰਦਰਾ, ਪ੍ਰੋ: ਆਜਾਦਵਿੰਦਰ ਸਿੰਘ, ਪ੍ਰੋ: ਕੁਲਦੀਪ ਸਿੰਘ, ਪ੍ਰੋ: ਲਕਸ਼ਵਿੰਦਰ, ਰਾਕੇਸ਼ ਮੌਂਗਾ, ਵਿਜੇ ਮੱਗੋ, ਕੁਲਵੰਤ ਨੰਦਾ, ਹਰਦਿਆਲ ਸਿੰਘ ਭੁੱਲਰ, ਸੋਮ ਨਾਥ ਸ਼ਰਮਾ, ਅਮਿਤ ਚੋਪੜਾ ਆਦਿ ਵੱਡੀ ਗਿਣਤੀ ਵਿਚ ਕਲੋਨੀ ਵਾਸੀ ਮੌਜੂਦ ਸਨ।