Ferozepur News
ਖੇਤੀਬਾਡ਼ੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮਹਿਕਮੇ ਨੂੰ ਅਤੇ ਕਿਸਾਨੀ ਨੂੰ ਉੱਪਰ ਚੁੱਕਣ ਲਈ ਕਰ ਰਹੇ ਨੇ ਸ਼ਲਾਂਘਾ ਯੋਗ ਕੰਮ
ਖੇਤੀਬਾਡ਼ੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮਹਿਕਮੇ ਨੂੰ ਅਤੇ ਕਿਸਾਨੀ ਨੂੰ ਉੱਪਰ ਚੁੱਕਣ ਲਈ ਕਰ ਰਹੇ ਨੇ ਸ਼ਲਾਂਘਾ ਯੋਗ ਕੰਮ
ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਅਤੇ ਸਮੁੱਚੇ ਸਬ ਇੰਸਪੈਕਟਰਾਂ ਨੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਵਧੀਕ ਪ੍ਰਮੁੱਖ ਸਕੱਤਰ ਸਰਬਜੀਤ ਸਿੰਘ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ ਅਤੇ ਡਾਇਰੈਕਟਰ ਖੇਤੀਬਾੜੀ ਸ.ਗੁਰਵਿੰਦਰ ਸਿੰਘ ਖਾਲਸਾ ਜੀ ਵੱਲੋ ਕਿਸਾਨਾ ਨੂੰ ਅਤੇ ਮਹਿਕਮੇ ਨੂੰ ਉੱਪਰ ਚੁੱਕਣ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਂਘਾ ਕੀਤੀ ਹੈ।
ਸਰਕਾਰ ਵੱਲੋਂ ਬਣਾਈ ਗਈ ਸਕੀਮ ਜਿਸ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਮਿਕਸ ਕੀਤਾ ਜਾਵੇ ਅਤੇ ਵਾਤਾਵਰਣ ਵੀ ਸਾਫ ਸੁਥਰਾ ਰੱਖਿਆ ਜਾ ਸਕੇ ਅਤੇ ਮਿਤਰ ਕੀੜਿਆਂ ਨੂੰ ਬਚਾਇਆ ਜਾ ਸਕੇ ਕਿਸਾਨ ਭਰਾਵਾਂ ਨੂੰ ਮਸ਼ੀਨਰੀ ਸਬਸਿਡੀ ਤੇ ਖਰੀਦਣ ਲਈ ਅਪਲਾਈ ਕਰਨ ਲਈ ਕਿਹਾ ਜਾ ਰਿਹਾ ਹੈ ਉਸ ਲਈ ਮੰਤਰੀ ਸਾਹਿਬ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਇਸ ਉੱਪਰਲੇ ਲਈ ਧੰਨਵਾਦ ਹੈ। ਅਤੇ ਬੇਨਤੀ ਹੈ ਕੇ ਮਸ਼ੀਨਰੀ ਦੀ ਸਬਸਿਡੀ ਸਿੱਧੀ ਕਿਸਾਨਾਂ ਦੇ ਖਾਤੇ ਵਿਚ ਪਾਈ ਜਾਵੇ। ਅਤੇ ਇਸ ਉੱਪਰ ਆਪਣੇ ਪੱਧਰ ਤੇ ਵੀ ਪੂਰੀ ਨਜ਼ਰ ਰੱਖੀ ਜਾਵੇ ਤਾਂ ਜੋ ਇਸ ਸਕੀਮ ਵਿਚ ਕੋਈ ਗੜਬੜੀ ਨਾ ਕਰ ਸਕੇ।
ਬਾਕੀ ਪਿਛਲੇ ਦਿਨਾਂ ਵਿਚ ਖੇਤੀਬਾੜੀ ਵਿਕਾਸ ਅਫਸਰਾਂ ਵੱਲੋਂ ਡਾਇਰੈਕਟਰ ਦਫ਼ਤਰ ਵਿੱਚ 25/7/22 ਨੂੰ ਧਰਨਾ ਦਿੱਤਾ ਗਿਆ ਸੀ. ਉਸ ਵਿਚ ਕੁੱਝ ਕੁ ਅਧਿਕਾਰੀਆਂ ਵੱਲੋਂ ਸਬ ਇੰਸਪੈਕਟਰਾ ਅਤੇ ਖੇਤੀਬਾੜੀ ਵਿਸਥਾਰ ਅਫ਼ਸਰਾ ਨੂੰ ਮਾੜੀ ਸ਼ਬਦਾਵਲੀ ਬੋਲੀ ਗਈ ਸੀ ਜਿਸ ਕਰਕੇ ਸਬ ਇੰਸਪੈਕਟਰਾ ਅਤੇ ਖੇਤੀਬਾੜੀ ਵਿਸਥਾਰ ਅਫ਼ਸਰਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।
ਖੇਤੀਬਾੜੀ ਵਿਕਾਸ ਅਫਸਰਾਂ ਵੱਲੋ ਸਬ ਇੰਸਪੈਕਟਰਾ ਅਤੇ ਖੇਤੀਬਾੜੀ ਵਿਸਥਾਰ ਅਫ਼ਸਰਾ ਲਈ ਘੱਟ ਪੜ੍ਹੇ ਲਿਖੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ ਜੋ ਕਿ ਕਿਸੇ ਪੜ੍ਹੇ ਲਿਖੇ ਵਿਅਕਤੀ ਦੀ ਬੋਲੀ ਨਹੀਂ ਲਗਦੀ ਕਿਉਂਕਿ ਕਈ ਖੇਤੀਬਾੜੀ ਸਬ ਇੰਸਪੈਕਟਰ ਯੂਨੀਵਰਸਿਟੀ ਤੋਂ ਗੋਲਡ ਮੈਡਾਲਿਸਟ ਹਨ ਖੇਤੀਬਾੜੀ ਵਿਕਾਸ ਅਫ਼ਸਰਾਂ ਦੇ ਬਰਾਬਰ ਦੀ qualification ਰੱਖਦੇ ਹਨ ਮੇਰੀ ਖੇਤੀਬਾੜੀ ਵਿਕਾਸ ਅਫਸਰਾਂ ਦੇ ਸਟੇਟ ਪ੍ਰਧਾਨ ਨੂੰ ਬੇਨਤੀ ਹੈ ਕਿ ਮਾੜੀ ਬੋਲੀ ਗਈ ਸਬਦਾਵਲੀ ਸਬ ਇੰਸਪੈਕਟਰ ਦੇ ਲਈ ਨੂੰ ਧਿਆਨ ਵਿੱਚ ਲਿਆ ਕੇ ਉਸ ਅਧਿਕਾਰੀ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਜੇਕਰ ਅੱਗੇ ਤੋਂ ਸਾਡੇ ਧਿਆਨ ਵਿੱਚ ਕੋਈ ਐਸੀ ਗੱਲ ਆਉਂਦੀ ਹੈ ਤਾਂ ਇਸ ਗੱਲ ਦਾ ਨੋਟਿਸ ਲਿਆ ਜਾਵੇਗਾ ਤੇ ਏ ਈ ਉ ਅਤੇ ਸਬ ਇੰਸਪੈਕਟਰ ਇੱਕਠੇ ਹੋ ਕੇ ਉਸ ਅਧਿਕਾਰੀ ਵਿਰੁੱਧ ਸਟੇਟ ਲੈਬਲ ਤੇ ਧਰਨਾ ਦੇਣ ਗਏ ਜਿਸ ਦੀ ਸਾਰੀ ਜੁਮੇਵਾਰੀ ਉਸ ਕਲਾਸ ਦੀ ਹੋਵੇਗੀ.
ਸਰਕਾਰ ਵੱਲੋ ਜੇਕਰ ਲੰਮੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਏ ਈ ਉ ਦੇ ਜਰੀਏ ਕੰਮ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਇਸ ਵਿਚ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਖਾਲੀ ਪਈਆ ਅਸਾਮੀਆਂ ਤੇ ਜੇਕਰ ਕੋਈ ਏ ਈ ਉ ਕੰਮ ਕਰਦਾ ਹੈ ਤਾਂ ਇਸ ਦਾ ਸਭ ਨਾਲੋਂ ਵੱਧ ਫ਼ਾਇਦਾ ਕਿਸਾਨ ਵੀਰਾਂ ਨੂੰ ਹੀ ਹੋਵੇਗਾ. ਇਸ ਨੂੰ ਲੈ ਕਿ ਗੁਮਰਾਹ ਕਰਨਾ ਬੰਦ ਕੀਤਾ ਜਾਵੇ ਸਬ ਇੰਸਪੈਕਟਰ ਸਰਕਾਰ ਵੱਲੋ ਵੱਖ ਵੱਖ ਸਮਿਆਂ ਤੋਂ ਚਲਾਈਆਂ ਗਈਆਂ ਸਕੀਮਾ ਨੂੰ ਜ਼ਮੀਨ ਲੈਵਲ ਅਤੇ ਕਿਸਾਨ ਤੱਕ ਪਹੁੰਚਾਉਣ ਲਈ ਮਹਿਕਮੇ ਦੀ ਰੀੜ ਦੀ ਹੱਡੀ ਬਣ ਕੇ ਕੰਮ ਕਰ ਰਿਹਾ ਹੈ ਸਬ ਇੰਸਪੈਕਟਰਾ ਅਤੇ ਕਿਸਾਨ ਵੀਰਾਂ ਦਾ ਪਰਿਵਾਰਕ ਰਿਸਤਾ ਹੈ ਤੇ ਮਹਿਕਮੇ ਵਿੱਚ ਸਭ ਤੋਂ ਵੱਧ ਕਿਸਾਨਾਂ ਦੇ ਨੇੜੇ ਸਬ ਇੰਸਪੈਕਟਰ ਹੀ ਹੈ ਜੋ ਸਰਕਾਰ ਦੀ ਹਰੇਕ ਸਕੀਮ ਨੂੰ ਕਿਸਾਨ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ ਪਰ ਸਬ ਇੰਸਪੈਕਟਰ ਨੂੰ ਲੰਮੇ ਸਮੇ ਤੋਂ ਅਣਗੋਲਿਆਂ ਕੀਤਾ ਜਾ ਰਿਹਾ ਹੈ ਜੇਕਰ ਸਰਕਾਰ ਨੇ ਸਬ ਇੰਸਪੈਕਟਰ ਦੀਆਂ ਲੰਮੇ ਸਮੇ ਤੋਂ ਲਟਕਦੀਆਂ ਮੰਗਾਂ ਜਿਵੇ ਕਿ ਪੈ ਪੈਰਿਟੀ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਮਜਬੂਰ ਹੋ ਕਿ ਸਟੇਟ ਲੈਬਲ ਤੇ ਧਰਨੇ ਮੁਜਾਹਰੇ ਕਰਨੇ ਪੈਣਗੇ ਅਸੀਂ ਸਰਕਾਰ ਨੂੰ ਵਿਸਵਾਸ਼ ਦੁਆਉਣਾ ਚਾਹੁੰਦੇ ਹਾਂ ਕਿ ਸਰਕਾਰ ਦੀ ਹਰ ਸਕੀਮ ਨੂੰ ਪਹਿਲਾਂ ਵਾਂਗ ਕਿਸਾਨ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਜੀ ਜਿਸ ਨਾਲ ਸਮੁੱਚੇ ਕਿਸਾਨਾਂ ਦਾ ਭਲਾ ਹੋ ਸਕੇ ਅਤੇ ਕਿਸਾਨਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਸਕੇ ਸਰਕਾਰ ਨੂੰ ਸਬ ਇੰਸਪੈਕਟਰ ਇਹ ਵੀ ਬੇਨਤੀ ਕਰਦਾ ਹੈ ਕਿ ਸਬ ਇੰਸਪੈਕਟਰ ਅਤੇ ਖੇਤੀਬਾੜੀ ਵਿਕਾਸ ਅਫਸਰਾਂ ਦੀਆਂ ਖਾਲੀ ਪਈਆ ਅਸਾਮੀਆਂ ਜਲਦ ਤੋਂ ਜਲਦ ਭਰੀਆਂ ਜਾਣ ਤਾਂ ਜੋ ਸਟਾਫ ਦੀ ਆ ਰਹੀ ਕਮੀ ਮਹਿਸੂਸ ਨਾ ਕੀਤੀ ਜਾ ਸਕੇ ਅਤੇ ਕਿਸਾਨ ਭਰਾਵਾਂ ਵੱਲ ਹੋ ਧਿਆਨ ਦਿੱਤਾ ਜਾ ਸਕੇ ਜੀ।