ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਾਂਝੇ ਮੁਲਾਜ਼ਮ ਮੰਚ ਵੱਲੋਂ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਲਗਾਤਾਰ ਚੱਲ ਰਹੇ ਕਲਮ ਛੋੜ ਹੜਤਾਲ ਅੱਜ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਾਂਝੇ ਮੁਲਾਜ਼ਮ ਮੰਚ ਵੱਲੋਂ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਲਗਾਤਾਰ ਚੱਲ ਰਹੇ ਕਲਮ ਛੋੜ ਹੜਤਾਲ ਅੱਜ 7 ਵੇ ਦਿਨ ਵਿਚ ਪ੍ਰਵੇਸ਼
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਾਂਝੇ ਮੁਲਾਜ਼ਮ ਮੰਚ ਵੱਲੋਂ ਮੁੱਖ ਖੇਤੀਬਾੜੀ ਦਫ਼ਤਰ ਵਿਖੇ 8/11/2023 ਤੋਂ ਲਗਾਤਾਰ ਚੱਲ ਰਹੇ ਕਲਮ ਛੋੜ ਹੜਤਾਲ ਅੱਜ 7 ਵੇ ਦਿਨ ਵਿਚ ਪ੍ਰਵੇਸ਼ ਕਰ ਗਈ ਹੈ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਨਾਅਰੇਬਾਜ਼ੀ ਕੀਤੀ ਗਈ ਜਿਸ ਦੀ ਅਗਵਾਈ ਸਬ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਰੇਸ਼ ਸੈਣੀ ਅਤੇ ਸੁਖਚੈਨ ਸਿੰਘ ਪ੍ਰਧਾਨ ਕਲੈਰੀਕਲ ਯੂਨੀਅਨ ਨੇ ਸਾਂਝੇ ਰੂਪ ਵਿੱਚ ਕੀਤੀ ਇਸ ਧਰਨੇ ਵਿੱਚ ਜਿੱਲੇ ਵਿੱਚ ਕੰਮ ਕਰਦੇ ਸਾਰੇ ਕਰਮਚਾਰੀਆਂ ਨੇ ਮੰਗਾਂ ਸਬੰਧੀ ਹਿੱਸਾ ਲਿਆ ਸਰਕਾਰ ਪ੍ਰਤੀ ਮੁਲਾਜ਼ਮਾਂ ਵਿੱਚ ਗੁੱਸਾ ਵੇਖਿਆ ਗਿਆ ਇੱਕ ਸੁਰ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਦੇ ਜ਼ਰੀਏ ਆਪਣੀ ਭੜਾਸ ਕੱਢੀ ਸਰਕਾਰ ਹਰ ਵਰਗ ਨੂੰ ਉਹ ਭਾਵੇਂ ਵਪਾਰੀ ਹੋਵੇ ਜਾ ਕਿਸਾਨ ਹੋਵੇ ਜਾ ਮਜ਼ਦੂਰ ਹੋਵੇ ਜਾ ਮੁਲਾਜ਼ਮ ਸਰਕਾਰ ਸਾਰਿਆਂ ਨੂੰ ਗੁਮਰਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਸਰਕਾਰ ਦਾ ਸਾਰਿਆਂ ਵਰਗਾ ਪ੍ਰਤੀ ਇਹੀ ਵਤੀਰਾ ਰਿਹਾ ਤਾਂ ਸਾਰੇ ਵਰਗ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਸੜਕਾਂ ਤੇ ਉਤਰੇ ਨਜਰ ਆਉਣਗੇ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਾਰਿਆਂ ਵਰਗਾ ਦੀ ਗੱਲ ਸੁਣ ਕੇ ਉਹਨਾਂ ਦੇ ਕੰਮਾਂ ਪ੍ਰਤੀ ਆਪਣੀ ਸੰਵੇਦਨਾ ਵਿਖਾਵੇ ਤੇ ਮੁਲਾਜ਼ਮਾਂ ਦਾ ਬਣਦਾ ਹੱਕ ਜਿਵੇਂ 12 ਪ੍ਰਤੀਸ਼ਤ ਬਣਦਾ ਡੀ ਏ ਦਿੱਤਾ ਜਾਵੇ ਬੰਦ ਕੀਤੀ 2004 ਤੋ ਪੈਸਨ ਬਹਾਲ ਕੀਤੀ ਜਾਵੇ ਤੇ ਪੇ ਕਮਿਸ਼ਨ ਦੀ ਅਧੂਰੀ ਰਿਪੋਰਟ ਵਿੱਚ ਸੋਧ ਕੀਤੀ ਜਾਵੇ ਤੇ ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ ਰਹਿੰਦਾਂ ਪੁਰਾਣਾਂ ਏਰੀਆ ਜਲਦ ਤੋਂ ਜਲਦ ਰਿਲੀਜ਼ ਕੀਤਾ ਜਾਵੇ। ਇਸ ਕਲਮ ਛੋੜ ਹੜਤਾਲ ਵਿੱਚ ਸਾਰੇ ਕਰਮਚਾਰੀ ਹਾਜਰ ਸਨ।
❤️🙏🏻